Punjab Stubble Burning: ਪੰਜਾਬ ‘ਚ ਦੋ ਮਹੀਨਿਆਂ ਵਿੱਚ ਪਰਾਲੀ ਸਾੜਨ ਦੀਆਂ 43,144 ਘਟਨਾਵਾਂ ਦਰਜ, 2021 ਦੇ ਮੁਕਾਬਲੇ 27% ਦੀ ਕਮੀ
Punjab Stubble Burning: ਪੰਜਾਬ ਵਿੱਚ ਸ਼ਨੀਵਾਰ ਨੂੰ ਪਰਾਲੀ ਸਾੜਨ ਦੀਆਂ 2,467 ਘਟਨਾਵਾਂ ਹੋਈਆਂ। ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ 58,976 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਅਤੇ ਇਸ ਦੇ ਮੁਕਾਬਲੇ ਇਹ 27 ਫੀਸਦੀ ਘੱਟ ਹੈ।
Punjab Stubble Burning: ਪੰਜਾਬ (Punjab) ਵਿੱਚ ਸ਼ਨੀਵਾਰ ਨੂੰ ਪਰਾਲੀ (Stubble) ਸਾੜਨ ਦੀਆਂ 2,467 ਘਟਨਾਵਾਂ ਹੋਈਆਂ। ਸੂਬੇ ਦੇ ਬਠਿੰਡਾ (Bathinda) ਵਿੱਚ ਸਭ ਤੋਂ ਵੱਧ 358 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਲੁਧਿਆਣਾ (Ludhiana) ਸਥਿਤ 'ਪੰਜਾਬ ਰਿਮੋਟ ਸੈਂਸਿੰਗ ਸੈਂਟਰ' (Punjab Remote Sensing Centre) ਦੇ ਅੰਕੜਿਆਂ ਅਨੁਸਾਰ 15 ਸਤੰਬਰ ਤੋਂ 12 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਵੱਧ ਕੇ 43,144 ਹੋ ਗਈ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ 58,976 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਅਤੇ ਇਸ ਦੇ ਮੁਕਾਬਲੇ ਇਹ 27 ਫੀਸਦੀ ਘੱਟ ਹੈ।
ਪੰਜਾਬ ਵਿੱਚ 2020 ਵਿੱਚ ਇਸੇ ਸਮੇਂ ਦੌਰਾਨ ਅਜਿਹੀਆਂ 71,091 ਘਟਨਾਵਾਂ ਦਰਜ ਹੋਈਆਂ ਸਨ। ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਪਰਾਲੀ ਸਾੜਨ ਦੀਆਂ ਕੁੱਲ 2,467 ਘਟਨਾਵਾਂ ਵਿੱਚੋਂ ਸਭ ਤੋਂ ਵੱਧ 358 ਘਟਨਾਵਾਂ ਬਠਿੰਡਾ ਵਿੱਚ ਦਰਜ ਹੋਈਆਂ। ਇਸ ਤੋਂ ਬਾਅਦ ਮੋਗਾ ਵਿੱਚ 336, ਮੁਕਤਸਰ ਵਿੱਚ 256, ਫਾਜ਼ਿਲਕਾ ਵਿੱਚ 242, ਮਾਨਸਾ ਵਿੱਚ 231, ਫਰੀਦਕੋਟ ਵਿੱਚ 200, ਫ਼ਿਰੋਜ਼ਪੁਰ ਵਿੱਚ 186 ਅਤੇ ਬਰਨਾਲਾ ਵਿੱਚ 174 ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ ਸ਼ਨੀਵਾਰ ਸ਼ਾਮ ਨੂੰ ਹਰਿਆਣਾ ਅਤੇ ਪੰਜਾਬ ਦੇ ਕਈ ਸਥਾਨਾਂ 'ਤੇ ਹਵਾ ਗੁਣਵੱਤਾ ਸੂਚਕ ਅੰਕ 'ਦਰਮਿਆਨੀ' ਅਤੇ 'ਮਾੜੀ' ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।
ਚੰਡੀਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ 104 ਦਰਜ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਹਰਿਆਣਾ ਦੇ ਜੀਂਦ ਵਿੱਚ ਹਵਾ ਗੁਣਵੱਤਾ ਸੂਚਕ ਅੰਕ 293 ਦਰਜ ਕੀਤਾ ਗਿਆ। ਹਰਿਆਣਾ ਦੇ ਹੋਰ ਖੇਤਰਾਂ ਵਿੱਚ, ਗੁਰੂਗ੍ਰਾਮ ਵਿੱਚ AQI 288, ਫਰੀਦਾਬਾਦ ਵਿੱਚ 274, ਬਹਾਦਰਗੜ੍ਹ ਵਿੱਚ 234, ਫਤਿਹਾਬਾਦ ਵਿੱਚ 224, ਸੋਨੀਪਤ ਵਿੱਚ 219, ਮਾਨੇਸਰ ਵਿੱਚ 175, ਪਾਣੀਪਤ ਵਿੱਚ 174 ਅਤੇ ਅੰਬਾਲਾ ਵਿੱਚ 115 ਸੀ। ਪੰਜਾਬ ਵਿੱਚ, ਅੰਮ੍ਰਿਤਸਰ, ਬਠਿੰਡਾ, ਖੰਨਾ, ਲੁਧਿਆਣਾ, ਜਲੰਧਰ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਹਵਾ ਗੁਣਵੱਤਾ ਸੂਚਕਾਂਕ ਕ੍ਰਮਵਾਰ 168, 193, 103, 166, 192, 245 ਅਤੇ 146 ਦਰਜ ਕੀਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਹਵਾ ਗੁਣਵੱਤਾ ਸੂਚਕ ਅੰਕ 104 ਦਰਜ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।