ਪੜਚੋਲ ਕਰੋ
Advertisement
ਗਣਤੰਤਰ ਦਿਵਸ ਦੀ ਪਰੇਡ 'ਚ ਸ਼੍ਰੀ ਗੁਰੂ ਨਾਨਕ ਦਾ ਉਪਦੇਸ਼
ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਬਣੀ ਰਹੀ। ਪੰਜਾਬ ਸਰਕਾਰ ਦੀ ਇਹ ਝਾਕੀ ਸ਼੍ਰੀ ਗੁਰੂ ਨਾਨਕ ਦੇਵ ਨੂੰ ਸਮਰਪਿਤ ਸੀ। ਝਾਕੀ ਵਿੱਚ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁੱਲ ਆਲਮ ਨੂੰ ਦਿੱਤੇ ਸਦੀਵੀਂ ਸੰਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨੂੰ ਰੂਪਮਾਨ ਕੀਤਾ ਗਿਆ ਸੀ।
ਚੰਡੀਗੜ੍ਹ: ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਬਣੀ ਰਹੀ। ਪੰਜਾਬ ਸਰਕਾਰ ਦੀ ਇਹ ਝਾਕੀ ਸ਼੍ਰੀ ਗੁਰੂ ਨਾਨਕ ਦੇਵ ਨੂੰ ਸਮਰਪਿਤ ਸੀ। ਝਾਕੀ ਵਿੱਚ ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁੱਲ ਆਲਮ ਨੂੰ ਦਿੱਤੇ ਸਦੀਵੀਂ ਸੰਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਨੂੰ ਰੂਪਮਾਨ ਕੀਤਾ ਗਿਆ ਸੀ।
ਸਰਕਾਰੀ ਬੁਲਾਰੇ ਮੁਤਾਬਕ ਗਣਤੰਤਰ ਦਿਵਸ-2020 ਮੌਕੇ ਪੰਜਾਬ ਦੀ ਝਾਕੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਦੇ ਨਾਲ-ਨਾਲ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲੇ ਸਮਾਗਮਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਗੁਰੂ ਸਾਹਿਬ ਦੇ ਮਾਨਵੀ ਸਿਧਾਂਤਾਂ ’ਤੇ ਆਧਾਰਤ ਫ਼ਲਸਫ਼ੇ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਕਿਰਤ ਕਰੋ’ ਦਾ ਸਿਧਾਂਤ ਇਮਾਨਦਾਰ ਸਾਧਨਾਂ ਰਾਹੀਂ ਰੋਜ਼ੀ-ਰੋਟੀ ਕਮਾਉਣ ਦਾ ਸੰਦੇਸ਼ ਦਿੰਦਾ ਹੈ ਜਦੋਂਕਿ ‘ਨਾਮ ਜਪੋ’ ਦੇ ਸਿਧਾਂਤ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਨਿਰੰਤਰ ਜਾਪ ਕਰਨ ਲਈ ਪ੍ਰੇਰਿਆ ਗਿਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਤੀਜੇ ਸਿਧਾਂਤ ‘ਵੰਡ ਛਕੋ’ ਰਾਹੀਂ ਲੋਕਾਈ ਨੂੰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣੀ ਮਿਹਨਤ ਦੇ ਫਲ ਨੂੰ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ। ਝਾਕੀ ਵਿੱਚ ਟਰੈਕਟਰ ਵਾਲੇ ਹਿੱਸੇ ’ਤੇ ਵਿਸ਼ਾਲ ਤੇ ਵਿਲੱਖਣ ਹੱਥ ‘ਇੱਕ ਅਕਾਲ ਪੁਰਖ’ ਦੇ ਫ਼ਲਸਫ਼ੇ ਨੂੰ ਦਰਸਾਉਂਦਾ ਹੈ। ਟ੍ਰੇਲਰ ਉੱਪਰ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤ ‘ਕਿਰਤ ਕਰੋ’, ‘ਨਾਮ ਜਪੋ’, ‘ਵੰਡ ਛਕੋ’ ਦ੍ਰਿਸ਼ਮਾਨ ਕੀਤੇ ਗਏ ਹਨ। ਟ੍ਰੇਲਰ ਦੀ ਸ਼ੁਰੂਆਤ ਵਿੱਚ ਦਰਸਾਇਆ ‘ਕਿਰਤ ਕਰੋ’ ਦਾ ਸੰਦੇਸ਼ ਵਿਅਕਤੀ, ਪਰਿਵਾਰ ਤੇ ਸਮਾਜ ਦੀ ਭਲਾਈ ਤੇ ਸੁਧਾਰ ਲਈ ਅਕਾਲ-ਪੁਰਖ ਵੱਲੋਂ ਬਖ਼ਸ਼ਿਸ ਕੀਤੇ ਹੁਨਰ, ਕਾਬਲੀਅਤ, ਪ੍ਰਤਿਭਾ ਤੇ ਸਖ਼ਤ ਮਿਹਨਤ ਜਿਹੀਆਂ ਰਹਿਮਤਾਂ ਰਾਹੀਂ ਕਿਸੇ ਵਿਅਕਤੀ ਵੱਲੋਂ ਇਮਾਨਦਾਰ, ਪਾਵਨ ਤੇ ਸਮਰਪਿਤ ਜ਼ਿੰਦਗੀ ਜਿਊਣ ਨਾਲ ਸਬੰਧਤ ਹੈ। ਇਸ ਤੋਂ ਬਾਅਦ ਵਿਚਕਾਰਲੇ ਹਿੱਸੇ ਵਿਚ ‘ਨਾਮ ਜਪੋ’ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ। ਸਿੱਖ ਧਰਮ ਵਿੱਚ ਇਸ ਦਾ ਭਾਵ ਧਿਆਨ ਲਾਉਣਾ, ਅਕਾਲ ਪੁਰਖ ਦੀ ਉਸਤਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਮਰਨ ਕਰਨਾ ਅਤੇ ਪਰਮਾਤਮਾ ਵੱਲੋਂ ਮਨੁੱਖ ਨੂੰ ਬਖ਼ਸ਼ੀਆਂ ਗਈਆਂ ਰਹਿਮਤਾਂ ਲਈ ਸ਼ੁਕਰਾਨਾ ਕਰਦਿਆਂ ਅਕਾਲ ਪੁਰਖ ਦਾ ਜਾਪ ਕਰਨਾ ਹੈ। ਇਸ ਪਿੱਛੋਂ ‘ਵੰਡ ਛਕੋ’ ਦੇ ਸਿਧਾਂਤ ਨੂੰ ਦਰਸਾਇਆ ਗਿਆ ਹੈ, ਜੋ ਸਾਡੇ ਕੋਲ ਉਪਲਬਧ ਪਦਾਰਥਾਂ ਨੂੰ ਸਮਾਜ ਵਿੱਚ ਵੰਡ ਕੇ ਛਕਣ ਦਾ ਸੰਦੇਸ਼ ਦਿੰਦਾ ਹੈ। ਟ੍ਰੇਲਰ ਦੇ ਅਖ਼ੀਰ ਵਿੱਚ ਪਰਮਾਤਮਾ ਦੇ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਨੂੰ ਦਰਸਾਇਆ ਗਿਆ ਹੈ, ਜਿਸ ਤੋਂ ਗੁਰੂ ਜੀ ਦੇ ਇਲਾਹੀ ਸੰਦੇਸ਼ ਦੀ ਅਹਿਮੀਅਤ ਤੇ ਅੰਦਰੂਨੀ ਮੁੱਲਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।Happy to announce that on this Republic day the tableau of Punjab is dedicated to 550th Prakash Purab of Sri Guru Nanak Dev Ji and his teachings. Tomorrow when you all watch National Republic day parade do try to notice the tableau. #RepublicDay pic.twitter.com/dwa6m8bGDZ
— Capt.Amarinder Singh (@capt_amarinder) January 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement