Punjab Assembly Elections Live Updates: ਬਸਪਾ ਵੱਲੋਂ 6 ਹੋਰ ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ
Assembly Election 2022 Live Update: ਯੂਪੀ, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਚੋਣ ਸਰਗਰਮੀ ਤੇਜ਼ ਹੁੰਦੀ ਜਾ ਰਹੀ ਹੈ। ਉਮੀਦਵਾਰਾਂ ਦੇ ਨਾਂ 'ਤੇ ਸਾਰੀਆਂ ਪਾਰਟੀਆਂ 'ਚ ਜ਼ੋਰਦਾਰ ਮੰਥਨ ਦਾ ਦੌਰ ਚੱਲ ਰਿਹਾ ਹੈ।
LIVE
Background
Punjab Assembly Election 2022 Live Update: ਯੂਪੀ, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਚੋਣ ਸਰਗਰਮੀ ਤੇਜ਼ ਹੁੰਦੀ ਜਾ ਰਹੀ ਹੈ। ਉਮੀਦਵਾਰਾਂ ਦੇ ਨਾਂ 'ਤੇ ਸਾਰੀਆਂ ਪਾਰਟੀਆਂ 'ਚ ਜ਼ੋਰਦਾਰ ਮੰਥਨ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਚਿਹਰਾ ਪੇਸ਼ ਕੀਤਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਗਿਆ ਹੈ। ਪੰਜਾਬ ਦੀ ਸਿਆਸਤ 'ਚ ਮੁੱਖ ਮੰਤਰੀ ਦਾ ਚਿਹਰਾ ਸਾਫ਼ ਹੋ ਚੁੱਕਾ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 77, ਅਕਾਲੀ ਦਲ ਨੂੰ 15, ਆਪ ਨੂੰ 20, ਭਾਜਪਾ ਨੂੰ ਤਿੰਨ ਅਤੇ ਹੋਰਨਾਂ ਨੂੰ ਦੋ ਸੀਟਾਂ ਮਿਲੀਆਂ ਸਨ।
ਲੋਕ ਇਨਸਾਫ ਪਾਰਟੀ ਦੀ 2022 ਪੰਜਾਬ ਵਿਧਾਨਸਭਾ ਚੋਣਾਂ ਦੇ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀਂ
ਲੋਕ ਇਨਸਾਫ ਪਾਰਟੀ ਦੀ 2022 ਪੰਜਾਬ ਵਿਧਾਨਸਭਾ ਚੋਣਾਂ ਦੇ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀਂ
Punjab Poll Of Polls : ਪੰਜਾਬ 'ਚ ਪੋਲ ਆਫ ਪੋਲਸ 'ਚ ਕਾਂਗਰਸ ਤੇ AAP ਦੋਵਾਂ ਨੂੰ ਝਟਕਾ, ਜਾਣੋ ਸਰਵੇਖਣ ਦੇ ਅੰਕੜਿਆਂ 'ਚ ਕੀ ਹੈ
Punjab Election 2022 : ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਬਿਨ੍ਹਾਂ ਮਨਜੂਰੀ ਚੱਲਦੇ ਪ੍ਰੋਗਰਾਮ 'ਤੇ ਪਿਆ ਚੋਣ ਕਮਿਸ਼ਨ ਦਾ ਛਾਪਾ , ਪਈਆਂ ਭਾਜੜਾਂ
ਖੰਨਾ ਵਿਖੇ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਬਿਨਾਂ ਮਨਜੂਰੀ ਚੱਲ ਰਹੇ ਸਿਆਸੀ ਪ੍ਰੋਗ੍ਰਾਮ ਉਪਰ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ ਤਾਂ ਇਸ ਪ੍ਰੋਗਰਾਮ 'ਚ ਭਾਜੜਾਂ ਪੈ ਗਈਆਂ। ਚੱਲਦੇ ਪ੍ਰੋਗ੍ਰਾਮ 'ਚ ਆਈ ਚੋਣ ਕਮਿਸ਼ਨ ਦੀ ਟੀਮ ਵੱਲੋਂ ਵੀਡਿਓਗ੍ਰਾਫੀ ਨੂੰ ਦੇਖ ਕੇ ਨੌਜਵਾਨ ਇੱਥੋਂ ਖਿਸਕ ਗਏ। ਚੋਣ ਕਮਿਸ਼ਨ ਦੀ ਟੀਮ ਨੇ ਪ੍ਰੋਗਰਾਮ ਬੰਦ ਕਰਾਇਆ ਅਤੇ ਅਗਲੀ ਕਾਰਵਾਈ ਲਈ ਰਿਪੋਰਟ ਜਿਲ੍ਹਾ ਪੱਧਰੀ ਕਮੇਟੀ ਕੋਲ ਭੇਜ ਦਿੱਤੀ ਗਈ।
ਸੰਯੁਕਤ ਸਮਾਜ ਮੋਰਚਾ ਨੂੰ ਵੱਡਾ ਝਟਕਾ, ਹਲਕਾ ਪੂਰਬੀ ਦੇ ਉਮੀਦਵਾਰ ਦੀ ਘਰ ਵਾਪਸੀ
ਸੰਯੁਕਤ ਸਮਾਜ ਮੋਰਚਾ ਨੂੰ ਉਸ ਵੇਲੇ ਭਾਰੀ ਝੱਟਕਾ ਲੱਗਾ ਜਦੋਂ ਹਲਕਾ ਪੂਰਬੀ ਦੇ ਉਮੀਦਵਾਰ ਅਪਾਰ ਸਿੰਘ ਰੰਧਾਵਾ ਨੇ ਜਿਲ੍ਹਾ ਦਫ਼ਤਰ ਇੰਚਾਰਜ ਸੋਹਣ ਸਿੰਘ ਨਾਗੀ ਦੀ ਪ੍ਰੇਰਨਾ ਸਦਕਾ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਦੇ ਰਾਹੀਂ ਘਰ ਵਾਪਸੀ ਕਰਾਈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਹਲਕਾ ਰਾਏਕੋਟ ਤੋਂ ਗੁਰਪਾਲ ਸਿੰਘ ਗੋਲਡੀ ਅਤੇ ਹਲਕਾ ਪਾਇਲ ਤੋਂ ਹਰਸ਼ਿਤ ਕੁਮਾਰ ਸ਼ੀਤਲ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ।