ਵੱਡੀ ਖਬਰ ! ਵਿਜਿਲੈਂਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਗ੍ਰਿਫਤਾਰ
Punjab News: ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਪੰਜਾਬ ਵਿਜਿਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਕਾਂਗਰਸੀ ਆਗੂ ਬੱਸੀ ’ਤੇ ਪਲਾਟ ਅਲਾਟਮੈਂਟ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਹਨ
Punjab News: ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਂਗਰਸੀ ਆਗੂ ਬੱਸੀ ’ਤੇ ਪਲਾਟ ਅਲਾਟਮੈਂਟ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਹਨ।
ਦਸ ਦਈਏ ਕਿ ਦਿਨੇਸ਼ ਬੱਸੀ ਕੈਪਟਨ ਸਰਕਾਰ ਸਮੇਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ। ਸੋਹਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਸਿਆ ਕਿ ਉਸਨੂੰ 1988 ਚ ਪਲਾਟ ਅਲਾਟ ਹੋਇਆ ਜਿਸਦੀ ਉਸਨੇ ਅਡਵਾਂਸ ਮਨੀ 4 ਹਜ਼ਾਰ ਰੁਪਏ ਜਮਾ ਕਰਵਾਈ ਸੀਪਰ ਉਸਨੂੰ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ਵਲੋ ਕੋਈ ਫੋਰਮਲ ਅਲਾਟਮੇਂਟ ਨਹੀਂ ਕੀਤੀ ਗਈ ।
23 ਸਾਲ ਬਾਅਦ 2011 ਚ ਸੋਹਨ ਸਿੰਘ ਨੇ ਕੇਸ ਕੀਤਾ, ਜੋ ਡਿਸਮਿਸ ਹੋ ਗਿਆ ਅੰਮ੍ਰਿਤਸਰ ਕੋਰਟ ਤੋਂ ਫਿਰ 2 ਅਪੀਲਾਂ ਹੋਰ ਡਿਸਮਿਸ ਹੋਈਆਂ। ਉਸ ਤੋਂ ਬਾਅਦ ਇਲਜ਼ਾਮ ਹੈ ਕਿ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ਦੇ ਸਾਬਰਾ ਚੇਅਰਮੈਨ ਦਿਨੇਸ਼ ਬੱਸੀ ਨੇ ਰਾਘਵ ਸ਼ਰਮਾ ਤੇ ਵਿਕਾਸ ਖੰਨਾ ਨਾਲ ਮਿਲੀਭੁਗਤ ਕਰਕੇ ਇਸੇ ਪਲਾਟ ਨੂੰ ਸੋਹਨ ਸਿੰਘ ਦੀ ਧੀ ਸੁਰਜੀਤ ਕੌਰ ਨੂੰ 20-05-2021 ਨੂੰ ਅਲਾਟ ਕਰ ਦਿਤਾ ਅਤੇ ਦਿਨੇਸ਼ ਬਸੀ ਨੇ ਸੁਰਜੀਤ ਕੌਰ ਦੇ ਹੱਕ ਚ ਵਿਕਰੀ ਕਰਵਾ ਦਿਤੀ।
ਇਲਜਾਮ ਹਨ ਕਿ ਇਹ ਪਲਾਟ 1410 ਰੁ ਪ੍ਰਤੀ sq ਯਾਰਡ ਦੇ ਹਿਸਾਬ ਨਾਲ ਅਲਾਟ ਕਰ ਦਿਤਾ ਗਿਆ ਜਦੋਂ ਕਿ ਉਸ ਦੀ ਮਾਰਕਿਟ ਵੈਲਯੂ 70 ਹਜ਼ਾਰ ਪ੍ਰਤੀ sq ਯਾਰਡ ਹੈ। ਵਿਕਰੀ ਤੇ ਰਜਿਸਟਰੀ ਹੋਣ ਬਾਅਦ ਇਸੇ ਪ੍ਰਾਪਰਟੀ ਨੂੰ ਓਪਨ ਮਾਰਕਿਟ ਚ ਵੇਚਣ ਲਈ ਲਗਾ ਦਿਤਾ। ਜੁਲਾਈ 2022 'ਚ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ने ਇੱਕ ਚਿੱਠੀ ਲਿਖੀ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।