Punjab Weather: ਬੀਤੀ ਰਾਤ ਤੇਜ਼ ਹਨੇਰੀ ਅਤੇ ਝੱਖੜ ਨਾਲ ਪਏ ਮੀਂਹ ਨੇ ਮਚਾਈ ਤਬਾਹੀ, ਬਿਜਲੀ ਬੰਦ ਕਈ ਰੁੱਖ ਪੁੱਟੇ
ਪੰਜਾਬ ਵਿੱਚ ਬੀਤੀ ਰਾਤ ਤੇਜ਼ੀ ਹਨੇਰੀ ਅਤੇ ਬਾਰਸ਼ ਨੇ ਜਿੱਥੇ ਗਰਮੀ ਤੋਂ ਥੋੜੀ ਰਾਹਤ ਦਿੱਤੀ ਹੈ ਉੱਥੇ ਹੀ ਵੀਰਵਾਰ ਰਾਤ ਚੱਲੇ ਝੱਖੜ ਨੇ ਕਾਫ਼ੀ ਤਬਾਹੀ ਵੀ ਮਚਾਈ।ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਵਿੱਚ ਚਲੀ ਇਸ ਤੇਜ਼ੀ ਹਨੇਰੀ ਤੂਫਾਨ ਨੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਤੇ ਨਾਲ ਹੀ ਕਈ ਰੁੱਖ ਵੀ ਪੁੱਟ ਸੁੱਟੇ।
ਚੰਡੀਗੜ੍ਹ: ਪੰਜਾਬ ਵਿੱਚ ਬੀਤੀ ਰਾਤ ਤੇਜ਼ੀ ਹਨੇਰੀ ਅਤੇ ਬਾਰਸ਼ ਨੇ ਜਿੱਥੇ ਗਰਮੀ ਤੋਂ ਥੋੜੀ ਰਾਹਤ ਦਿੱਤੀ ਹੈ ਉੱਥੇ ਹੀ ਵੀਰਵਾਰ ਰਾਤ ਚੱਲੇ ਝੱਖੜ ਨੇ ਕਾਫ਼ੀ ਤਬਾਹੀ ਵੀ ਮਚਾਈ।ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਵਿੱਚ ਚਲੀ ਇਸ ਤੇਜ਼ੀ ਹਨੇਰੀ ਤੂਫਾਨ ਨੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਤੇ ਨਾਲ ਹੀ ਕਈ ਰੁੱਖ ਵੀ ਪੁੱਟ ਸੁੱਟੇ।
ਮੌਸਮ ਵਿਭਾਗ ਦੇ ਮੁਤਾਬਿਕ ਸ਼ੁਕਰਵਾਰ ਨੂੰ ਵੀ ਤੇਜ਼ ਹਨੇਰੀ ਤੂਫਾਨ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਚੱਲੇਗੀ।ਹਰਿਆਣਾ ਦੇ ਵੀ ਕਈ ਹਿੱਸਿਆਂ ਵਿੱਚ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ।ਹਰਿਆਣਾ ਵਿੱਚ ਵੀ ਤੇਜ਼ੀ ਹਨੇਰੀ, ਬਿਜਲੀ ਦੀ ਗਰਜਾਂ ਅਤੇ ਝੱਖੜ ਨਾਲ ਗੜ੍ਹੇਮਾਰੀ ਹੋ ਸਕਦੀ ਹੈ।
ਵੀਰਵਾਰ ਦੇਰ ਰਾਤ ਚੱਲੇ ਇਸ ਤੇਜ਼ ਝੱਖੜ ਅਤੇ ਮੀਂਹ ਕਾਰਨ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ।ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਵੀ ਬਾਰਸ਼ ਹੋਈ ਹੈ।ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਵੀ ਮੌਸਮ ਖਰਾਬ ਰਹੇਗਾ।ਬੱਦਲਵਾਈ ਜਾਰੀ ਹੈ ਕਈ ਥਾਵਾਂ ਤੇ ਝੱਖੜ ਦੇ ਨਾਲ ਬਾਰਸ਼ ਪੈਣ ਦੀ ਪੂਰੀ ਸੰਭਾਵਨਾ ਹੈ।