ਪੜਚੋਲ ਕਰੋ

Punjab Weather: ਅਗਲੇ ਦੋ ਦਿਨ ਪੰਜਾਬ 'ਚ ਜਾਰੀ ਰਹੇਗਾ ਮੀਂਹ, 16 ਜ਼ਿਲ੍ਹਿਆਂ 'ਚ ਯੈਲੋ ਅਲਰਟ, ਕਿਸਾਨਾਂ ਨੂੰ ਖਾਸ ਸਲਾਹ

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪੰਜਾਬ ਦੇ 16 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਥਾਵਾਂ 'ਤੇ ਬਿਜਲੀ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਜਾਰੀ ਰਹੇਗੀ। 

ਚੰਡੀਗੜ੍ਹ: ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪੰਜਾਬ ਦੇ 16 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਥਾਵਾਂ 'ਤੇ ਬਿਜਲੀ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਜਾਰੀ ਰਹੇਗੀ। 

ਮਨਮੋਹਨ ਸਿੰਘ, ਡਾਇਰੈਕਟਰ, ਮੌਸਮ ਵਿਭਾਗ, ਚੰਡੀਗੜ੍ਹ ਨੇ ਦੱਸਿਆ ਕਿ ਮਾਝੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੇ ਨਾਲ ਦੋਆਬਾ ਦੇ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ  ਮਾਲਵਾ ਦੇ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ 'ਚ ਮੀਂਹ ਪਾਏਗਾ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੇ.ਕੇ ਗਿੱਲ ਦਾ ਦਾਅਵਾ ਹੈ ਕਿ ਦੋ ਦਿਨ ਬਰਸਾਤ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿਸਾਨ ਇਸ ਗੱਲ ਦਾ ਖਾਸ ਧਿਆਨ ਰੱਖਣ।

ਉਨ੍ਹਾਂ ਕਿਹਾ ਕਿ ਮਾਨਸੂਨ ਮੁੜ ਸਰਗਰਮ ਹੋਣ ਕਾਰਨ ਮੀਂਹ ਪੈ ਰਿਹਾ ਹੈ। 26 ਸਤੰਬਰ ਯਾਨੀ ਐਤਵਾਰ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਬਰਸਾਤ ਕਾਰਨ ਜੋ ਪਾਰਾ ਹੇਠਾਂ ਆਇਆ ਹੈ, ਉਹ ਹੁਣ ਜ਼ਿਆਦਾ ਨਹੀਂ ਚੜ੍ਹੇਗਾ। ਇੱਕ ਜਾਂ ਦੋ ਡਿਗਰੀ ਦਾ ਵਾਧਾ ਹੋ ਸਕਦਾ ਹੈ ਪਰ ਹੁਣ ਪੰਜਾਬ ਵਿੱਚ ਮੌਸਮ ਬਦਲ ਗਿਆ ਹੈ। ਰਾਤ ਨੂੰ ਹਲਕੀ ਠੰਢ ਹੋਵੇਗੀ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਟਿਆਲਾ ਵਿੱਚ ਸਭ ਤੋਂ ਵੱਧ 17.2 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਲੁਧਿਆਣਾ ਵਿੱਚ 1.0 ਮਿਲੀਮੀਟਰ ਅਤੇ ਪਠਾਨਕੋਟ ਵਿੱਚ ਹਲਕੀ ਬਾਰਿਸ਼ ਹੋਈ। ਵੀਰਵਾਰ ਦੇ ਮੁਕਾਬਲੇ ਅੱਜ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 33 ਡਿਗਰੀ ਦਰਜ ਕੀਤਾ ਗਿਆ।

ਬਿਜਲੀ ਦੀ ਮੰਗ ਘਟੀ, ਸਰਕਾਰੀ ਥਰਮਲ ਪਲਾਂਟ ਬੰਦ
ਪਿਛਲੇ ਦੋ ਦਿਨਾਂ ਤੋਂ ਬਦਲਦੇ ਮੌਸਮ ਦੇ ਕਾਰਨ ਬਿਜਲੀ ਦੀ ਮੰਗ ਵਿੱਚ ਵੱਡੀ ਕਮੀ ਆਈ ਹੈ। ਜਿੱਥੇ ਪਹਿਲਾਂ ਬਿਜਲੀ ਦੀ ਮੰਗ 14000 ਮੈਗਾਵਾਟ ਚੱਲ ਰਹੀ ਸੀ, ਹੁਣ ਇਹ ਘਟ ਕੇ 8800 ਮੈਗਾਵਾਟ ਰਹਿ ਗਈ ਹੈ। ਪਾਵਰਕੌਮ ਨੇ ਆਪਣੇ ਦੋਵੇਂ ਥਰਮਲਾਂ ਰੋਪੜ ਅਤੇ ਲਹਿਰਾ ਮੁਹੱਬਤ ਦੇ ਸਾਰੇ ਅੱਠ ਯੂਨਿਟ ਬੰਦ ਕਰ ਦਿੱਤੇ ਹਨ।

ਇਸ ਦੇ ਨਾਲ ਹੀ ਪਾਵਰਕੌਮ ਬਾਹਰੋਂ ਬਿਜਲੀ ਲਿਆ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਦੀ ਮਦਦ ਨਾਲ ਇਸ ਮੰਗ ਨੂੰ ਪੂਰਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਪਾਵਰਕੌਮ ਨੂੰ ਪ੍ਰਾਈਵੇਟ ਥਰਮਲਾਂ ਤੋਂ 2491 ਮੈਗਾਵਾਟ, ਜਦੋਂ ਕਿ ਹਾਈਡਲ ਪ੍ਰਾਜੈਕਟਾਂ ਤੋਂ 589 ਅਤੇ ਹੋਰ ਸਰੋਤਾਂ ਤੋਂ 3200 ਮੈਗਾਵਾਟ ਬਿਜਲੀ ਪ੍ਰਾਪਤ ਹੋਈ। ਜਦਕਿ ਬਾਕੀ ਬਿਜਲੀ ਪਾਵਰਕੌਮ ਨੇ ਬਾਹਰੋਂ ਖਰੀਦੀ ਹੈ।

ਮੀਂਹ ਕਾਰਨ ਨਮੀ ਵਧੇਗੀ, ਝੋਨੇ ਦੀ ਫ਼ਸਲ ਨੂੰ ਉੱਲੀ ਲੱਗਣ ਦਾ ਖਤਰਾ 
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ ਅਨੁਸਾਰ ਮੀਂਹ ਕਾਰਨ ਝੋਨੇ ਦੀ ਫ਼ਸਲ ਵਿੱਚ ਨਮੀ ਵਧਣ ਕਾਰਨ ਉੱਲੀ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ 'ਚ ਕਿਸਾਨਾਂ ਨੂੰ ਫਸਲਾਂ ਨੂੰ ਬਚਾਉਣ ਲਈ ਸਪਰੇਅ ਕਰਨੀ ਪਵੇਗੀ, ਜਿਸ ਨਾਲ ਉਨ੍ਹਾਂ ਦਾ ਖਰਚਾ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਅਗਲੀਆਂ ਦੋ-ਤਿੰਨ ਭਾਰੀ ਬਾਰਿਸ਼ਾਂ ਹੁੰਦੀਆਂ ਹਨ ਤਾਂ ਝੋਨੇ ਦੀ ਫ਼ਸਲ ਡਿੱਗਣ ਦਾ ਖਤਰਾ ਹੈ। ਇਸ ਕਾਰਨ ਅਨਾਜ ਡਿੱਗ ਜਾਵੇਗਾ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
ਅਮਰੀਕਾ ਦਾ ਵੱਡਾ ਐਕਸ਼ਨ, ਪਾਕਿਸਤਾਨ ਦੀ ਮਦਦ ਕਰਨ ਵਾਲੀਆਂ 4 ਸੰਸਥਾਵਾਂ 'ਤੇ ਲਾਇਆ ਬੈਨ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
ਸਾਈਬਰ ਕ੍ਰਾਈਮ 'ਤੇ ਭਾਰਤ ਹੋਇਆ ਸਖ਼ਤ, ਹੁਣ ਤੱਕ 6 ਲੱਖ ਤੋਂ ਜ਼ਿਆਦਾ ਸਿਮ ਅਤੇ ਇੱਕ ਲੱਖ ਤੋਂ ਵੱਧ ਮੋਬਾਈਲ ਕੀਤੇ ਬਲਾਕ
Punjab News: ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਪੰਜਾਬ 'ਚ ਇਨ੍ਹਾਂ ਪੋਸਟਾਂ 'ਤੇ ਤੈਨਾਤ ਅਧਿਆਪਕਾਂ ਨੂੰ ਮਿਲੇਗਾ ਤੋਹਫ਼ਾ, ਨਵੇਂ ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨੂੰ ਲੈ ਵੱਡੀ ਖਬਰ...
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
ਸਾਬਕਾ ਕਾਂਗਰਸੀ ਮੰਤਰੀ ਦੇ ਗੜ੍ਹ 'ਚ ਗੱਜਣਗੇ ਮੁੱਖ ਮੰਤਰੀ ਮਾਨ, ਵਿਧਾਇਕ ਗੋਗੀ ਦੀ ਪਤਨੀ ਲਈ ਮੰਗਣਗੇ ਵੋਟ, ਕੱਢਣਗੇ ਰੋਡ ਸ਼ੋਅ
Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਘੱਟ ਜਾਂ ਵੱਧ ? ਜਾਣੋ ਤੁਹਾਡੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget