Air Pollution: ਫਿਰ ਵਿਗੜ ਗਈ ਪੰਜਾਬ ਦੀ ਆਬੋ-ਹਵਾ, ਦੀਵਾਲੀ 'ਤੇ ਪਟਾਕਿਆਂ ਨੇ ਘੋਲਿਆ ਫਿਜ਼ਾ 'ਚ ਜ਼ਹਿਰ
Air Pollution: ਬਾਰਸ਼ ਨੇ ਮੌਸਮ ਸਾਫ ਕਰ ਦਿੱਤਾ ਸੀ ਪਰ ਦੀਵਾਲੀ 'ਤੇ ਚੱਲੇ ਪਟਾਕਿਆਂ ਕਰਕੇ ਪੰਜਾਬ ਦੀ ਆਬੋ-ਹਵਾ ਮੁੜ ਵਿਗੜ ਗਈ ਹੈ। ਦੀਵਾਲੀ ਤੋਂ ਅਗਲੇ ਦਿਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਖ਼ਰਾਬ’ ਰਹੀ
Air Pollution: ਬਾਰਸ਼ ਨੇ ਮੌਸਮ ਸਾਫ ਕਰ ਦਿੱਤਾ ਸੀ ਪਰ ਦੀਵਾਲੀ 'ਤੇ ਚੱਲੇ ਪਟਾਕਿਆਂ ਕਰਕੇ ਪੰਜਾਬ ਦੀ ਆਬੋ-ਹਵਾ ਮੁੜ ਵਿਗੜ ਗਈ ਹੈ। ਦੀਵਾਲੀ ਤੋਂ ਅਗਲੇ ਦਿਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਖ਼ਰਾਬ’ ਰਹੀ। ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 207 ਦਰਜ ਕੀਤਾ ਗਿਆ।
ਅਹਿਮ ਗੱਲ ਹੈ ਕਿ ਦੀਵਾਲੀ ਵਾਲੀ ਸ਼ਾਮ 4 ਵਜੇ ਤੱਕ ਔਸਤ ਹਵਾ ਦੀ ਗੁਣਵੱਤਾ ‘ਤਸੱਲੀਬਖ਼ਸ਼’ ਜਾਂ ‘ਦਰਮਿਆਨੀ’ ਸ਼੍ਰੇਣੀ ਸੀ, ਪਰ ਬਾਅਦ ਵਿੱਚ ਇਹ ਵਿਗੜਨੀ ਸ਼ੁਰੂ ਹੋ ਗਈ। ਦੀਵਾਲੀ ਦੀ ਰਾਤ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਔਸਤ ਏਕਿਊਆਈ ’ਚ 7.6 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ।
ਸਾਲ 2021 ਦੀ ਦੀਵਾਲੀ ਦੇ ਮੁਕਾਬਲੇ ਪ੍ਰਦੂਸ਼ਣ ਵਿੱਚ 22.8 ਫ਼ੀਸਦੀ ਕਮੀ ਆਈ ਹੈ। ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਤੇ ਪਟਿਆਲਾ ਵਿੱਚ ਇਸ ਸਾਲ ਦੀਵਾਲੀ ਦੇ ਦਿਨਾਂ ਦੌਰਾਨ ਏਕਿਊਆਈ ਦਾ ਪੱਧਰ 2022 ਤੇ 2021 ਦੇ ਇਸੇ ਸਮੇਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ ਹੈ।
ਇਸ ਦੀਵਾਲੀ ’ਤੇ ਪੰਜਾਬ ਦਾ ਏਕਿਊਆਈ 207 ਸੀ ਜਦੋਂਕਿ 2022 ਵਿੱਚ ਇਹ 224 ਤੇ 2021 ਵਿੱਚ 268 ਦਰਜ ਕੀਤਾ ਗਿਆ ਸੀ। ਇਸ ਸਾਲ ਸਭ ਤੋਂ ਵੱਧ ਏਕਿਊਆਈ ਅੰਮ੍ਰਿਤਸਰ (235) ਵਿੱਚ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਵੀ ਸਭ ਤੋਂ ਵੱਧ ਏਕਿਊਆਈ ਅੰਮ੍ਰਿਤਸਰ (262) ’ਚ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਸਾਲ 2021 ਵਿੱਚ ਸਭ ਤੋਂ ਵੱਧ ਏਕਿਊਆਈ ਜਲੰਧਰ 327 (ਬਹੁਤ ਖ਼ਰਾਬ) ਵਿੱਚ ਦਰਜ ਕੀਤਾ ਗਿਆ ਸੀ। ਇਸ ਸਾਲ ਸਭ ਤੋਂ ਘੱਟ ਏਕਿਊਆਈ ਮੰਡੀ ਗੋਬਿੰਦਗੜ੍ਹ (153) ਵਿੱਚ ਦਰਜ ਕੀਤਾ ਗਿਆ ਹੈ। ਬੀਤੇ ਦੋ ਸਾਲਾਂ 2022 ਤੇ 2021 ਵਿੱਚ ਇੱਥੇ ਇਹ ਕ੍ਰਮਵਾਰ 188 ਅਤੇ 220 ਦਰਜ ਕੀਤਾ ਗਿਆ ਸੀ। ਇਸ ਸਾਲ ਏਕਿਊਆਈ ਵਿੱਚ ਸਭ ਤੋਂ ਵੱਧ ਕਮੀ ਮੰਡੀ ਗੋਬਿੰਦਗੜ੍ਹ (18.6 ਫ਼ੀਸਦੀ) ਵਿੱਚ ਦਰਜ ਕੀਤੀ ਗਈ ਹੈ।
ਹਵਾ ਗੁਣਵੱਤਾ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀਏਏਕਿਊਐਮਐਸ) ਸਥਾਪਤ ਕੀਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।