Punjab Weather Update: ਪੰਜਾਬ 'ਚ ਸੁਸਤ ਹੋਇਆ Monsoon, ਜਾਣੋ ਅਗਲੇ 5 ਦਿਨ ਕਿਵੇਂ ਦਾ ਰਹੇਗਾ ਮੌਸਮ
Punjab Weather Update: ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਮਾਨਸੂਨ ਕਮਜ਼ੋਰ ਰਿਹਾ ਹੈ। ਹਾਲਾਂਕਿ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ।
Punjab Weather Update: ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਮਾਨਸੂਨ ਕਮਜ਼ੋਰ ਰਿਹਾ ਹੈ। ਹਾਲਾਂਕਿ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਪੰਜਾਬ ਵਿੱਚ ਭਾਰੀ ਮੀਂਹ ਦਾ ਕੋਈ ਅਲਰਟ ਨਹੀਂ ਹੈ। ਇਸ ਕਾਰਨ ਤਾਪਮਾਨ ਵਧਣ ਦੀ ਸੰਭਾਵਨਾ ਹੈ।
ਅਗਸਤ ਵਿੱਚ ਹੁਣ ਤੱਕ ਪਿਆ ਇੰਨਾ ਮੀਂਹ
ਅਗਸਤ ਵਿੱਚ ਹੁਣ ਤੱਕ ਪੰਜਾਬ ਵਿੱਚ ਆਮ ਨਾਲੋਂ 11 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿੱਚ 109.7 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ 97.9 ਮਿਲੀਮੀਟਰ ਵਰਖਾ ਹੋਈ ਹੈ। ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਘੱਟ ਬਾਰਿਸ਼ ਹੋਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਬਰਨਾਲਾ, ਬਠਿੰਡਾ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ, ਮੁਹਾਲੀ, ਐਸਬੀਐਸ ਨਗਰ ਸ਼ਾਮਲ ਹਨ।
ਪਿਛਲੇ ਦਿਨੀਂ ਤਾਪਮਾਨ 'ਚ ਦਰਜ ਕੀਤਾ ਗਿਆ ਇੰਨਾ ਵਾਧਾ
ਦੂਜੇ ਪਾਸੇ ਬੁੱਧਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਫਿਲਹਾਲ ਇਹ ਆਮ ਦੇ ਨੇੜੇ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 36.7 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵੀ ਤਾਪਮਾਨ ਆਮ ਨਾਲੋਂ ਹੇਠਾਂ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਵੀ ਆਮ ਦੇ ਨੇੜੇ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਪਾਰਾ 23.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.1 ਡਿਗਰੀ ਘੱਟ ਸੀ।
ਇਨ੍ਹਾਂ ਸ਼ਹਿਰਾਂ ਵਿੱਚ ਵਧਿਆ ਤਾਪਮਾਨ
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 34.3 ਡਿਗਰੀ (ਆਮ ਨਾਲੋਂ 0.1 ਡਿਗਰੀ ਘੱਟ), ਲੁਧਿਆਣਾ ਦਾ 33.4 ਡਿਗਰੀ (ਆਮ ਨਾਲੋਂ 0.2 ਡਿਗਰੀ ਘੱਟ), ਪਟਿਆਲਾ ਦਾ 35.8 ਡਿਗਰੀ, ਪਠਾਨਕੋਟ ਦਾ 33.1 ਡਿਗਰੀ, ਗੁਰਦਾਸਪੁਰ ਦਾ 33.5 ਡਿਗਰੀ, ਬਰਨਾਲਾ ਦਾ 34.4 ਡਿਗਰੀ, ਫਿਰੋਜ਼ਪੁਰ ਦਾ 32.3 ਡਿਗਰੀ ਰਿਕਾਰਡ ਕੀਤਾ ਗਿਆ। ਲੁਧਿਆਣਾ ‘ਚ ਘੱਟੋ-ਘੱਟ ਪਾਰਾ 26.6 ਡਿਗਰੀ, ਪਟਿਆਲਾ ‘ਚ 26.2, ਪਠਾਨਕੋਟ ‘ਚ 25.7, ਬਠਿੰਡਾ ‘ਚ 29.1, ਬਰਨਾਲਾ ‘ਚ 27.3, ਫਰੀਦਕੋਟ ‘ਚ 29.3, ਫਾਜ਼ਿਲਕਾ ‘ਚ 24.1, ਜਲੰਧਰ 7, ਫਿਰੋਜ਼ਪੁਰ ‘ਚ 28.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।