ਪੜਚੋਲ ਕਰੋ
Advertisement
ਫਿਰੋਜ਼ਪੁਰ ਦੀ 118 ਸਾਲਾ ਬੇਬੇ ਬਣਾਏਗੀ ਵਿਸ਼ਵ ਰਿਕਾਰਡ
ਲੁਧਿਆਣਾ: ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ 118 ਸਾਲ ਦੀ ਮਹਿਲਾ ਨੂੰ ਆਪ੍ਰੇਸ਼ਨ ਕਰਕੇ ਪੇਸਮੇਕਰ ਲਾਇਆ ਗਿਆ ਜੋ ਹੁਣ ਪੂਰੀ ਤਰ੍ਹਾਂ ਠੀਕ ਹੈ। ਇਸ ਔਖੀ ਸਰਜਰੀ ਨੂੰ ਹੁਣ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾ ਪੇਸਮੇਕਰ 107 ਸਾਲਾ ਮਰੀਜ਼ ਦੇ ਲਾਏ ਜਾਣ ਦਾ ਰਿਕਾਰਡ ਹੈ।
ਫਿਰੋਜ਼ਪੁਰ ਦੀ ਕਰਤਾਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਉਮਰ 116 ਸਾਲ ਹੈ ਤੇ ਉਹ ਸਰਕਾਰੀ ਨੌਕਰੀ ਕਰ ਚੁੱਕੀ ਹੈ। ਇਸ ਤੋਂ ਉਸ ਨੇ 58 ਸਾਲ 'ਚ ਰਿਟਾਇਰਮੈਂਟ ਲਈ ਸੀ। ਕਰਤਾਰ ਕੌਰ ਦੀ 88 ਸਾਲਾ ਧੀ ਵੀ ਹੈ। ਹਸਪਤਾਲ ਦੇ ਡਾਕਟਰਾਂ ਨੇ ਵੀ ਉਸ ਦੇ ਜਨਮ ਦੇ 2-3 ਸਬੂਤ ਦੇਖੇ ਹਨ। ਇਸ ਤੋਂ ਬਾਅਦ ਇਸ ਸਰਜਰੀ ਨੂੰ ਗਿਨੀਜ਼ ‘ਚ ਦਰਜ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਸੀਨੀਅਰ ਕਾਰਡੀਓਲਜਿਸਟ ਡਾਕਟਰ ਰਵਨਿੰਦਰ ਸਿੰਘ ਕੂਕਾ ਦਾ ਕਹਿਣਾ ਹੈ ਕਿ ਕਰਤਾਰ ਕੌਰ ਨੂੰ 24 ਫਰਵਰੀ ਨੂੰ ਰਾਤ 9 ਵਜੇ ਹਸਪਤਾਲ ਲਿਆਂਦਾ ਗਿਆ ਸੀ। ਉਸ ਸਮੇਂ ਉਹ ਬੇਹੋਸ਼ ਸੀ ਤੇ ਉਸ ਦੀ ਦਿਲ ਦੀ ਧੜਕਣ ਵੀ ਕਾਫੀ ਘੱਟ ਚਲ ਰਹੀ ਸੀ। ਉਸ ਦੀ ਹਾਰਟਬੀਟ ਵਧਾਉਣ ਲਈ ਟੈਂਪਰੇਰੀ ਪੇਸਮੇਕਰ ਲਾਇਆ ਗਿਆ। 28 ਫਰਵਰੀ ਨੂੰ ਅਲਟ੍ਰਾ ਮਾਡਰਨ ਕੈਥਲੇਨ ‘ਚ ਪਰਮਾਨੈਂਟ ਪੇਸਮੇਕਰ ਇੰਪਲਾਂਟ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਹਾਲਤ ‘ਚ ਸੁਧਾਰ ਹੈ।Punjab: Kartar Kaur Sangha- 118 years old as claimed by family- was operated upon successfully and a pacemaker was implanted, at a hospital in Ludhiana. pic.twitter.com/dDVLpLHjg6
— ANI (@ANI) March 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement