ਪੜਚੋਲ ਕਰੋ
(Source: ECI/ABP News)
ਪਿਓ ਕੋਲ ਨਹੀਂ ਸੀ ਪੈਸੇ, ਜਵਾਨ ਪੁੱਤ ਦਾ ਸੰਸਕਾਰ ਵੀਡੀਓ ਕਾਲ ਤੇ ਦੇਖਿਆ
ਪੰਜਾਬ ਦੇ ਫਿਰੋਜ਼ਪੁਰ 'ਚ ਸ਼ੁੱਕਰਵਾਰ ਦਾ ਦਿਨ ਸਾਬਕਾ ਫੌਜੀ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਵਾਲਾ ਦਿਨ ਸੀ।
![ਪਿਓ ਕੋਲ ਨਹੀਂ ਸੀ ਪੈਸੇ, ਜਵਾਨ ਪੁੱਤ ਦਾ ਸੰਸਕਾਰ ਵੀਡੀਓ ਕਾਲ ਤੇ ਦੇਖਿਆ Punjab youth's funeral in Manilla, Family participated through Video Call ਪਿਓ ਕੋਲ ਨਹੀਂ ਸੀ ਪੈਸੇ, ਜਵਾਨ ਪੁੱਤ ਦਾ ਸੰਸਕਾਰ ਵੀਡੀਓ ਕਾਲ ਤੇ ਦੇਖਿਆ](https://static.abplive.com/wp-content/uploads/sites/5/2020/02/15152554/Manilla.jpg?impolicy=abp_cdn&imwidth=1200&height=675)
ਫਿਰੋਜ਼ਪੁਰ: ਪੰਜਾਬ ਦੇ ਫਿਰੋਜ਼ਪੁਰ 'ਚ ਸ਼ੁੱਕਰਵਾਰ ਦਾ ਦਿਨ ਸਾਬਕਾ ਫੌਜੀ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਵਾਲਾ ਦਿਨ ਸੀ। ਮਾਂ ਸਮੇਤ ਸਮੁੱਚੇ ਪਰਿਵਾਰ ਨੇ ਨੌਜਵਾਨ ਬੇਟੇ ਦੇ ਅੰਤਮ ਦਰਸ਼ਨ ਵੀਡੀਓ ਕਾਲ ਦੁਆਰਾ ਅੰਤਿਮ ਸੰਸਕਾਰ 'ਚ ਹਿੱਸਾ ਲੈ ਕੀਤੇ।
ਦਰਅਸਲ, ਫਿਰੋਜ਼ਪੁਰ ਜ਼ਿਲੇ ਦੇ ਮੁੱਦਕੀ ਦਾ ਨੌਜਵਾਨ ਸੁਖਜੀਤ ਸਿੰਘ ਦੋਧੀ 22 ਮਹੀਨੇ ਪਹਿਲਾਂ ਮਨੀਲਾ ਗਿਆ ਸੀ। 5 ਫਰਵਰੀ ਨੂੰ ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। 7 ਦਿਨਾਂ ਦੇ ਇਲਾਜ ਤੋਂ ਬਾਅਦ 12 ਫਰਵਰੀ ਨੂੰ ਉਸਦੀ ਮੌਤ ਹੋ ਗਈ। ਪਰਿਵਾਰ ਕੋਲ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪੈਸੇ ਨਹੀਂ ਸਨ, ਇਸ ਲਈ ਉਥੇ ਅੰਤਮ ਸੰਸਕਾਰ ਕੀਤੇ ਗਏ।
ਸੁਖਜੀਤ ਸਿੰਘ ਦਾ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਸ਼ੁੱਕਰਵਾਰ ਨੂੰ ਉਸ ਦੇ ਘਰ ਇਕੱਠੇ ਹੋਏ ਅਤੇ ਵੀਡੀਓ ਕਾਲ ਰਾਹੀਂ ਸੰਸਕਾਰ ਦਾ ਹਿੱਸਾ ਬਣੇ। ਸਾਰਿਆਂ ਦੀਆਂ ਅੱਖਾਂ ਨਮ ਸਨ। ਬੇਹੋਸ਼ ਮਾਂ ਬਾਰ ਬਾਰ ਕਹਿ ਰਹੀ ਸੀ ਕਿ ਬੇਟੇ ਨੂੰ ਇੱਕ ਵਾਰ ਵੇਖਣ ਦਿਓ, ਉਸਨੂੰ ਛੂਹ ਲੈਣ ਦਿਓ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸੁਖਜੀਤ ਦੇ ਦੋਸਤਾਂ ਨੇ ਉਸ ਦੇ ਇਲਾਜ ਦੌਰਾਨ ਦੇਖਭਾਲ ਕੀਤੀ ਅਤੇ ਇਲਾਜ ਦਾ ਖਰਚਾ ਚੁੱਕਿਆ। ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੀਮਤ ਵਧੇਰੇ ਸੀ, ਇਸ ਲਈ ਮਨੀਲਾ ਵਿੱਚ ਅੰਤਮ ਸੰਸਕਾਰ ਕਰਨ ਦਾ ਫੈਸਲਾ ਕੀਤਾ। ਸੁਖਜੀਤ ਦੇ ਪਿਤਾ ਨਛੱਤਰ ਸਿੰਘ (60) ਸਾਬਕਾ ਫੌਜੀ ਹਨ। ਉਹ 1992 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਸੀ। ਇਸ ਪਰਿਵਾਰ ਕੋਲ ਕੁੱਲ ਢਾਈ ਏਕੜ ਜ਼ਮੀਨ ਹੈ, ਜਿਸ ‘ਤੇ ਖੇਤੀਬਾੜੀ ਕਰ ਉਨ੍ਹਾਂ ਦਾ ਗੁਜ਼ਾਰਾ ਚਲਦਾ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਾਰਨ ਸੁਖਜੀਤ ਨੇ ਮਨੀਲਾ ਜਾਣ ਦਾ ਫੈਸਲਾ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)