ਪੜਚੋਲ ਕਰੋ
Advertisement
ਮਸ਼ਹੂਰ ਗਾਇਕ-ਗੀਤਕਾਰ ਜਾਨੀ ਦਾ ਐਕਸੀਡੈਂਟ , ਮੋਹਾਲੀ 'ਚ ਚੌਰਾਹੇ 'ਤੇ ਕਾਰ ਨਾਲ ਟਕਰਾ ਕੇ XUV ਪਲਟੀ , ਏਅਰਬੈਗ ਖੁੱਲ੍ਹਦੇ ਹੀ ਬਚੀ ਜਾਨ
ਪੰਜਾਬ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਜਾਨੀ ਦੀ ਕਾਰ ਦਾ ਮੋਹਾਲੀ 'ਚ ਐਕਸੀਡੈਂਟ ਹੋ ਗਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਐਕਸਯੂਵੀ ਕਾਰ ਸੜਕ 'ਤੇ ਪਲਟੀਆਂ ਖਾ ਗਈ ਪਰ ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਸਿੰਗਰ ਦੀ ਜਾਨ ਬਚ ਗਈ
ਮੋਹਾਲੀ : ਪੰਜਾਬ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਜਾਨੀ ਦੀ ਕਾਰ ਦਾ ਮੋਹਾਲੀ 'ਚ ਐਕਸੀਡੈਂਟ ਹੋ ਗਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਐਕਸਯੂਵੀ ਕਾਰ ਸੜਕ 'ਤੇ ਪਲਟੀਆਂ ਖਾ ਗਈ ਪਰ ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਸਿੰਗਰ ਦੀ ਜਾਨ ਬਚ ਗਈ। ਕਾਰ ਵਿੱਚ ਉਨ੍ਹਾਂ ਦੇ ਨਾਲ ਡਰਾਈਵਰ ਅਤੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਵੀ ਸਵਾਰ ਸਨ। ਤਿੰਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨੋਂ ਮਾਮੂਲੀ ਸੱਟਾਂ ਨਾਲ ਖਤਰੇ ਤੋਂ ਬਾਹਰ ਹਨ।
ਮਿਲੀ ਜਾਣਕਾਰੀ ਅਨੁਸਾਰ ਜਾਨੀ ਦੀ ਕਾਰ ਦਾ ਐਕਸੀਡੈਂਟ ਸੈਕਟਰ-88 ਮੋਹਾਲੀ ਸਥਿਤ ਕੋਰਟ ਕੰਪਲੈਕਸ ਨੇੜੇ ਹੋਇਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਐਸਯੂਵੀ ਇੱਕ ਹੋਰ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਪਲਟ ਗਈਆਂ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦੋਵਾਂ 'ਚੋਂ ਕਿਸੇ ਵੀ ਇੱਕ ਕਾਰ ਨੇ ਸਿਗਨਲ ਤੋੜਿਆ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕਸੂਰ ਕਿਸ ਦਾ, ਜਾਂਚ ਵਿੱਚ ਜੁਟੀ ਪੁਲਿਸ
ਐਸਐਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿਸਦਾ ਦੋਸ਼ ਹੈ। ਫਿਲਹਾਲ ਕਿਸੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।
ਆਪਣੇ ਗੀਤਾਂ ਕਰਕੇ ਨੌਜਵਾਨਾਂ ਵਿੱਚ ਖਾਸ ਪਛਾਣ ਬਣਾਈ
ਜਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਜਿਨ੍ਹਾਂ ਨੇ 'ਨਾਹ', 'ਕਿਆ ਬਾਤ ਹੈ', 'ਪਛਤਾਉਂਗੇ', 'ਫਿਲਹਾਲ', 'ਟਿਤਲੀਆਂ', 'ਬਾਰੀਸ਼ ਕੀ ਜਾਏ' ਅਤੇ 'ਫਿਲਹਾਲ 2 ਮੁਹੱਬਤ' ਵਰਗੇ ਗੀਤ ਲਿਖੇ ਹਨ। ਜੌਨੀ ਆਪਣੇ ਗੀਤਾਂ ਕਾਰਨ ਨੌਜਵਾਨਾਂ 'ਚ ਕਾਫੀ ਮਸ਼ਹੂਰ ਹੈ। ਬੀ ਪਰਾਕ, ਹਾਰਡੀ ਸੰਧੂ ਅਤੇ ਹੋਰ ਪ੍ਰਸਿੱਧ ਗਾਇਕਾਂ ਦੇ ਸੁਪਰਹਿੱਟ ਗੀਤਾਂ ਦੇ ਪਿੱਛੇ ਵੀ ਜਾਨੀ ਦੀ ਕਲਮ ਹੁੰਦੀ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement