ਦੀਪ ਸਿੱਧੂ ਬਰਸੀ ਮੌਕੇ ਗੂੰਜੇ ਖਾਲਿਸਤਾਨ ਦੇ ਨਾਅਰੇ, ਕਿਹਾ, ਹਾਸਦਾ ਨਹੀਂ ਕਤਲ ਹੋਇਆ
ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਦੀਪ ਸਿੱਧੂ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਅਧਿਕਾਰੀਆਂ ਨੇ ਸਿੱਧੂ 'ਤੇ ਯੋਜਨਾਬੱਧ ਕਤਲ ਦਾ ਦੋਸ਼ ਲਾਇਆ ਹੈ।
Haryana News : ਮਰਹੂਮ ਪੰਜਾਬੀ ਕਲਾਕਾਰ ਦੀਪ ਸਿੱਧੂ ਦੀ ਪਹਿਲੀ ਬਰਸੀ ਬੁੱਧਵਾਰ ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਵਿਖੇ ਮਨਾਈ ਗਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਸਿੱਧੂ ਦੀ ਪਹਿਲੀ ਬਰਸੀ ਮੌਕੇ ਖਰਖੌਦਾ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ਦੇ ਪਿੱਪਲੀ ਟੋਲ ਪਲਾਜ਼ਾ ਨੇੜੇ ਸ਼ਰਧਾਂਜਲੀ ਭੇਟ ਕੀਤੀ, ਜਿਸ ਦੌਰਾਨ ਦੀਪ ਸਿੱਧੂ ਦੀ ਫੋਟੋ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਇਨ੍ਹਾਂ ਅਹੁਦੇਦਾਰਾਂ ਨੇ ਧਾਰਮਿਕ ਝੰਡਾ ਵੀ ਲਹਿਰਾਇਆ। ਦੀਪ ਸਿੱਧੂ ਅਮਰ ਰਹੇ ਦੇ ਨਾਲ-ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਦੀਪ ਸਿੱਧੂ ਦੀ ਮੌਤ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਅਹੁਦੇਦਾਰਾਂ ਨੇ ਕਿਹਾ, ਇਹ ਕੋਈ ਹਾਦਸਾ ਨਹੀਂ ਸੀ ਸਗੋਂ ਇੱਕ ਸਾਜ਼ਿਸ਼ ਤਹਿਤ ਉਸ ਦਾ ਕਤਲ ਕੀਤਾ ਗਿਆ ਹੈ।
ਦੀਪ ਸਿੱਧੂ ਦੇ ਕਤਲ ਦੀ ਸਾਜ਼ਿਸ਼ ਦਾ ਦੋਸ਼
ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਦਰਸ਼ਨ ਸਿੰਘ ਸੰਧੂ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ, ਕਰੀਬ ਡੇਢ ਤੋਂ ਦੋ ਸਾਲ ਦੇ ਸਿਆਸੀ ਸਫ਼ਰ ਵਿੱਚ ਦੀਪ ਸਿੱਧੂ ਨੇ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ। ਇਸੇ ਲਈ ਉਸ ਦਾ ਕਤਲ ਕਰਕੇ ਹਾਦਸੇ ਦਾ ਰੂਪ ਦਿੱਤਾ ਗਿਆ। ਦਰਸ਼ਨ ਸਿੰਘ ਸੰਧੂ ਨੇ ਕਿਹਾ, ਸਾਡੀ ਲੜਾਈ ਫ਼ਸਲ ਨੂੰ ਬਚਾਉਣ ਦੀ ਨਹੀਂ ਸਗੋਂ ਨਸਲ ਬਚਾਉਣ ਦੀ ਹੈ। ਸੰਧੂ ਨੇ ਕਿਹਾ, ਅਸੀਂ ਆਪਣੇ ਪੱਧਰ 'ਤੇ ਦੀਪ ਸਿੱਧੂ ਦੀ ਮੌਤ ਦੀ ਜਾਂਚ ਕਰਵਾ ਰਹੇ ਹਾਂ। ਜਲਦੀ ਹੀ ਦੀਪ ਸਿੱਧੂ ਦੀ ਮੌਤ ਦਾ ਪਰਦਾਫਾਸ਼ ਕਰਕੇ ਸਾਰੇ ਸਬੂਤ ਦਿਖਾਏ ਜਾਣਗੇ। ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਾਜ਼ਰ ਲੋਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਕਦੋਂ ਹੋਇਆ ਹਾਦਸਾ
15 ਫਰਵਰੀ 2022 ਨੂੰ ਗੁਰੂਗ੍ਰਾਮ ਤੋਂ ਪੰਜਾਬ ਜਾ ਰਹੇ ਪੰਜਾਬੀ ਕਲਾਕਾਰ ਦੀਪ ਸਿੱਧੂ ਦੀ ਖਰਖੌਦਾ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ਦੇ ਪਿੱਪਲੀ ਟੋਲ ਪਲਾਜ਼ਾ ਨੇੜੇ ਮੌਤ ਹੋ ਗਈ। ਦੀਪ ਸਿੱਧੂ ਦੀ ਸਕਾਰਪੀਓ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਦੀਪ ਸਿੱਧੂ ਦੀ ਮੌਤ ਹੋ ਗਈ ਸੀ ਜਦਕਿ ਉਸ ਦੀ ਪ੍ਰੇਮਿਕਾ ਹਾਦਸੇ 'ਚ ਵਾਲ-ਵਾਲ ਬਚ ਗਈ ਸੀ। ਦੀਪ ਸਿੱਧੂ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਨੂੰ ਲਾਲ ਕਿਲੇ 'ਤੇ ਧਾਰਮਿਕ ਝੰਡਾ ਲਹਿਰਾਉਣ ਤੋਂ ਬਾਅਦ ਸੁਰਖੀਆਂ 'ਚ ਆਏ ਸਨ। ਇਸ ਦੌਰਾਨ ਹਿੰਸਾ ਵੀ ਹੋਈ, ਜਿਸ ਤੋਂ ਬਾਅਦ ਦੀਪ ਸਿੱਧੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।