ਪੜਚੋਲ ਕਰੋ
(Source: ECI/ABP News)
ਪੰਜਾਬੀ ਗਾਇਕ ਕੇਐਸ ਮੱਖਣ ਨੇ ਕੀਤਾ ਅੰਮ੍ਰਿਤ ਭੰਗ, ਲਾਈਵ ਹੋ ਕੇ ਦੱਸਿਆ ਕਾਰਨ
ਪੰਜਾਬੀ ਗਾਇਕ ਕੇਐਸ ਮੱਖਣ ਨੇ ਗੁਰਦੁਆਰਾ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅੰਮ੍ਰਿਤ ਭੰਗ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਕਾਰ ਵੀ ਤਿਆਗ ਦਿੱਤੇ। ਮੱਖਣ ਨੇ ਭਾਵੁਕ ਹੋ ਅਜਿਹਾ ਕਰਨ ਦੀ ਸਫਾਈ ਵੀ ਪੇਸ਼ ਕੀਤੀ।

ਚੰਡੀਗੜ੍ਹ: ਪੰਜਾਬੀ ਗਾਇਕ ਕੇਐਸ ਮੱਖਣ ਨੇ ਗੁਰਦੁਆਰਾ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅੰਮ੍ਰਿਤ ਭੰਗ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਕਾਰ ਵੀ ਤਿਆਗ ਦਿੱਤੇ। ਮੱਖਣ ਨੇ ਭਾਵੁਕ ਹੋ ਅਜਿਹਾ ਕਰਨ ਦੀ ਸਫਾਈ ਵੀ ਪੇਸ਼ ਕੀਤੀ।
ਮੱਖਣ ਨੇ ਅੰਮ੍ਰਿਤ ਭੰਗ ਕਰਨ ਦਾ ਕਾਰਨ ਫੇਸਬੁਕ ‘ਤੇ ਲਾਈਵ ਹੋ ਕੇ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਸਿੱਖੀ ਸਰੂਪ ‘ਤੇ ਸਵਾਲ ਚੁੱਕ ਰਹੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚ ਸਮਝ ਕੇ ਅਜਿਹਾ ਫੈਸਲਾ ਲਿਆ ਹੈ। ਵੀਡੀਓ ‘ਚ ਉਨ੍ਹਾਂ ਕਿਹਾ ਕਿ ਮੈਂ ਜੇਕਰ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਨੂੰ ਇਸ ਦਾ ਨੁਕਸਾਨ ਕਰਨ ਦਾ ਵੀ ਹੱਕ ਨਹੀਂ।
ਕਾਫੀ ਲੰਬੇ ਸਮੇਂ ਬਾਅਦ ਮੱਖਣ ਸੁਰਖੀਆਂ ‘ਚ ਆਏ ਸੀ। ਇਸ ਦਾ ਕਾਰਨ ਸੀ ਕਿ ਉਨ੍ਹਾਂ ਨੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਹਮਾਇਤ ਕੀਤੀ ਸੀ। ਮੱਖਣ ਨੇ ਇਸ ਦੌਰਾਨ ਵੀ ਲਾਈਵ ਹੋ ਮਾਨ ਦਾ ਸਾਥ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
