ਪੰਜਾਬੀ ਸੂਬਾ ਦਿਵਸ : ਕੇਂਦਰ ਨੇ ਜਾਣਬੁੱਝ ਖੋਹੇ ਪੰਜਾਬੀ ਬੋਲਦੇ ਇਲਾਕੇ ਤੇ ਸਾਡੇ ਦਰਿਆ, ਪਹਿਲਾਂ ਵੀ ਕੀਤਾ ਤੇ ਹੁਣ ਵੀ ਜਾਰੀ ਰਹੇਗਾ ਸੰਘਰਸ਼- ਅਕਾਲੀ ਦਲ
1 ਨਵੰਬਰ, 1966 ਨੂੰ ਅਜੋਕਾ ਪੰਜਾਬ ‘ਪੰਜਾਬੀ ਸੂਬੇ’ ਵਜੋਂ ਹੋਂਦ ਵਿੱਚ ਆਇਆ ਸੀ । ਇੱਥੇ ਵੀ ਕਾਂਗਰਸ ਹਕੂਮਤ ਨੇ ਇਨਸਾਫ਼ ਨਹੀਂ ਕੀਤਾ ਪੰਜਾਬੀ ਬੋਲਦੇ ਇਲਾਕੇ, ਸਾਡੇ ਦਰਿਆਈ ਪਾਣੀ ਅਤੇ ਸਾਡੀ ਰਾਜਧਾਨੀ ਚੰਡੀਗੜ੍ਹ ਸਾਡੇ ਤੋਂ ਖੋਹ ਲਏ, ਇਸ ਬੇਇਨਸਾਫੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਸੰਘਰਸ਼ ਕੀਤਾ ਅਤੇ ਅੱਗੇ ਵੀ ਕਰਦਾ ਰਹੇਗਾ
1 ਨਵੰਬਰ ਦਾ ਦਿਨ ਪੰਜਾਬੀ ਸੂਬਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ 1966 ਵਿੱਚ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਜਦੋਂ ਭਾਸ਼ਾ ਦੇ ਆਧਾਰ 'ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਖ ਹੋਏ ਤਾਂ ਪੰਜਾਬ ਨੂੰ ਵੱਖ ਕਰ ਦਿੱਤਾ ਗਿਆ। ਇਸ ਮੰਗ ਨੂੰ ਲੈ ਕੇ ਅਕਾਲੀ ਦਲ ਨੇ ਲੰਬਾ ਸਮਾਂ ਸੰਘਰਸ਼ ਕੀਤਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਦੇਸ਼ ਆਜ਼ਾਦ ਹੋਣ ਉਪਰੰਤ ਜਦੋਂ ਸਿੱਖ ਕੌਮ ਵੱਲੋਂ ਹਜ਼ਾਰਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਕਾਂਗਰਸੀ ਆਗੂਆਂ ਵੱਲੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ, ਤਾਂ ਸੰਨ 1950 ਪੰਜਾਬੀ ਸੂਬੇ ਦੀ ਸਥਾਪਨਾ ਦੇ ਉਦੇਸ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਿਰੜੀ ਆਗੂਆਂ ਦੀ ਅਗਵਾਈ ਵਿੱਚ ਆਪਣੀ ਭਾਸ਼ਾ, ਸੱਭਿਆਚਾਰ ਅਤੇ ਆਤਮ-ਸਨਮਾਨ ਦੀ ਰੱਖਿਆ ਲਈ ਪੰਜਾਬੀ ਭਾਸ਼ਾ ਵਾਲੇ ਸੂਬੇ ਦੀ ਸਥਾਪਨਾ ਲਈ ਅੰਦੋਲਨ ਚਲਾਇਆ ਗਿਆ ।
ਦੇਸ਼ ਆਜ਼ਾਦ ਹੋਣ ਉਪਰੰਤ ਜਦੋਂ ਸਿੱਖ ਕੌਮ ਵੱਲੋਂ ਹਜ਼ਾਰਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਕਾਂਗਰਸੀ ਆਗੂਆਂ ਵੱਲੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ, ਤਾਂ ਸੰਨ 1950 ਪੰਜਾਬੀ ਸੂਬੇ ਦੀ ਸਥਾਪਨਾ ਦੇ ਉਦੇਸ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਿਰੜੀ ਆਗੂਆਂ ਦੀ ਅਗਵਾਈ ਵਿੱਚ ਆਪਣੀ ਭਾਸ਼ਾ, ਸੱਭਿਆਚਾਰ… pic.twitter.com/noVpiNSvLV
— Sukhbir Singh Badal (@officeofssbadal) November 1, 2025
ਇਨ੍ਹਾਂ ਆਗੂਆਂ ਦੀ ਪੰਜਾਬੀ ਸੂਬੇ ਦੀ ਮੰਗ ਦੇ ਮਗਰ ਸਿੱਖਾਂ ਦੀ ਪਛਾਣ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੀ ਧਾਰਮਿਕ ਅਤੇ ਰਾਜਸੀ ਅਜ਼ਾਦੀ ਦੀ ਸੋਚ ਸੀ । ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਆਗੂਆਂ ਦੇ ਲੰਮੇ ਸੰਘਰਸ਼ ਤੇ ਅਨੇਕਾਂ ਕੁਰਬਾਨੀਆਂ ਦੀ ਬਦੌਲਤ ਹੀ 1 ਨਵੰਬਰ, 1966 ਨੂੰ ਅਜੋਕਾ ਪੰਜਾਬ ‘ਪੰਜਾਬੀ ਸੂਬੇ’ ਵਜੋਂ ਹੋਂਦ ਵਿੱਚ ਆਇਆ ਸੀ । ਇੱਥੇ ਵੀ ਕਾਂਗਰਸ ਹਕੂਮਤ ਨੇ ਇਨਸਾਫ਼ ਨਹੀਂ ਕੀਤਾ ਪੰਜਾਬੀ ਬੋਲਦੇ ਇਲਾਕੇ, ਸਾਡੇ ਦਰਿਆਈ ਪਾਣੀ ਅਤੇ ਸਾਡੀ ਰਾਜਧਾਨੀ ਚੰਡੀਗੜ੍ਹ ਸਾਡੇ ਤੋਂ ਖੋਹ ਲਏ, ਇਸ ਬੇਇਨਸਾਫੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਸੰਘਰਸ਼ ਕੀਤਾ ਅਤੇ ਅੱਗੇ ਵੀ ਕਰਦਾ ਰਹੇਗਾ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ, ਸੰਨ 1947 ਈ. ਦੀ ਵੰਡ ਤੋਂ ਬਾਅਦ ਭਾਰਤ ਅੰਦਰ ਬੋਲੀ ਅਧਾਰਿਤ ਸੂਬਿਆਂ ਦੀ ਮੰਗ ਹਰ ਪਾਸਿਓਂ ਉੱਠ ਰਹੀ ਸੀ, ਜਿਸ ਮਗਰੋਂ ਬੋਲੀ ਦੇ ਅਧਾਰ ਉੱਤੇ ਕਈ ਸੂਬੇ ਹੋਂਦ ਵਿੱਚ ਆਏ। ਸੰਨ 1949 ਈ. ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਨੂੰ ਟੀਚਾ ਮੰਨ ਕੇ ਮਤਾ ਪਾਸ ਕੀਤਾ ਗਿਆ ਕਿ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਅਤੇ ਆਤਮ ਸਨਮਾਣ ਦੀ ਰੱਖਿਆ ਲਈ ਪੰਜਾਬੀ ਬੋਲੀ ਵਾਲੇ ਸੂਬੇ ਦੀ ਸਥਾਪਨਾ ਜ਼ਰੂਰੀ ਹੈ। 10 ਮਾਰਚ 1966 ਨੂੰ ਰਾਜ ਵਿੱਚੋਂ ਬੋਲੀ ਅਧਾਰਿਤ ਪੰਜਾਬੀ ਸੂਬੇ ਦਾ
#PunjabiSubaDay #PunjabiSuba pic.twitter.com/qVJcX56cIY
— Shiromani Gurdwara Parbandhak Committee (@SGPCAmritsar) October 31, 2025
ਕੇਂਦਰੀ ਸਰਕਾਰ ਵੱਲੋਂ ਉਸ ਸਮੇਂ ਦੇ ਪੰਜਾਬ ਨਿਰਮਾਣ ਕੀਤੇ ਜਾਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਸਤੰਬਰ 1966 ਵਿੱਚ ਪੰਜਾਬ ਦੇ ਪੁਨਰਗਠਨ ਸੰਬੰਧੀ ਬਿੱਲ ਪਾਸ ਹੋਇਆ ਜਿਸ ਦੇ ਫਲਸਰੂਪ 1 ਨਵੰਬਰ 1966 ਪੰਜਾਬ ਬਹੁਗਿਣਤੀ ਪੰਜਾਬੀ ਬੋਲੀ ਵਾਲਾ ਸੂਬਾ ਬਣ ਗਿਆ। ਕੇਂਦਰ ਨੇ ਜਾਣਬੁੱਝ ਕੇ ਕੁਝ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨਾਲ ਜੋੜ ਕੇ ਪੰਜਾਬ ਨਾਲ ਨਾਇਨਸਾਫੀ ਕੀਤੀ। ਉਸ ਸਮੇਂ ਤੋਂ ਹੀ ਕੁਝ ਮਹੱਤਵਪੂਰਨ ਮਸਲੇ ਜਿਵੇਂ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲੀ ਬੋਲਣ ਵਾਲੇ ਇਲਾਕੇ, ਚੰਡੀਗੜ੍ਹ ਦਾ ਮਸਲਾ, ਦਰਿਆਈ ਤੇ ਨਹਿਰੀ ਪਾਣੀਆਂ ਦਾ ਮਸਲਾ ਆਦਿ ਲਟਕ ਗਏ।






















