ਪੜਚੋਲ ਕਰੋ
ਕੇਜਰੀਵਾਲ ਦਾ ਪੰਜਾਬ ਬਾਰੇ ਅਹਿਮ ਫੈਸਲਾ, 'ਮਿਸ਼ਨ 2022' ਲਈ ਥਾਪਿਆ ਨਵਾਂ ਜਰਨੈਲ
ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਨੌਜਵਾਨ ਵਿਧਾਇਕ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਸਹਿ ਇੰਚਾਰਜ ਲਾਇਆ ਗਿਆ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਨੌਜਵਾਨ ਵਿਧਾਇਕ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਸਹਿ ਇੰਚਾਰਜ ਲਾਇਆ ਗਿਆ। ਜਰਨੈਲ ਸਿੰਘ ਪਾਰਟੀ ਦੇ ਇੰਚਾਰਜ ਵਜੋਂ ਕੰਮ ਕਰਦੇ ਰਹਿਣਗੇ, ਉਨ੍ਹਾਂ ਨਾਲ ਰਾਘਵ ਚੱਢਾ ਨੂੰ ਸਹਿ ਇੰਚਾਰਜ ਵਜੋਂ ਲਾਇਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੌਜਵਾਨ ਆਗੂ ਰਾਘਵ ਚੱਢਾ ਦੇ ਤਜ਼ਰਬੇ ਤੋਂ ਹੁਣ ਪੰਜਾਬ ਵਿੱਚ ਕੰਮ ਲਿਆ ਜਾਵੇਗਾ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰਾਘਵ ਚੱਢਾ ਨੂੰ ਸਹਿ ਇੰਚਾਰਜ ਲਗਾਉਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਦੇ ਸਹਿ ਇੰਚਾਰਜ ਬਣਨ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਰਾਘਵ ਚੱਢਾ ਨੇ ਪੰਜਾਬ ਦਾ ਸਹਿ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜਿਹੜੀਆਂ ਉਮੀਦਾਂ ਦੇ ਨਾਲ ਉਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਨ੍ਹਾਂ ਨੂੰ ਉਹ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ। ਰਾਘਵ ਚੱਢਾ ਵਿਧਾਨ ਸਭਾ ਖੇਤਰ ਰਾਜਿੰਦਰ ਨਗਰ ਤੋਂ ਵਿਧਾਇਕ, ਪਾਰਟੀ ਦੇ ਬੁਲਾਰੇ ਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਹਨ। ਕਿੱਤੇ ਵਜੋਂ ਚਾਰਟਡ ਅਕਾਉਂਟੈਂਟ (ਸੀਏ) ਹਨ। ਉਹ ਸਭ ਤੋਂ ਨੌਜਵਾਨ ਰਾਸ਼ਟਰੀ ਬੁਲਾਰੇ ਤੇ ਪਾਰਟੀ ’ਚ ਸਭ ਤੋਂ ਘੱਟ ਉਮਰ ਦੇ ਬੁਲਾਰੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















