(Source: ECI/ABP News/ABP Majha)
AAP ਦਾ ਦੋਗਲਾਪਣ ਜੱਗ ਜਾਹਿਰ, ਜਿਸ ਦੀਪ ਸਿੱਧੂ ਨੂੰ ਦੇਸ਼ਧ੍ਰੋਹੀ ਦੱਸ ਰਹੇ ਸੀ, ਉਸੇ ਨਾਲ ਇਨ੍ਹਾਂ ਦੇ ਮੰਤਰੀ ਨੇ ਲਾਲ ਕਿਲੇ 'ਤੇ ਲਹਿਰਾਇਆ ਝੰਡਾ, ਆਖਰ ਤੁਹਾਡਾ ਕੀ ਸਟੈਂਡ: ਰੰਧਾਵਾ
ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਮੌਜੂਦਗੀ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਸੁਖਜਿੰਦਰ ਰੰਧਾਵਾ ਨੇ ਰਾਘਵ ਚੱਢਾ ਦੇ ਪੁਰਾਣੇ ਬਿਆਨ ਦਾ ਵੀਡੀਓ ਸ਼ੇਅਰ ਕਰਕੇ AAP ਨੂੰ ਘੇਰਿਆ ਹੈ।
ਚੰਡੀਗੜ੍ਹ: ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਮੌਜੂਦਗੀ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਕਾਂਗਰਸ ਸਰਕਾਰ 'ਚ ਡਿਪਟੀ ਸੀਐਮ ਰਹਿ ਚੁੱਕੇ ਸੁਖਜਿੰਦਰ ਰੰਧਾਵਾ ਨੇ ਰਾਘਵ ਚੱਢਾ ਦੇ ਪੁਰਾਣੇ ਬਿਆਨ ਦਾ ਵੀਡੀਓ ਸ਼ੇਅਰ ਕਰਕੇ ਆਮ ਆਦਮੀ ਪਾਰਟੀ (AAP) ਨੂੰ ਘੇਰਿਆ ਹੈ।
ਰੰਧਾਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ‘ਆਪ’ ਦਾ ਦੋਗਲਾਪਨ ਸਪਸ਼ਟ ਹੈ। ਸੁਪਰ ਸੀਐਮ ਰਾਘਵ ਚੱਢਾ ਨੇ ਦੀਪ ਸਿੱਧੂ ਨੂੰ ਦੇਸ਼ ਵਿਰੋਧੀ ਕਿਹਾ ਸੀ। ਉਨ੍ਹਾਂ ਦੇ ਹੀ ਮੰਤਰੀ ਨਾਲ ਦੀਪ ਸਿੱਧੂ ਨੇ ਲਾਲ ਕਿਲੇ 'ਤੇ ਕੇਸਰੀ ਝੰਡਾ ਲਗਾਇਆ ਸੀ। ਪਾਰਟੀ ਦਾ ਫਾਈਨਲ ਸਟੈਂਡ ਕੀ ਹੈ? ਜਨਤਾ ਤੇ ਅਸੀਂ ਜਾਣਨਾ ਚਾਹੁੰਦੇ ਹਾਂ। ਹਾਲਾਂਕਿ ਸੰਸਦ ਮੈਂਬਰ ਰਾਘਵ ਚੱਢਾ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ।
Cm @ArvindKejriwal ਅਤੇ @AamAadmiParty ਦਾ ਦੋਗਲਾਪਣ ਜਗ ਜਾਹਿਰ ਹੈ। ਜਿਸ ਦੀਪ ਸਿੱਧੂ ਨੂੰ Super CM @raghav_chadha ਦੇਸ਼ ਦ੍ਰੋਹੀ ਦੱਸ ਰਿਹਾ ਹੈ,ਉਸ ਨਾਲ ਇਹਨਾ ਦੇ ਮੰਤਰੀ ਤੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਹੈ। ਪਾਰਟੀ ਦਾ ਆਖਿਰਕਾਰ ਸਟੈਂਡ ਕਿ ਹੈ? ਇਹ ਜਨਤਾ ਤੇ ਅਸੀ ਜਾਨਣਾ ਚਾਹੁੰਦੇ ਹਨ। pic.twitter.com/dKThNNgwNf
— Sukhjinder Singh Randhawa (@Sukhjinder_INC) August 9, 2022
ਉਧਰ, ਪੰਜਾਬ ਭਾਜਪਾ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਭਾਜਪਾ ਨੇ ਮੰਗ ਕੀਤੀ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕੌਮੀ ਝੰਡੇ ਦਾ ਅਪਮਾਨ ਕਰਨ ਵਾਲੇ ਲਾਲਜੀਤ ਭੁੱਲਰ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ।
ਇਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਮੈਨੂੰ ਮੰਤਰੀ ਦੀ ਵੀਡੀਓ ਦੀ ਸੱਚਾਈ ਪਤਾ ਨਹੀਂ। ਕਿਸ ਤਰ੍ਹਾਂ ਦੇ ਕਾਰਨ ਰਹੇ ਹਨ, ਇਹ ਜ਼ਰੂਰ ਜਾਂਚ ਦਾ ਵਿਸ਼ਾ ਹੋ ਸਕਦਾ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।