ਪੜਚੋਲ ਕਰੋ
Advertisement
(Source: ECI/ABP News/ABP Majha)
ਪੰਜਾਬ 'ਚ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ 27 ਫ਼ਰਵਰੀ ਤੋਂ , ਪ੍ਰਮੁੱਖ ਸਕੱਤਰ ਨੇ ਸਟੇਟ ਟਾਸਕ ਫ਼ੋਰਸ ਮੀਟਿੰਗ ਦੌਰਾਨ ਪੋਲਿਓ ਮੁਹਿੰਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਤਿੰਨ ਦਿਨੀਂ ਪਲਸ ਪੋਲੀਓ ਮੁਹਿੰਮ-2022 ਦੇ ਸਬੰਧ ਚੰਡੀਗੜ੍ਹ ਵਿਖੇ ਵਿੱਚ ਸਟੇਟ ਟਾਸਕ ਫੋਰਸ ਦੀ ਅਹਿਮ ਮੀਟਿੰਗ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ।
ਚੰਡੀਗੜ੍ਹ : ਤਿੰਨ ਦਿਨੀਂ ਪਲਸ ਪੋਲੀਓ ਮੁਹਿੰਮ-2022 ਦੇ ਸਬੰਧ ਚੰਡੀਗੜ੍ਹ ਵਿਖੇ ਵਿੱਚ ਸਟੇਟ ਟਾਸਕ ਫੋਰਸ ਦੀ ਅਹਿਮ ਮੀਟਿੰਗ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਜ ਕਮਲ ਚੌਧਰੀ ਦੀ ਪ੍ਰਧਾਨਗੀ ਹੇਠ ਆਨਲਾਈਨ ਮਾਧਿਅਮ ਰਾਹੀਂ ਹੋਈ। ਇਸ ਮੀਟਿੰਗ ਵਿੱਚ ਐਮ.ਡੀ. ਐਨ.ਐਚ.ਐਮ. ਕੁਮਾਰ ਰਾਹੁਲ, ਐਮ.ਡੀ. ਪੀ.ਐਚ.ਐਸ.ਸੀ. ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ(ਪ.ਭ.) ਡਾ. ਓ.ਪੀ. ਗੋਜਰਾ,ਅਸਿਸਟੈਂਟ ਡਾਇਰੈਕਟਰ ਡਾ. ਬਲਵਿੰਦਰ ਕੌਰ,ਵਿਸ਼ਵ ਸਿਹਤ ਸਗੰਠਨ ਤੋਂ ਡਾ. ਸ਼ਰੀਨਿਵਾਸਨ, ਡਾ. ਵਿਕਰਮ,ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ, ਟੀਕਾਕਰਨ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਨੁਮਾਇਂਦੇ ਵੱਲੋਂ ਸ਼ਮੂਲੀਅਤ ਕੀਤੀ ਗਈ।
ਪਲਸ ਪੋਲੀਓ ਮੁਹਿੰਮ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ ਇਹ ਮੁਹਿੰਮ ਆਉਣ ਵਾਲੀ 27 ਫਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਨੂੰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਦੇ ਵਿੱਚ ਸਿਹਤ ਕਰਮੀਆਂ ਵੱਲੋਂ 0 ਤੋਂ 5 ਸਾਲ ਦੇ 31,08,660 ਨੋਨਿਹਾਲਾ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਚੌਧਰੀ ਨੇ ਦੱਸਿਆ ਕਿ ਸੂਬੇ ਭਰ ਦੇ ਵਿੱਚ ਮੁਹਿੰਮ ਦੇ ਪਹਿਲੇ ਦਿਨ 14,468 ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਦੂਜੇ ਦਿਨ 26,741 ਟੀਮਾਂ ਵੱਲੋਂ ਘਰ ਘਰ ਜਾ ਕੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਉਣ ਦੀ ਜ਼ਿੰਮੇਵਾਰੀ ਲਗਾਈ ਗਈ ਹੈ।
ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ 848 ਮੋਬਾਇਲ ਟੀਮਾਂ ਅਤੇ 764 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਹਾਈ ਰਿਸਕ ਏਰੀਆ ਦੇ ਵਿਚ ਰਹਿ ਰਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਮੁਹਿੰਮ ਦੌਰਾਨ 4379 ਏਐੱਨਐੱਮਜ਼,19573 ਆਸ਼ਾ ਵਰਕਰਜ਼, 21201 ਆਂਗਣਵਾੜੀ ਵਰਕਰ ਅਤੇ ਕਰੀਬ 10145 ਵਾਲੰਟੀਅਰਜ਼ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਲਗਾਏ ਗਏ ਹਨ ਅਤੇ ਇਨ੍ਹਾਂ ਦੀ ਨਿਗਰਾਨੀ ਲਈ 3180 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ।
ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ (ਪ.ਭ.) ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਵਿਭਾਗ ਵੱਲੋਂ 8436 ਹਾਈ ਰਿਸਕ ਏਰੀਆ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵਿਚੋਂ 4297 ਸਲੱਮ, 279 ਕੰਸਟ੍ਰਕਸ਼ਨ ਸਾਈਟਾਂ , 775 ਪਰਵਾਸੀ ਸਾਈਟਾਂ, 2064 ਇੱਟਾਂ ਦਾ ਭੱਠੇ ਅਤੇ 1021 ਹੋਰ ਸਾਈਟਸ ਤੇ ਪੋਲੀਓ ਬੂੰਦਾ ਵਿਭਾਗ ਦੇ ਕਰਮੀਆਂ ਵੱਲੋਂ ਪਿਲਾਈਆਂ ਜਾਣਗੀਆਂ।
ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਸੂਬੇ ਦੇ ਵਿੱਚ ਪਲਸ ਪੋਲੀਓ ਮੁਹਿੰਮ ਦੀ ਨਿਗਰਾਨੀ ਲਈ ਡਾਇਰੈਕਟਰ ਦਫ਼ਤਰ ਦੇ ਸੀਨੀਅਰ ਅਧਿਕਾਰੀ ਬਤੌਰ ਅਬਜ਼ਰਵਰ ਲਗਾਏ ਗਏ ਹਨ ਜਿਨ੍ਹਾਂ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਤਿੰਨ ਦਿਨਾਂ ਲਈ ਇਸ ਮੁਹਿੰਮ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕੋਈ ਵੀ ਯੋਗ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਤੋਂ ਇਲਾਵਾ ਸਿਹਤ ਡਾਇਰੈਕਟਰ ਨੇ ਦੱਸਿਆ ਕਿ ਟਾਸਕ ਫ਼ੋਰਸ ਦੀ ਮੀਟਿੰਗ ਦੌਰਾਨ ਮਿਸ਼ਨ ਇੰਦਰ ਧਨੁਸ਼ ਨੂੰ ਵੀ ਵਿਚਾਰਿਆ ਗਿਆ ਅਤੇ ਵਿਭਾਗ ਵੱਲੋਂ ਮਿਸ਼ਨ ਇੰਦਰ ਧਨੁਸ਼ ਤਹਿਤ ਮਾਰਚ ਤੋਂ ਲੈ ਕੇ ਮਈ ਮਹੀਨੇ ਤਕ ਤਿੰਨ ਗੇੜ ਤਹਿਤ ਦੋ ਸਾਲਾਂ ਤੋਂ ਛੋਟੇ ਬੱਚੇ ਅਤੇ ਗਰਭਵਤੀ ਮਹਿਲਾਵਾਂ ਦਾ ਲੋੜੀਂਦਾ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਟੀਕਾਕਰਨ ਪ੍ਰਕਿਰਿਆ ਉਤੇ ਅਸਰ ਪਿਆ ਹੈ ਪਰ ਮਿਸ਼ਨ ਇੰਦਰ ਧਨੁਸ਼ ਤਹਿਤ ਆਉਣ ਵਾਲੇ ਦਿਨਾਂ ਵਿੱਚ ਟੀਕਾਕਰਨ ਮੁਹਿੰਮ ਹੋਰ ਜ਼ੋਰ ਫੜ੍ਹੇਗੀ ।
ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਭਾਰਤ ਸਰਕਾਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਸ਼ੂਰੁਆਤੀ ਦੌਰ ਚ ਪੰਜਾਬ ਦੇ ਛੇ ਜ਼ਿਲ੍ਹਿਆਂ ਫਰੀਦਕੋਟ, ਮਾਨਸਾ, ਸੰਗਰੂਰ, ਪਟਿਆਲਾ, ਜਲੰਧਰ ਗੁਰਦਾਸਪੁਰ ਵਿੱਚ ਸ਼ੁਰੂ ਕਰਨ ਸਬੰਧੀ ਹਦਾਇਤਾਂ ਹੋਈਆਂ ਹਨ ਪਰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ੍ਰੀ ਰਾਜ ਕਮਲ ਚੌਧਰੀ ਵੱਲੋਂ ਇਸ ਮੁਹਿੰਮ ਨੂੰ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਚਲਾਉਣ ਦੇ ਹੁਕਮ ਕੀਤੇ ਗਏ।
ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਚੌਧਰੀ ਅਤੇ ਸਿਹਤ ਡਾਇਰੈਕਟਰ ਵੱਲੋਂ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਪਲਸ ਪੋਲੀਓ ਅਤੇ ਇੰਦਰਧਨੁਸ਼ ਮੁਹਿੰਮ ਦੀ ਜਾਗਰੂਕਤਾ ਫੈਲਾਉਣ ਦੀ ਵੀ ਹਦਾਇਤ ਕੀਤੀ ਗਈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement