(Source: ECI/ABP News/ABP Majha)
Raj kumar chabbewal vs majithia: ਰਾਜ ਕੁਮਾਰ ਚੱਬੇਵਾਲ ਨੇ ਮਜੀਠੀਆ ਦੇ ਦੋਸ਼ਾਂ ਦਾ ਦਿੱਤਾ ਕਰਾਰਾ ਜਵਾਬ, ਕਿਹਾ- ਜੇਕਰ ਸਾਰੇ ਦੋਸ਼ ਝੂਠੇ ਨਿਕਲੇ ਤਾਂ...
Chandigarh news: ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਬਿਕਰਮ ਮਜੀਠੀਆ ਜਿਹੜੇ ਦੋਸ਼ ਲਾ ਰਹੇ ਹਨ, ਉਹ ਬੇਬੁਨਿਆਦ ਹਨ। ਵਿਜੀਲੈਂਸ ਦੀ ਜਾਂਚ ਪੰਜ ਮਹੀਨੇ ਪਹਿਲਾਂ ਫਾਇਲ ਹੋ ਚੁਕੀ ਹੈ ਅਤੇ ਉਸ ਵਿਚ ਮੇਰੇ ਖ਼ਿਲਾਫ਼ ਕੁਝ ਵੀ ਨਹੀਂ ਨਿਕਲਿਆ ਹੈ ਅਤੇ ਮੈਂ ਆਮ ਆਦਮੀ ਪਾਰਟੀ ਹੁਣ ਜੁਆਇਨ ਕੀਤੀ ਹੈ।
ਚੰਡੀਗੜ੍ਹ (ASHRAPH DHUDDY)- ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਚੱਬੇਵਾਲ ਦੇ ਸਾਬਕਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਦੇ ਇਲਜ਼ਾਮਾਂ ਜਵਾਬ ਦਿੱਤਾ ਹੈ। ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਬਿਕਰਮ ਮਜੀਠੀਆ ਜਿਹੜੇ ਦੋਸ਼ ਲਾ ਰਹੇ ਹਨ, ਉਹ ਬੇਬੁਨਿਆਦ ਹਨ। ਵਿਜੀਲੈਂਸ ਦੀ ਜਾਂਚ ਪੰਜ ਮਹੀਨੇ ਪਹਿਲਾਂ ਫਾਇਲ ਹੋ ਚੁਕੀ ਹੈ ਅਤੇ ਉਸ ਵਿਚ ਮੇਰੇ ਖ਼ਿਲਾਫ਼ ਕੁਝ ਵੀ ਨਹੀਂ ਨਿਕਲਿਆ ਹੈ ਅਤੇ ਮੈਂ ਆਮ ਆਦਮੀ ਪਾਰਟੀ ਹੁਣ ਜੁਆਇਨ ਕੀਤੀ ਹੈ।
ਇਸ ਦੇ ਨਾਲ ਹੀ ਜਿਹੜੇ ਦਸਤਾਵੇਜਾਂ ਦੀ ਅਤੇ ਪੈਸੇ ਦੀ ਗੱਲ ਬਿਕਰਮ ਮਜੀਠੀਆ ਕਰ ਰਹੇ ਹਨ ਉਹ ਗਰੀਬਾਂ ਦੇ ਕੱਚੇ ਘਰਾ ਦੀਆਂ ਪਕੀਆਂ ਛੱਤਾਂ ਪਵਾਉਣ ਲਈ ਆਇਆ ਸੀ। 4600 ਘਰਾਂ ਲਈ 4 ਕਰੋੜ 96 ਲੱਖ ਦੀ ਰਾਸ਼ੀ ਜਾਰੀ ਕਰਵਾਈ ਗਈ ਸੀ। ਇਸ ਵਿਚੋਂ 78 ਤੋਂ 80 ਲੱਖ ਰੁਪਈਆ ਵੰਡਿਆ ਗਿਆ ਸੀ ਅਤੇ ਬਾਕੀ ਬਚਿਆ 4 ਕਰੋੜ 17 ਲੱਖ ਦੇ ਕਰੀਬ ਸਰਕਾਰ ਬਦਲਣ ਤੋਂ ਬਾਅਦ ਵਾਪਸ ਚਲਾ ਗਿਆ ਸੀ।
ਇਹ ਵੀ ਪੜ੍ਹੋ: Amritsar news: ਪਾਠੀ ਸਿੰਘ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਪਿਆ ਮਹਿੰਗਾ, ਕੀਤੀ ਕੁੱਟਮਾਰ
ਜਾਂਚ ਵਿਚ ਕੋਈ ਵੀ ਵਿੱਤੀ ਘੋਟਾਲਾ ਜਾਂ ਘਾਟਾ ਸਰਕਾਰ ਨੂੰ ਨਜ਼ਰ ਨਹੀਂ ਆਇਆ। ਮੈਨੂੰ ਬਿਨਾਂ ਸੱਦਿਆ ਹੀ ਵਿਜੀਲੈਂਸ ਦੀ ਜਾਂਚ ਫਾਇਲ ਹੋ ਚੁਕੀ ਹੈ। ਬਿਕਰਮ ਮਜੀਠੀਆ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਅਤੇ ਪੰਜਾਬ ਵਿਚ ਬੇਅਦਬੀਆਂ ਕਰਵਾਈਆਂ ਉਹ ਅੱਜ ਸਵਾਲ ਚੁੱਕ ਰਹੇ ਹਨ।
ਬਿਕਰਮ ਮਜੀਠੀਆ ਸਾਬਤ ਕਰਨ ਇਕ ਪੈਸੇ ਦੀ ਵੀ ਠੱਗੀ ਹੋਈ ਤਾਂ ਮੈ ਆਪਣੇ ਰਾਜਨੀਤੀ ਦੇ ਕਰੀਅਰ ਤੋਂ ਸਨਿਆਸ ਲੈ ਲਵਾਂਗਾ। ਜੇਕਰ ਇਹ ਸਭ ਝੂਠ ਨਿਕਲਿਆ ਤਾਂ ਬਿਕਰਮ ਮਜੀਠੀਆ ਨੂੰ ਵੀ ਰਾਜਨੀਤੀ ਵਿਚ ਰਹਿਣ ਦਾ ਕੋਈ ਅਧਿਕਾਰ ਨਹੀ ਹੈ।
ਇਹ ਵੀ ਪੜ੍ਹੋ: Delhi Liquor Policy Case: ਈਡੀ ਦੇ ਸੰਮਨ ਦੇ ਖ਼ਿਲਾਫ਼ ਦਿੱਲੀ ਹਾਈ ਕੋਰਟ ਪਹੁੰਚੇ ਅਰਵਿੰਦ ਕੇਜਰੀਵਾਲ