ਰਾਜਾ ਵੜਿੰਗ ਦੀ ਭਗਵੰਤ ਮਾਨ ਨੂੰ ਨਸੀਹਤ! ਸੂਬਾ ਜੁਮਲਿਆਂ ਨਾਲ ਨਹੀ ਸਗੋਂ, ਨੀਤੀ ਤੇ ਨੀਅਤ ਨਾਲ ਚੱਲਦਾ, ਦਿੱਲੀ ਵੱਲ ਭੱਜਣਾ ਘਟਾਓ..
ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਜਾ ਕੀ 'ਆਪ' ਨੂੰ ਵੋਟ ਪਾਉਣ ਲਈ ਹੀ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਉਨ੍ਹਾਂ ਕਿਹਾ ਕਿ ਦਿੱਲੀ ਵੱਲ ਭੱਜਣਾ ਘਟਾਓ ਤੇ ਪੰਜਾਬ ਵਿੱਚ ਕੁਝ ਸਮਾਂ ਬਿਤਾਇਆ ਕਰੋ। ਇਸ ਵੇਲੇ ਸਮੱਸਿਆਵਾਂ ਗੰਭੀਰ ਹਨ!
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਸੂਬਾ ਜੁਮਲਿਆਂ ਨਾਲ ਨਹੀ ਚੱਲਦਾ ਸਗੋਂ, ਇਹ ਨੀਤੀ ਤੇ ਨੀਅਤ ਨਾਲ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ 15 ਸਾਲਾਂ 'ਚ ਕਣਕ ਦੀ ਸਭ ਤੋਂ ਘੱਟ ਖਰੀਦ ਹੋਈ ਹੈ। ਸੂਬੇ ਵਿੱਚ 25 ਦਿਨਾਂ ਅੰਦਰ 14 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਜਾ ਕੀ 'ਆਪ' ਨੂੰ ਵੋਟ ਪਾਉਣ ਲਈ ਹੀ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਉਨ੍ਹਾਂ ਕਿਹਾ ਕਿ ਦਿੱਲੀ ਵੱਲ ਭੱਜਣਾ ਘਟਾਓ ਤੇ ਪੰਜਾਬ ਵਿੱਚ ਕੁਝ ਸਮਾਂ ਬਿਤਾਇਆ ਕਰੋ। ਇਸ ਵੇਲੇ ਸਮੱਸਿਆਵਾਂ ਗੰਭੀਰ ਹਨ!
जुमलों से नहीं @BhagwantMann साहब,
— Amarinder Singh Raja (@RajaBrar_INC) April 25, 2022
प्रदेश चलते हैं नीति व नीयत से!
15 साल की सबसे कम गेहूं ख़रीद व 25 दिनों में 14 किसानों की आत्महत्या,
क्या ये ‘आप’ को वोट देने की सजा अन्नदाता को आप दे रहे हैं मुख्यमंत्री जी?
दिल्ली भागना कम करें,
कुछ वक्त पंजाब में बिताए,
समस्याएँ गंभीर है! https://t.co/xfnkBXQixJ
ਇੱਕ ਹੋਰ ਟਵੀਟ ਵਿੱਚ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ‘ਆਪ’ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਦੇ 14 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਇਨ੍ਹਾਂ 14 ਕਿਸਾਨ ਪਰਿਵਾਰਾਂ ਵਿੱਚੋਂ ਕਿੰਨੇ ਪਰਿਵਾਰਾਂ ਨੂੰ ਮਿਲੇ? ਉਨ੍ਹਾਂ ਤਨਜ ਕੀਤਾ ਕਿ ਤੁਸੀਂ ਵਾਰ-ਵਾਰ ਦਿੱਲੀ ਜਾ ਰਹੇ ਹੋ। ਕਿਤੇ ਦਿੱਲੀ ਵਿੱਚ ਕੋਰੋਨਾ ਨਾਲ ਲੜਨ ਵਾਲਾ 'ਫੇਲ੍ਹ' ਮਾਡਲ ਇੱਥੇ ਤਾਂ ਨਹੀਂ ਲਿਆਂਦਾ ਜਾ ਰਿਹਾ। ਕੀ ਦਿੱਲੀ ਤੋਂ ਇਸ ਤਰ੍ਹਾਂ 5 ਸਾਲ ਸਰਕਾਰ ਚੱਲੇਗੀ ?
पिछले 1 महीने में आप की सरकार में 14 पंजाब के किसानों ने आत्महत्या की।
— Amarinder Singh Raja (@RajaBrar_INC) April 24, 2022
इन 14 किसान परिवारों में से कितने परिवारों से मिले @BhagwantMann साहब?
दिल्ली जो बार-बार चल देते हो आप,
कहीं दिल्ली का #Corona से लड़ने वाला ‘फेल’ मॉडल यहाँ तो नहीं ला रहे?
5 साल ऐसे दिल्ली से सरकार चलेगी? https://t.co/duZeReCoBQ