(Source: ECI/ABP News)
ਰਾਜਾ ਵੜਿੰਗ ਦਾ ਆਪਣੇ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਹਮਲਾ, ਅਸਤੀਫੇ ਦੀ ਕੀਤੀ ਮੰਗ
ਪੰਜਾਬ ਕਾਂਗਰਸ ਦਾ ਪਹਿਲਾ ਕਲੇਸ਼ ਅਜੇ ਮੁੱਕਿਆ ਨਹੀਂ ਕਿ ਇੱਕ ਹੋਰ ਚਰਚਾ ਛਿੱੜ ਗਈ ਹੈ।ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਦੇ ਖਜ਼ਾਨਾ ਮੰਤਰੀ ਤੇ ਨਿਸ਼ਾਨਾ ਸਾਧਿਆ ਹੈ।
![ਰਾਜਾ ਵੜਿੰਗ ਦਾ ਆਪਣੇ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਹਮਲਾ, ਅਸਤੀਫੇ ਦੀ ਕੀਤੀ ਮੰਗ Raja Warring attacks his own finance minister Manpreet Badal, demands his resignation ਰਾਜਾ ਵੜਿੰਗ ਦਾ ਆਪਣੇ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਹਮਲਾ, ਅਸਤੀਫੇ ਦੀ ਕੀਤੀ ਮੰਗ](https://feeds.abplive.com/onecms/images/uploaded-images/2021/07/12/33c0a797e9dd9b3177785d5d5fe1da32_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਪਹਿਲਾ ਕਲੇਸ਼ ਅਜੇ ਮੁੱਕਿਆ ਨਹੀਂ ਕਿ ਇੱਕ ਹੋਰ ਚਰਚਾ ਛਿੱੜ ਗਈ ਹੈ।ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਦੇ ਖਜ਼ਾਨਾ ਮੰਤਰੀ ਤੇ ਨਿਸ਼ਾਨਾ ਸਾਧਿਆ ਹੈ।
ਵੜਿੰਗ ਨੇ ਟਵਿੱਟ ਹੈਂਡਲ ਤੇ ਟਵੀਟ ਕਰਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹਮਲਾ ਬੋਲਿਆ ਹੈ।ਵੜਿੰਗ ਨੇ ਲਿਖਿਆ, "ਪੰਜਾਬ ਦੇ ਵਿੱਤ ਮੰਤਰੀ ਲੋਕਾਂ ਦਾ ਪੈਸਾ ਪੰਜਾਬ ਨੂੰ ਬਰਬਾਦ ਕਰਨ ਵਾਲੇ ਅਕਾਲੀਆਂ ਨੂੰ ਵੰਡਣ ਵਿੱਚ ਵਿਅਸਤ ਹਨ।"
ਉਨ੍ਹਾਂ ਮਨਪ੍ਰੀਤ ਬਾਦਲ ਦੇ ਇੱਕ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਅਕਾਲੀ ਦਲ ਦੇ ਜ਼ੋਨ ਇੰਚਾਰਜ ਨੂੰ 15 ਲੱਖ ਰੁਪਏ ਵੰਡਦੇ ਹੋਏ ਮਨਪ੍ਰੀਤ ਬਾਦਲ।
पंजाब के वित्त मंत्री लोगों का पैसा पंजाब को बर्बाद करने वाले अकालियों को बांटने में व्यस्त है
— Amarinder Singh Raja (@RajaBrar_INC) July 12, 2021
कांग्रेस को कमजोर और अकाली दल को मज़बूत करने की यह योजना @MSBADAL द्वारा महीनों से चलाई जा रही है@RahulGandhi जी से निवेदन है कि तुरंत अनुशासनात्मक कार्यवाही कर इनका इस्तीफा लिया जाए pic.twitter.com/V5oih5R8pn
ਵੜਿੰਗ ਨੇ ਅੱਗੇ ਲਿਖਿਆ, "ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਇਹ ਯੋਜਨਾ ਮਨਪ੍ਰੀਤ ਬਾਦਲ ਵੱਲੋਂ ਮਹੀਨਿਆਂ ਤੋਂ ਚਲਾਈ ਜਾ ਰਹੀ ਹੈ।" ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਮਨਪ੍ਰੀਤ ਬਾਦਲ ਤੇ ਤੁਰੰਤ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਅਸਤੀਫਾ ਲੈਣ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)