ਪੜਚੋਲ ਕਰੋ
Advertisement
ਮਾਣ: ਸਭ ਤੋਂ ਘੱਟ ਉਮਰ ਦਾ ਪੰਜਾਬੀ ਗੱਭਰੂ ਅਮਰੀਕਾ ‘ਚ ਲੱਗਾ ਕਮਿਸ਼ਨਰ
ਦੁਨੀਆ ‘ਚ ਵਸਦੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਹਮੇਸ਼ਾ ਹੀ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹੁਣ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ ਉੜਮੁੜ ਟਾਂਡਾ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ, ਜਿਸ ਨੂੰ ਅਮਰੀਕਾ ਦੇ ਟ੍ਰੇਸੀ ਸਿਟੀ ‘ਚ ਪਾਕਰਸ ਐਂਡ ਕਮਿਊਨਿਟੀ ਸਰਵਿਸਿਜ਼ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਹੁਸ਼ਿਆਰਪੁਰ: ਦੁਨੀਆ ‘ਚ ਵਸਦੇ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਹਮੇਸ਼ਾ ਹੀ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹੁਣ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ ਉੜਮੁੜ ਟਾਂਡਾ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ, ਜਿਸ ਨੂੰ ਅਮਰੀਕਾ ਦੇ ਟ੍ਰੇਸੀ ਸਿਟੀ ‘ਚ ਪਾਕਰਸ ਐਂਡ ਕਮਿਊਨਿਟੀ ਸਰਵਿਸਿਜ਼ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਉੜਮੁੜ ਨਿਵਾਸੀ ਬਾਬਾ ਭੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਰਿਟਾਇਰਡ ਪਟਵਾਰੀ ਉਲਫਤ ਰਾਏ ਅਤੇ ਸੇਵਾਮੁਕਤ ਅਧਿਆਪਕਾ ਕ੍ਰਿਸ਼ਨਾ ਦੇਵੀ ਦਾ ਪੁੱਤਰ ਰਾਜਦੀਪ ਸਭ ਤੋਂ ਘੱਟ ਉਮਰ ਦਾ ਸਿੱਖ ਪੰਜਾਬੀ ਹੈ ਜਿਸ ਨੇ ਅਮਰੀਕਾ ਦੇ ਟ੍ਰੇਸੀ ਸਿਟੀ ‘ਚ ਇਸ ਅਹੁਦੇ ਨੂੰ ਹਾਸਲ ਕਰ ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਰਾਜਦੀਪ ਨੇ ਵ੍ਹੱਟਸਐਪ ‘ਤੇ ਦੱਸਿਆ ਕਿ ਉਸ ਦੀ ਇਸ ਨਿਯੁਕਤੀ ਕਰਕੇ ਉਸ ਨੂੰ ਉੱਥੇ ਰਹਿ ਰਹੇ ਪੰਜਾਬੀ ਭਾਈਚਾਰੇ ਵੱਲੋਂ ਵੀ ਬੇਹੱਦ ਮਾਣ-ਸਨਮਾਨ ਦਿੱਤਾ ਗਿਆ। ਹੁਣ ਉਸ ਦੇ ਮਾਂ-ਪਿਓ ਹੁਣ ਉਸ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਰਾਜਦੀਪ 2008 ‘ਚ 12ਵੀਂ ਪਾਸ ਕਰ ਸਟੱਡੀ ਵੀਜ਼ਾ ‘ਤੇ ਅਮਰੀਕਾ ਗਿਆ ਸੀ ਜਿਸ ਤੋਂ ਬਾਅਦ ਉੱਚ ਸਿੱਖਿਆ ਹਾਸਲ ਕਰ ਉਸ ਨੇ ਹੈਲਥ ਇੰਡਟਰੀ ‘ਚ ਫਾਰਮੇਸੀ ਕੰਸਲਟੈਂਟ ਦੀ ਸੇਵਾਵਾਂ ਦਿੱਤੀਆਂ। ਰਾਜਦੀਪ ਨੂੰ ਟ੍ਰੇਸੀ ਸਿਟੀ ਦੀ ਸਿਟੀ ਕੌਂਸਲ ਵੱਲੋਂ ਇਸ 6 ਮੈਂਬਰੀ ਕਮਿਸ਼ਨ ਦਾ ਮੈਂਬਰ ਚੁਣਿਆ ਗਿਆ ਹੈ, ਜਿਸ ਦਾ ਮੁਖੀ ਇੱਥੇ ਦਾ ਮੇਅਰ ਹੈ ਅਤੇ ਰਾਜਦੀਪ ਤੋਂ ਇਲਾਵਾ ਬਾਕੀ ਮੈਂਬਰ ਸਥਾਨਕ ਨਿਵਾਸੀ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਕਾਰੋਬਾਰ
ਪੰਜਾਬ
ਪੰਜਾਬ
Advertisement