Rajewal letter to Shah: ਰਾਜੇਵਾਲ ਨੇ ਲਿਖੀ ਸੀ ਅਮਿਤ ਸ਼ਾਹ ਨੂੰ ਚਿੱਠੀ? ਕਿਸਾਨ ਲੀਡਰ ਅਮਰਜੀਤ ਰਾੜਾ ਕੀਤੇ ਵੱਡੇ ਖੁਲਾਸੇ
ਦੱਸ ਦਈਏ ਕਿ ਹਾਲ ਹੀ 'ਚ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ 'ਏਬੀਪੀ ਸਾਂਝਾ' 'ਤੇ ਕਿਹਾ ਸੀ, ਕਿ ਬਲਬੀਰ ਸਿੰਘ ਰਾਜੇਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠ ਲਿਖੀ ਹੈ। ਕਿਸਾਨ ਲੀਡਰ ਅਮਰਜੀਤ ਰਾੜਾ ਨੇ ਇਹੀ ਚਿੱਠੀ ਸ਼ੇਅਰ ਕੀਤੀ ਹੈ।
ਚੰਡੀਗੜ੍ਹ: ਕੁਝ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜਨ ਦੇ ਐਲਾਨ ਮਗਰੋਂ ਅਲੋਚਨਾ ਸ਼ੁਰੂ ਹੋ ਗਈ ਹੈ। ਕਿਸਾਨ ਲੀਡਰ ਅਮਰਜੀਤ ਸਿੰਘ ਰਾੜਾ ਨੇ ਸਿਆਸੀ ਪਾਰਟੀ ਬਣਾਉਣ ਵਾਲੇ ਕਿਸਾਨ ਲੀਡਰਾਂ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਪੈਰਾਂ 'ਚ ਬੈਠਣ ਵਾਲੇ ਅੰਦੋਲਨ ਦੀ ਜਿੱਤ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ।
ਅਮਿਤ ਸ਼ਾਹ ਦੇ ਪੈਰਾਂ ਵਿੱਚ ਬੈਠਣ ਵਾਲੇ ਅੰਦੋਲਨ ਦੀ ਜਿੱਤ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ ? @Kisanektamorcha @C_tractor2twitr pic.twitter.com/RhGL1zXQ1F
— Amarjit Singh Rarra (@AmarjitRarra) December 26, 2021
ਉਨ੍ਹਾਂ ਨੇ ਟਵਿੱਟਰ 'ਤੇ ਇੱਕ ਪੱਤਰ ਸ਼ੇਅਰ ਕਰਕੇ ਹਵਾਲਾ ਦਿੱਤਾ ਹੈ ਕਿ ਇਹ ਅਮਿਤ ਸ਼ਾਹ ਨੂੰ ਲਿਖਿਆ ਗਿਆ ਸੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਗਿਆ, ਜਿਸ ਵਿੱਚ ਤਿੰਨ ਕਾਨੂੰਨਾਂ ਵਿੱਚੋਂ ਇੱਕ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਸੀ। ਚਿੱਠੀ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਇੱਕ ਕਾਨੂੰਨ ਨੂੰ ਰੱਦ ਕਰੇ। ਇੱਕ ਬਾਰੇ ਰਾਜ ਸਰਕਾਰਾਂ ਗੱਲ ਕਰਨ ਤੇ ਇੱਕ ਕਾਨੂੰਨ 'ਤੇ ਹਾਲ ਦੀ ਘੜੀ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਇਹ ਅੰਤਿਮ ਫੈਸਲੇ ਤੋਂ ਬਾਅਦ ਲਾਗੂ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ 'ਏਬੀਪੀ ਸਾਂਝਾ' 'ਤੇ ਕਿਹਾ ਸੀ, ਕਿ ਬਲਬੀਰ ਸਿੰਘ ਰਾਜੇਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠ ਲਿਖੀ ਹੈ। ਕਿਸਾਨ ਲੀਡਰ ਅਮਰਜੀਤ ਰਾੜਾ ਨੇ ਇਹੀ ਚਿੱਠੀ ਸ਼ੇਅਰ ਕੀਤੀ ਹੈ।
ਉਧਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੀਡਰ ਡਾ. ਦਰਸ਼ਨਪਾਲ ਨੇ ਬਹੁਗਿਣਤੀ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨ ਚੋਣਾਂ ਜਿੱਤ ਕੇ ਜਾਂ ਮੰਤਰੀ ਮੰਡਲ ਵਿੱਚ ਹਿੱਸਾ ਲੈ ਕੇ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ, ਮਸਲਿਆਂ ਦਾ ਹੱਲ ਤਾਂ ਅੰਦੋਲਨ ਰਾਹੀਂ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਲੜਨ ਦਾ ਵਿਚਾਰ ਛੱਡ ਕੇ ਕਿਸਾਨੀ ਮਸਲਿਆਂ ਨੂੰ ਹੱਲ ਕਰਾਉਣ ਲਈ ਅੰਦੋਲਨਕਾਰੀਆਂ ਨੂੰ ਲਾਮਬੰਦ ਕਰਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin