ਪੜਚੋਲ ਕਰੋ

ਪਹਿਲਾਂ ਏਜੰਟ, ਫਿਰ ISIS ਤੇ ਸਰਕਾਰਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਬਣਿਆ ਰਾਕੇਸ਼

ਗੁਰਦਾਸਪੁਰ: ਜ਼ਿਲ੍ਹੇ ਦੇ ਕਸਬੇ ਕਾਦੀਆਂ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੀਆਂ ਅਸਥੀਆਂ ਕੱਲ੍ਹ ਇਰਾਕ ਤੋਂ ਭਾਰਤ ਪਹੁੰਚ ਗਈਆਂ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਜੁਲਾਈ 2013 'ਚ ਇਰਾਕ ਗਿਆ ਰਾਕੇਸ਼ ਪਹਿਲਾਂ ਟ੍ਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਇਆ, ਫਿਰ ਅੱਤਵਾਦੀ ਸੰਗਠਨ ਆਈ.ਐਸ. ਦੀ ਗੋਲ਼ੀ ਦਾ ਸ਼ਿਕਾਰ ਹੋਇਆ। ਹੁਣ ਉਸ ਦਾ ਪਰਿਵਾਰ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਰਿਹਾ ਹੈ। ਦਰਅਸਲ, ਪੰਜਾਬ ਸਰਕਾਰ 2014 ਤੋਂ ਇਰਾਕ ਵਿੱਚ ਲਾਪਤਾ ਹੋਏ ਪੰਜਾਬੀਆਂ ਦੇ ਪਰਿਵਾਰਾਂ ਲਈ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਆਰਥਿਕ ਮਦਦ ਦਿੰਦੀ ਆ ਰਹੀ ਹੈ ਪਰ ਰਾਕੇਸ਼ ਦੇ ਪਰਿਵਾਰ ਨੂੰ ਇਹ ਮਦਦ ਇੱਕ ਵਾਰ ਵੀ ਨਸੀਬ ਨਹੀਂ ਹੋਈ। ਰਾਕੇਸ਼ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕਦੇ ਵੀ ਕੋਈ ਸਹਾਇਤਾ ਰਕਮ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਰਾਕੇਸ਼ ਨੂੰ ਏਜੰਟ ਨੇ ਡਰਾਈਵਰ ਦੀ ਨੌਕਰੀ ਦਿਵਾਉਣ ਦੀ ਗੱਲ ਕਹੀ ਸੀ ਪਰ ਉੱਥੇ ਉਸ ਨੂੰ ਲੇਬਰ ਦਾ ਕੰਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਾਕੇਸ਼ ਸਿਰਫ਼ 20 ਸਾਲ ਦਾ ਸੀ ਜਦੋਂ ਉਸ ਨੂੰ ਇਰਾਕ ਭੇਜਿਆ ਸੀ। ਰਾਜ ਮਿਸਤਰੀ ਦਾ ਕੰਮ ਕਰਦੇ ਰਾਕੇਸ਼ ਦੇ ਪਿਤਾ ਮਦਨ ਲਾਲ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਦੋ ਲੱਖ ਰੁਪਏ ਦਾ ਕਰਜ਼ ਵੀ ਲਿਆ ਸੀ। ਜਦ ਰਾਕੇਸ਼ ਦੀ ਲਾਸ਼ ਉਸ ਦੇ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ। ਰਾਕੇਸ਼ ਦੀ ਭੈਣ ਨੇ ਵਿਰਲਾਪ ਕਰਦੀ ਨੇ ਆਪਣੇ ਵੀਰ ਦੇ ਤਾਬੂਤ 'ਤੇ ਸਿਹਰਾ ਤੇ ਨਵੇਂ ਕੱਪੜੇ ਸਜਾਏ। ਸਾਰੇ ਸਾਕ ਸਬੰਧੀ ਇਸ ਗੱਲ ਦਾ ਗ਼ਮ ਦਿਲ ਵਿੱਚ ਸਮੋਈ ਬੈਠੇ ਰਹੇ ਕਿ ਆਖ਼ਰੀ ਵਾਰ ਵੀ ਉਨ੍ਹਾਂ ਨੂੰ ਆਪਣੇ ਪੁੱਤਰ ਦਾ ਚਿਹਰਾ ਵੇਖਣ ਨੂੰ ਨਸੀਬ ਨਹੀਂ ਹੋਵੇਗਾ। ਰਾਕੇਸ਼ ਦੇ ਪਿਤਾ ਨੇ ਭਰੇ ਮਨ ਨਾਲ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਲਾਸ਼ ਤੇ ਸਮਾਨ ਆਵੇਗਾ, ਪਰ ਇੱਥੇ ਬੰਦ ਤਾਬੂਤ ਆਇਆ ਜਿਸ ਨੂੰ ਸਰਕਾਰ ਨੇ ਖੋਲ੍ਹਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਪਤਾ ਨਹੀਂ ਇਸ ਅੰਦਰ ਕੀ ਹੈ, ਅਸੀਂ ਆਪਣਾ ਪੁੱਤ ਸਮਝ ਕੇ ਸਾਰੀਆਂ ਰਸਮਾਂ ਅਦਾ ਕਰ ਦਿੱਤੀਆਂ। ਬੀਤੀ ਦੇਰ ਸ਼ਾਮ ਰਾਕੇਸ਼ ਨੂੰ ਧਾਰਮਿਕ ਰਸਮਾਂ ਨਾਲ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਮੌਕੇ ਸ਼੍ਰੀਹਰਗੋਬਿੰਦਪੁਰਾ ਦੇ ਵਿਧਾਇਕ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੋਰਨਾਂ ਇਰਾਕ ਦੁਖਾਂਤ ਪੀੜਤ ਪਰਿਵਾਰਾਂ ਨੂੰ ਸਰਕਾਰ ਪਾਸੋਂ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਦਦ ਦਿੱਤੀ ਜਾਂਦੀ ਸੀ, ਉਸ ਦਾ ਬਕਾਇਆ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਦਾ ਐਲਾਨ ਹੈ ਉਸ ਮੁਤਾਬਕ ਪੰਜ ਲੱਖ ਦਾ ਮੁਆਵਜ਼ਾ ਤੇ ਨੌਕਰੀ ਵੀ ਦਿਵਾਈ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਤੋਂ ਇਰਾਕ ਪੀੜਤ ਪਰਿਵਾਰਾਂ ਲਈ ਇੱਕ-ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਵੀ ਕੀਤੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ

Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ

Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ

Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Advertisement
ABP Premium

ਵੀਡੀਓਜ਼

ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ  ਮੰਤਰੀ ਨੇ ਲਿਆ ਵੱਡਾ Action!ਕਿਸਾਨਾਂ ਨੇ ਲਾਇਆ ਥਾਣੇ ਬਾਹਰ ਧਰਨਾ! ਪੁਲਿਸ ਨੇ ਆਕੇ...ਅੰਮ੍ਰਿਤਸਰ 'ਚ ਲੋਕਾਂ ਨੇ ਤੋੜੇ RULES. ਸਿੱਧਾ ਲੈਣ ਆਇਆ ਯਮਰਾਜ!SDM ਸਾਬ੍ਹ ਹੁਣ ਤੁਸੀਂ ਲੋਕਾਂ ਨੂੰ ਡਰਾਓਗੇ! ਕਾਂਗਰਸ MLA ਦਾ ਪਿਆ ਅਫਸਰ ਨਾਲ ਪੰਗਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ JE ਗ੍ਰਿਫਤਾਰ, ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ 5000 ਰੁਪਏ ਦੀ ਰਿਸ਼ਵਤ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Punjab News: ਸੂਬੇ 'ਚ ਡਰੋਨ ਤੋਂ ਲੈ ਕੇ ਗਰਮ ਹਵਾ ਦੇ ਗੁਬਾਰਿਆਂ ਨੂੰ ਉਡਾਉਣ 'ਤੇ ਪਾਬੰਦੀ ਦੇ ਹੁਕਮ, ਜਾਣੋ ਵਜ੍ਹਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Delhi Election: CM ਮਾਨ ਨੇ ਗੁਬਾਰਾ ਦਿਖਾਕੇ ਉਡਾਇਆ ਭਾਜਪਾ ਦਾ ਮਜ਼ਾਕ ! ਕਿਹਾ- ਚੋਣਾਂ 'ਚ ਭਾਜਪਾ ਦੀ ਵੀ ਨਿਕਲ ਗਈ ਹਵਾ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
Punjab News: ਪੰਜਾਬ ਦੇ ਸੀਨੀਅਰ IAS ਅਧਿਕਾਰੀ ਲੈਣਗੇ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਕੀ ਪਿਸ਼ਾਬ 'ਚ ਖੂਨ ਦਾ ਮਤਲਬ ਕੈਂਸਰ ਹੁੰਦੈ ਜਾਂ ਫਿਰ ਕੋਈ ਹੋਰ ਵਜ੍ਹਾ? ਇੱਥੇ ਜਾਣੋ ਜਵਾਬ

Saif Ali Khan Discharged: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਹਿਲੀ ਝਲਕ ਆਈ ਸਾਹਮਣੇ

ਕੀ ਚਾਹ 'ਚ ਲੌਂਗ ਅਤੇ ਕਾਲੀ ਮਿਰਚ ਪਾਉਣ ਨਾਲ ਸਰੀਰ ਨੂੰ ਮਿਲਦੀ ਗਰਮਾਹਟ? ਇੱਥੇ ਜਾਣੋ ਸਹੀ ਜਵਾਬ

Punjab News: ਪੰਜਾਬ 'ਚ Smart Meter ਲਗਾਉਣ ਨੂੰ ਲੈ ਕੇ ਆਈ ਵੱਡੀ ਖਬਰ, ਹੋਇਆ ਨਵਾਂ ਐਲਾਨ

Embed widget