ਪੜਚੋਲ ਕਰੋ
Advertisement
ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਕੱਟਿਆ ਪੂਰਾ ਦਿਨ, 12 ਦਿਨਾਂ ਮਗਰੋਂ ਖੁਲਾਸਾ ਤਾਂ ਹੈਰਾਨ ਰਹਿ ਗਏ ਲੋਕ
ਆਪਣੇ ਹੀ ਡੇਰੇ ਦੀ ਸਾਧਵੀ ਨਾਲ ਕੁਕਰਮ ਦੇ ਦੋਸ਼ੀ ਗੁਰਮੀਤ ਰਾਮ ਰਹੀਮ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਗੁਰੂਗ੍ਰਾਮ ਦੇ ਨਾਮਵਰ ਹਸਪਤਾਲ ਵਿੱਚ ਰਹੇ।
ਚੰਡੀਗੜ੍ਹ: ਆਪਣੇ ਹੀ ਡੇਰੇ ਦੀ ਸਾਧਵੀ ਨਾਲ ਕੁਕਰਮ ਦੇ ਦੋਸ਼ੀ ਗੁਰਮੀਤ ਰਾਮ ਰਹੀਮ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਗੁਰੂਗ੍ਰਾਮ ਦੇ ਨਾਮਵਰ ਹਸਪਤਾਲ ਵਿੱਚ ਰਹੇ। ਇਸ ਸਮੇਂ ਦੌਰਾਨ ਮੀਡੀਆ ਨੂੰ ਵੀ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ। 12 ਦਿਨਾਂ ਬਾਅਦ ਜਦੋਂ ਇਹ ਖ਼ਬਰ ਬਾਹਰ ਆਈ ਤਾਂ ਗੁਰੂਗ੍ਰਾਮ ਦੇ ਲੋਕਾਂ ਦੇ ਨਾਲ ਨਾਲ ਮੀਡੀਆ ਵੀ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਸਾਬਕਾ ਡੇਰਾ ਮੁਖੀ ਬਾਬਾ ਰਾਮ ਰਹੀਮ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਮਗਰੋਂ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਖ਼ਤ ਕੱਟ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਬਾ ਆਪਣੀ 90 ਸਾਲਾ ਬਿਮਾਰ ਮਾਂ ਨੂੰ ਮਿਲਣ ਲਈ ਗੁਰੂਗ੍ਰਾਮ ਦੇ ਇੱਕ ਨਾਮੀ ਹਸਪਤਾਲ ਵਿੱਚ ਇੱਕ ਦਿਨ ਦੀ ਪੈਰੋਲ ਤੇ ਬਾਹਰ ਆਇਆ ਸੀ। ਇਸ ਦੌਰਾਨ ਬਾਬਾ 24 ਅਕਤੂਬਰ ਸਵੇਰ ਤੋਂ ਸ਼ਾਮ ਤੱਕ ਹਸਪਤਾਲ ਵਿੱਚ ਆਪਣੀ ਮਾਂ ਨਾਲ ਹੀ ਰਿਹਾ ਪਰ ਇਸਦੀ ਸੂਹ ਕਿਸੇ ਨੂੰ ਨਹੀਂ ਮਿਲੀ। ਜਾਣਕਾਰੀ ਅਨੁਸਾਰ ਰੋਹਤਕ ਪੁਲਿਸ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਵਿੱਚ ਗੁਰੂਗ੍ਰਾਮ ਲੈ ਕੇ ਗਈ ਅਤੇ ਸ਼ਾਮ ਨੂੰ ਵਾਪਸ ਮੁੜ ਜੇਲ ਵਿੱਚ ਲੈ ਆਈ। ਦੱਸਿਆ ਜਾ ਰਿਹਾ ਹੈ ਕਿ ਬਾਬੇ ਦੀ ਸੁੱਰਖਿਆ ਵਿੱਚ ਪੁਲਿਸ ਦੀਆਂ ਤਿੰਨ ਕੰਪਨੀਆਂ ਲੱਗੀਆਂ ਸੀ।
ਜਾਣਕਾਰੀ ਮੁਤਾਬਕ ਬਾਬੇ ਨੂੰ ਸੀਕ੍ਰੇਟ ਪੈਰੋਲ ਤੇ 24 ਘੰਟੇ ਲਈ ਜੇਲ ਤੋਂ ਬਾਹਰ ਕੱਢਿਆ ਗਿਆ ਸੀ।ਰਾਮ ਰਹੀਮ ਦੀ ਪੈਰੋਲ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਸਿਰਫ ਕੁੱਝ ਸੀਨੀਅਰ ਅਧਿਕਾਰੀਆਂ ਨੂੰ ਹੀ ਖ਼ਬਰ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement