(Source: ECI/ABP News/ABP Majha)
Parade On Attari-Wagah Border: ਬਿਟਿੰਗ ਦ ਰਿਟ੍ਰੀਟ ਸੈਰਾਮਨੀ ਵੇਖਣ ਦੀਆਂ ਉਡੀਕਾਂ ਖ਼ਤਮ, ਮੁੜ ਇੰਨੇ ਲੋਕਾਂ ਨੂੰ ਸ਼ਾਮਲ ਹੋਣ ਦੀ ਮਿਲੀ ਇਜਾਜ਼ਤ
Parade On Attari-Wagah Border: ਬੀਟਿੰਗ ਰੀ-ਟਰੀਟ ਵੇਖਣ ਦੀਆਂ ਉਡੀਕਾਂ ਖ਼ਤਮ, ਮੁੜ ਇੰਨੇ ਲੋਕਾਂ ਨੂੰ ਸ਼ਾਮਲ ਹੋਣ ਦੀ ਮਿਲੀ ਇਜਾਜ਼ਤ
ਅੰਮ੍ਰਿਤਸਰ: ਅਟਾਰੀ-ਵਾਹਗਾ ਸਰਹੱਦ 'ਤੇ 300 ਲੋਕਾਂ ਨੂੰ ਪਰੇਡ ਦੇਖਣ ਦੀ ਇਜਾਜ਼ਤ ਮਿਲ ਗਈ ਹੈ। ਦੱਸ ਦਈਏ ਕਿ ਕੋਰੋਨਾ ਵਾਈਰਸ ਕਰਕੇ ਕਰੀਬ ਡੇਢ ਸਾਲ ਤੱਕ ਬੀਟਿੰਗ ਰੀ-ਟਰੀਟ ਸਮਾਰੋਹ 'ਚ ਦਰਸ਼ਕਾਂ ਦੇ ਜਾਣ 'ਤੇ ਪਾਬੰਦੀ ਸੀ।
ਹੁਣ ਖ਼ਬਰ ਆਈ ਹੈ ਕਿ ਅੱਜ ਤੋਂ 300 ਲੋਕਾਂ ਨੂੰ ਪਰੇਡ ਦੇਖਣ ਦਾ ਮੌਕਾ ਮਿਲੇਗਾ। ਸਭ ਕੁਝ ਆਮ ਹੋਣ 'ਤੇ ਗਿਣਤੀ ਵਧਾਈ ਜਾਏਗੀ। ਭਾਰਤ ਨੇ ਲੋਕਾਂ ਦੀ ਆਵਾਜਾਈ ਲਈ ਅਟਾਰੀ ਸਰਹੱਦ ਵੀ ਬੰਦ ਹੈ। ਅਟਾਰੀ ਸਰਹੱਦ ਨੂੰ ਵਿਚਕਾਰ ਫਸੇ ਲੋਕਾਂ ਨੂੰ ਛੁਡਾਉਣ ਲਈ ਖੋਲ੍ਹਿਆ ਗਿਆ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਸਮੇਂ ਤੋਂ ਕਰਤਾਰਪੁਰ ਲਾਂਘਾ ਵੀ ਬੰਦ ਹੈ।
ਦੱਸ ਦਈਏ ਕਿ ਅੱਜ ਸਾਂਝੀ ਚੈੱਕ ਪੋਸਟ ਅਟਾਰੀ ਦੁਬਾਰਾ ਰੀਟਰੀਟ ਸਮਾਰੋਹ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕੋਰੋਨਾ ਕਾਰਨ ਇਸ ਸਮੇਂ ਦੌਰਾਨ ਇਹ 300 ਦਰਸ਼ਕਾਂ ਦੇ ਨਾਲ ਸ਼ੁਰੂ ਹੋਵੇਗਾ। ਰੀ-ਟਰੀਟ ਸਮਾਰੋਹ ਦਾ ਸਮਾਂ ਸ਼ਾਮ 5.30 ਵਜੇ ਹੋਵੇਗਾ।
20 ਮਾਰਚ 2020 ਤੋਂ ਰੀ-ਟਰੀਟ ਸਮਾਰੋਹ ਸਮਾਰੋਹ ਵਿੱਚ ਆਮ ਲੋਕਾਂ ਦੀ ਮੌਜੂਦਗੀ ਬੰਦ ਸੀ। ਇਸ ਨੂੰ ਮੁੜ ਸ਼ੁਰੂ ਕਰਨ ਨੂੰ ਲੈ ਕੇ ਇੱਕ ਮੀਟਿੰਗ ਹੋਈ। ਇਸਦੇ ਲਈ, ਨਿਯਮ ਨਿਰਧਾਰਤ ਕੀਤੇ ਗਏ ਕਿ ਦਰਸ਼ਕਾਂ ਨੂੰ ਕਿਵੇਂ ਐਂਟਰੀ ਦਿੱਤੀ ਜਾਵੇ।
ਦੱਸ ਦੇਈਏ ਕਿ ਸੰਯੁਕਤ ਚੈਕ ਪੋਸਟ ਅਟਾਰੀ 'ਤੇ ਬਣੀ ਦਰਸ਼ਨ ਗੈਲਰੀ ਵਿੱਚ ਲਗਪਗ 25 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ। ਜੇ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਰੋਜ਼ 15 ਤੋਂ 20 ਹਜ਼ਾਰ ਦਰਸ਼ਕ ਰੀ-ਟਰੀਟ ਸਮਾਰੋਹ ਦੇਖਣ ਜਾਂਦੇ ਸੀ। ਦੇਸ਼ -ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਇਸ ਦੇ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਸੈਲਾਨੀਆਂ ਦੀ ਐਂਟਰੀ ਲਈ ਕੀ ਪ੍ਰਬੰਧ ਕੀਤੇ ਜਾਣਗੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ, ਤਾਂ ਜੋ ਭੀੜ ਇਕੱਠੀ ਨਾ ਹੋ ਸਕੇ।
ਅਟਾਰੀ-ਵਾਹਗਾ ਸਰਹੱਦ 'ਤੇ ਬੀਟਿੰਗ ਰੀ-ਟਰੀਟ ਸਮਾਰੋਹ 1959 ਵਿਚ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਇਹ ਪਰੰਪਰਾ ਕੁਝ ਮੌਕਿਆਂ ਨੂੰ ਛੱਡ ਕੇ ਜਾਰੀ ਹੈ। ਸਰਹੱਦ 'ਤੇ ਹਲਚਲ ਅਤੇ ਪਾਕਿਸਤਾਨ ਨਾਲ ਤਣਾਅ ਕਾਰਨ ਇਸ ਨੂੰ ਕਈ ਮੌਕਿਆਂ 'ਤੇ ਰੋਕਿਆ ਗਿਆ ਸੀ, ਪਰ ਬਾਅਦ ਵਿਚ ਇਸ ਨੂੰ ਬਹਾਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੈਰਾਲੰਪਿਕ ’ਚ ਸਿਲਵਰ ਮੈਡਲ ਜਿੱਤਣ ਵਾਲੇ ਨੌਇਡਾ DM ਦੇ ਰੈਕੇਟ ਦੀ ਬੋਲੀ 10 ਕਰੋੜ ਤੱਕ ਪੁੱਜੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904