ਪੜਚੋਲ ਕਰੋ
(Source: ECI/ABP News)
ਪੰਜਾਬ 'ਚ ਕੇਂਦਰੀ ਮੰਤਰੀ ਦੀ ਰੇਕੀ : ਪਾਰਕ 'ਚੋਂ ਮਿਲਿਆ ਸੋਮਪ੍ਰਕਾਸ਼ ਦੇ ਮੋਹਾਲੀ ਘਰ ਦਾ ਨਕਸ਼ਾ ; ਮਹਿਲਾ ਨੇ ਸੁਰੱਖਿਆ ਗਾਰਡ ਨੂੰ ਫੜਾਇਆ
ਪੰਜਾਬ 'ਚ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਰੇਕੀ ਕੀਤੀ ਜਾ ਰਹੀ ਹੈ। ਉਸ ਦੇ ਘਰ ਦੇ ਕੋਲ ਨਕਸ਼ਾ ਮਿਲਿਆ ਹੈ, ਜੋ ਉਸਦੇ ਘਰ ਦਾ ਹੈ। ਜਿਸ ਵਿੱਚ ਉਸਦੇ ਘਰ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ।
![ਪੰਜਾਬ 'ਚ ਕੇਂਦਰੀ ਮੰਤਰੀ ਦੀ ਰੇਕੀ : ਪਾਰਕ 'ਚੋਂ ਮਿਲਿਆ ਸੋਮਪ੍ਰਕਾਸ਼ ਦੇ ਮੋਹਾਲੀ ਘਰ ਦਾ ਨਕਸ਼ਾ ; ਮਹਿਲਾ ਨੇ ਸੁਰੱਖਿਆ ਗਾਰਡ ਨੂੰ ਫੜਾਇਆ Reiki of Union Minister in Punjab: Map of Somprakash's Mohali house was found from the park; woman caught by security guard ਪੰਜਾਬ 'ਚ ਕੇਂਦਰੀ ਮੰਤਰੀ ਦੀ ਰੇਕੀ : ਪਾਰਕ 'ਚੋਂ ਮਿਲਿਆ ਸੋਮਪ੍ਰਕਾਸ਼ ਦੇ ਮੋਹਾਲੀ ਘਰ ਦਾ ਨਕਸ਼ਾ ; ਮਹਿਲਾ ਨੇ ਸੁਰੱਖਿਆ ਗਾਰਡ ਨੂੰ ਫੜਾਇਆ](https://feeds.abplive.com/onecms/images/uploaded-images/2022/07/02/734b256a829e73ec1f8cc872f9300a44_original.jpg?impolicy=abp_cdn&imwidth=1200&height=675)
Som Parkash
ਚੰਡੀਗੜ੍ਹ : ਪੰਜਾਬ 'ਚ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਰੇਕੀ ਕੀਤੀ ਜਾ ਰਹੀ ਹੈ। ਉਸ ਦੇ ਘਰ ਦੇ ਕੋਲ ਨਕਸ਼ਾ ਮਿਲਿਆ ਹੈ, ਜੋ ਉਸਦੇ ਘਰ ਦਾ ਹੈ। ਜਿਸ ਵਿੱਚ ਉਸਦੇ ਘਰ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਉਸ ਦੀ ਸੁਰੱਖਿਆ ਕਿੱਥੇ ਰਹਿੰਦੀ ਹੈ, ਇਹ ਵੀ ਦੱਸਿਆ ਗਿਆ ਹੈ। ਇਹ ਨਕਸ਼ਾ ਘਰ ਦੇ ਨੇੜੇ ਪਾਰਕ 'ਚੋਂ ਪਿਆ ਮਿਲਿਆ ਹੈ।
ਕੇਂਦਰੀ ਮੰਤਰੀ ਨੇ ਤੁਰੰਤ ਇਸ ਦੀ ਸੂਚਨਾ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਕਿਹਾ ਕਿ ਇਕ ਮਹਿਲਾ ਨੇ ਇਹ ਨਕਸ਼ਾ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਨੂੰ ਦਿੱਤਾ ਸੀ। ਉਸ ਨੇ ਸਾਰਾ ਮਾਮਲਾ ਪੁਲਿਸ ਨੂੰ ਦੱਸ ਦਿੱਤਾ ਹੈ।
ਮੰਤਰੀ ਦੇ ਘਰ ਦੇ ਕੋਲ ਪੀਜੀ ਵਿੱਚ ਰਹਿੰਦੀ ਹੈ ਮਹਿਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮਪ੍ਰਕਾਸ਼ ਦਾ ਮੁਹਾਲੀ ਦੇ ਸੈਕਟਰ 71 ਵਿੱਚ ਮਕਾਨ ਹੈ। ਬੇਅੰਤ ਕੌਰ ਨਾਂ ਦੀ ਔਰਤ ਨੇ ਇਹ ਨਕਸ਼ਾ ਉਨ੍ਹਾਂ ਦੇ ਸੁਰੱਖਿਆ ਗਾਰਡ ਨੂੰ ਦਿੱਤਾ। ਬੇਅੰਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਹੈ। ਉਹ ਪੇਇੰਗ ਗੈਸਟ ਵਜੋਂ ਮੰਤਰੀ ਦੇ ਘਰ ਦੇ ਨੇੜੇ ਰਹਿ ਰਹੀ ਹੈ।
ਮੰਤਰੀ ਦੇ ਘਰ ਵਰਗਾ ਨਕਸ਼ਾ ਦੀਖਿਆ ਤਾਂ ਸੁਰੱਖਿਆ ਕਰਮਚਾਰੀ ਨੂੰ ਦਿੱਤਾ
ਬੇਅੰਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਾਰਗਿਲ ਪਾਰਕ ਵਿੱਚ ਸੈਰ ਕਰਨ ਗਈ ਸੀ। ਫਿਰ ਇਹ ਸ਼ੱਕੀ ਕਾਗਜ਼ ਦਿਖਾਈ ਦਿੱਤਾ। ਉਸ ਨੇ ਖੋਲ੍ਹ ਕੇ ਦੇਖਿਆ ਤਾਂ ਮੰਤਰੀ ਦੇ ਘਰ ਵਰਗਾ ਨਕਸ਼ਾ ਸੀ। ਇਸ 'ਤੇ ਕਾਪ ਯਾਨੀ ਪੁਲਿਸ ਵੀ ਲਿਖਿਆ ਹੋਇਆ ਸੀ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਕਾਗਜ਼ ਮੰਤਰੀ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀ ਨੂੰ ਸੌਂਪ ਦਿੱਤਾ।
ਪੁਲਿਸ ਜਾਂਚ ਵਿੱਚ ਜੁਟੀ
ਪੁਲੀਸ ਨੇ ਇਸ ਮਾਮਲੇ ਵਿੱਚ ਬੇਅੰਤ ਕੌਰ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿੱਚ ਕਾਗਜ਼ ਸੁੱਟਣ ਵਾਲੇ ਨੂੰ ਦੇਖਿਆ ਜਾ ਸਕਦਾ ਹੈ। ਮੁਹਾਲੀ ਪੁਲੀਸ ਦੇ ਡੀਐਸਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)