Lok Sabha Elections 2024: ਪੰਜਾਬ 'ਚ ਨਹੀਂ ਚੱਲੇਗਾ INDIA ਗਠਜੋੜ, ਕਾਂਗਰਸੀ ਆਗੂ ਨੇ ਕਿਹਾ-ਸਮਝੌਤਾ ਕੋਈ ਨਹੀਂ ਚੋਣਾਂ ਆਉਣ ਦਿਓ ਫਿਰ....
ਪੰਜਾਬ 'ਚ 'INDIA' ਗਠਜੋੜ ਦਾ ਹਿੱਸਾ ਬਣੀ 'ਆਪ' ਅਤੇ ਕਾਂਗਰਸ ਵਿਚਾਲੇ ਦਰਾੜ ਵਧਦੀ ਜਾ ਰਹੀ ਹੈ। ਕਾਂਗਰਸੀ ਆਗੂ ਆਪ ਦੀ ਸਾਂਝ ਨੂੰ ਪਸੰਦ ਨਹੀਂ ਕਰ ਰਹੇ। 'ਆਪ' ਨਾਲ ਗਠਜੋੜ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਪ੍ਰਤੀਕਰਮ ਸਾਹਮਣੇ ਆਇਆ ਹੈ।
Punjab News: 2024 ਦੀਆਂ ਲੋਕ ਸਭਾ ਚੋਣਾਂ 'ਚ NDA ਦਾ ਸਾਹਮਣਾ ਕਰਨ ਲਈ ਬਣੇ ਵਿਰੋਧੀ ਗਠਜੋੜ 'I.N.D.I.A' 'ਚ ਤਰੇੜਾਂ ਆਉਣ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਕਈ ਰਾਜਾਂ ਦੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਤੋਂ ਖੁਸ਼ ਨਹੀਂ ਹਨ। ਪੰਜਾਬ 'ਚ ਵੀ 'ਆਈ.ਐਨ.ਡੀ.ਆਈ.ਏ.' ਦੇ ਗਠਜੋੜ ਤੋਂ ਬਾਅਦ ਕਾਂਗਰਸੀ ਆਗੂਆਂ ਵਿਰੁੱਧ ਆਵਾਜ਼ਾਂ ਉੱਠ ਰਹੀਆਂ ਹਨ। ਪੰਜਾਬ ਕਾਂਗਰਸ ਸ਼ੁਰੂ ਤੋਂ ਹੀ 'ਆਪ' ਨਾਲ ਗਠਜੋੜ ਤੋਂ ਨਾਖੁਸ਼ ਰਹੀ ਹੈ। ਕੇਂਦਰ ਦੀ ਸਿਆਸਤ ਵਿੱਚ ਭਾਵੇਂ ‘ਆਪ’ ਅਤੇ ਕਾਂਗਰਸ ਇੱਕੋ ਮੰਚ ’ਤੇ ਹਨ ਪਰ ਪੰਜਾਬ ਵਿੱਚ ਅਜਿਹਾ ਕਦੇ ਵੀ ਸੰਭਵ ਨਹੀਂ ਜਾਪਦਾ।
ਬਾਜਵਾ ਨੇ ਫਿਰ ਆਵਾਜ਼ ਬੁਲੰਦ ਕੀਤੀ
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ 'ਆਪ' ਨਾਲ ਗਠਜੋੜ ਨੂੰ ਲੈ ਕੇ ਬਿਆਨ ਫਿਰ ਤੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੀ ਹੈ, ਇਸ ਨੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ। ਕਾਂਗਰਸ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਹ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨ ਜਾ ਰਹੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੈ। ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ 'ਆਪ' ਨੂੰ ਹਰਾਏਗੀ। ਕਾਂਗਰਸ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ ਹੈ, ਸਗੋਂ ਇੱਕ ਜਜ਼ਬਾਤ ਹੈ, ਜੋ ਖੂਨ ਵਿੱਚ ਵਹਿੰਦੀ ਹੈ।
ਕਾਂਗਰਸ ਦੇ ਕਈ ਆਗੂਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ।
ਜ਼ਿਕਰ ਕਰ ਦਈਏ ਕਿ ਦੋ ਦਿਨ ਪਹਿਲਾਂ ਵੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮਾਨ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਭਗਵੰਤ ਮਾਨ ਵਿੱਚ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਚੁੱਕੀ ਹੈ। ਉਨ੍ਹਾਂ ਨੇ ਲੌਂਗੋਵਾਲ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਅਤੇ ਕਿਸਾਨ ਦੀ ਮੌਤ ਲਈ ਮੁੱਖ ਮੰਤਰੀ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ। ਲਾਲ ਲਾਜਪਤਰਾਏ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੰਗਰੇਜ਼ ਰਾਜ ਨੇ ਜਿਸ ਤਰ੍ਹਾਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਲਾਲਾ ਲਾਜਪਤਰਾਏ 'ਤੇ ਤਸ਼ੱਦਦ ਕੀਤਾ, ਉਹ ਭਾਰਤੀ ਇਤਿਹਾਸ ਦਾ ਮੋੜ ਸੀ, ਇਹ ਪੰਜਾਬ ਦੇ ਇਤਿਹਾਸ ਦਾ ਮੋੜ ਹੈ।
ਇਹ ਵੀ ਪੜ੍ਹੋ: Punjab News : ਪੰਜਾਬ ਯੂਨੀਵਰਸਿਟੀ ਲਈ ਸੀਐਮ ਭਗੰਵਤ ਮਾਨ ਦਾ ਵੱਡਾ ਐਲਾਨ, ਕੁੜੀਆਂ ਤੇ ਮੁੰਡਿਆਂ ਲਈ ਬਣਨਗੇ ਹੋਸਟਲ