ਪੂਰੇ ਪੰਜਾਬ 'ਚ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ, ਮੁੱਖ ਮੰਤਰੀ ਚੰਨੀ ਨੂੰ ਚੇਤਾਵਨੀ
ਮੁਲਾਜ਼ਮ ਯੂਨੀਅਨਾਂ ਦੇ ਲੀਡਰਾਂ ਨੇ ਦੱਸਿਆ ਕਿ ਸਰਕਾਰ ਸਾਨੂੰ ਵਾਰ-ਵਾਰ ਗੁੰਮਰਾਹ ਕਰ ਰਹੀ ਹੈ। ਅਸੀਂ ਲਗਾਤਾਰ ਪਿਛਲੇ 10 12 ਸਾਲਾਂ ਤੋਂ ਕੰਮ ਕਰ ਰਹੇ ਹਾਂ।
ਚੰਡੀਗੜ੍ਹ: ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਅੱਜ ਹੜਤਾਲ ਉੱਪਰ ਚਲੇ ਗਏ ਹਨ। ਇਸ ਨਾਲ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੀਆਂ ਖਬਰਾਂ ਮੁਤਾਬਕ ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮਾਂ ਨੇ ਚੱਕਾ ਜਾਮ ਕਰਕੇ ਹੜਤਾਲ ਕਰ ਦਿੱਤੀ।
ਯੂਨੀਅਨ ਲੀਡਰਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਪਨਬਸ ਤੇ ਪੀਆਰਟੀਸੀ ਵੱਲੋਂ ਰੋਡਵੇਜ਼ ਦੇ ਕਰੀਬ 8000 ਕਰਮਚਾਰੀਆਂ ਨੇ ਅੱਜ ਅਨਿਸ਼ਚਿਤ ਕਾਲੀਨ ਲਈ ਹੜਤਾਲ ਕਰ ਦਿੱਤੀ ਹੈ। ਬੱਸ ਸਟੈਂਡਾਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਧਰਨੇ ਦਿੱਤੇ ਜਾ ਰਹੇ ਹਨ।
ਮੁਲਾਜ਼ਮ ਯੂਨੀਅਨਾਂ ਦੇ ਲੀਡਰਾਂ ਨੇ ਦੱਸਿਆ ਕਿ ਸਰਕਾਰ ਸਾਨੂੰ ਵਾਰ-ਵਾਰ ਗੁੰਮਰਾਹ ਕਰ ਰਹੀ ਹੈ। ਅਸੀਂ ਲਗਾਤਾਰ ਪਿਛਲੇ 10 12 ਸਾਲਾਂ ਤੋਂ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾਕਿ ਨਾ ਹੀ ਅਕਾਲੀ ਸਰਕਾਰ ਨੇ ਕੁਝ ਕੀਤਾ ਤੇ ਨਾ ਹੀ ਕੈਪਟਨ ਸਰਕਾਰ ਨੇ ਗੱਲ ਸੁਣੀ। ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ।
ਉਨ੍ਹਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਤਾਂ ਵੱਡੇ-ਵੱਡੇ ਐਲਾਨ ਕਰ ਰਹੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ। ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਤਾਂ ਅਗਲਾ ਪ੍ਰੋਗਰਾਮ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਘਰ ਦਾ ਘਿਰਾਉ ਕੀਤਾ ਜਾਏਗਾ।
ਦੂਜੇ ਪਾਸੇ ਸਵਾਰੀਆਂ ਦਾ ਕਹਿਣਾ ਹੈ ਅੱਜ ਹੜਤਾਲ ਕਾਰਨ ਸਾਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵਿਦਿਆਰਥੀ ਹੈ ਤੇ ਕਿਸੇ ਨੇ ਕੰਮ ਉੱਤੇ ਜਾਣਾ ਹੈ। ਪ੍ਰਾਈਵੇਟ ਬੱਸ 30 ਮਿੰਟ ਛੱਡ ਛੱਡ ਕੇ ਆਰ ਹੀ ਹੈ। ਹੜਤਾਲ ਕਾਰਨ ਭੀੜ ਵੀ ਬਹਤ ਜਿਆਦਾ ਹੈ। ਸਰਕਾਰ ਨੂੰ ਇਨ੍ਹਾਂ ਦੀ ਮੰਗ ਮੰਨ ਲੈਣੀ ਚਾਹੀਦਾ ਹੈ ਤਾਂ ਕਿ ਆਮ ਜਨਤਾ ਪ੍ਰੇਸ਼ਾਨ ਨਾ ਹੋਵੇ।
ਇਹ ਵੀ ਪੜ੍ਹੋ: Omicron in India: ਓਮੀਕਰੋਨ ਦੀ ਵਜ੍ਹਾ ਨਾਲ ਭਾਰਤ 'ਚ ਫਰਵਰੀ 'ਚ ਆ ਸਕਦੀ ਹੈ ਤੀਜੀ ਲਹਿਰ!
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/