(Source: ECI/ABP News/ABP Majha)
ਰੋਡਵੇਜ਼ ਮੁਲਾਜ਼ਮਾਂ ਨੇ ਫਿਰ ਖੋਲ੍ਹਿਆ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ, 23 ਮਾਰਚ ਨੂੰ ਹੋਏਗਾ ਵੱਡਾ ਐਕਸ਼ਨ
ਪੰਜਾਬ ਵਿੱਚ ਫਿਰ ਰੋਡਵੇਜ਼ ਦੇ ਮੁਲਾਜ਼ਮ ਸਰਕਾਰ ਖਿਲਾਫ ਨਿੱਤਰੇ ਹਨ। ਪੰਜਾਬ ਰੋਡਵੇਜ਼ ਤੇ ਪਨਬਸ ਦੇ ਕੱਚੇ ਮੁਲਾਜ਼ਮ 23 ਮਾਰਚ ਨੂੰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। ਕੱਚੇ ਕਰਮਚਾਰੀ ਖਟਕੜ ਕਲਾਂ ਵਿਖੇ ਸਰਕਾਰ ਦੇ ਮੰਤਰੀਆ ਦਾ ਘਿਰਾਓ ਕਰਨਗੇ।
ਅਸ਼ਰਫ ਢੁੱਡੀ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਫਿਰ ਰੋਡਵੇਜ਼ ਦੇ ਮੁਲਾਜ਼ਮ ਸਰਕਾਰ ਖਿਲਾਫ ਨਿੱਤਰੇ ਹਨ। ਪੰਜਾਬ ਰੋਡਵੇਜ਼ ਤੇ ਪਨਬਸ ਦੇ ਕੱਚੇ ਮੁਲਾਜ਼ਮ 23 ਮਾਰਚ ਨੂੰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। ਕੱਚੇ ਕਰਮਚਾਰੀ ਖਟਕੜ ਕਲਾਂ ਵਿਖੇ ਸਰਕਾਰ ਦੇ ਮੰਤਰੀਆ ਦਾ ਘਿਰਾਓ ਕਰਨਗੇ।
ਪੰਜਾਬ ਰੋਡਵੇਜ਼ ਪਨਬਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਪੰਜਾਬ ਪ੍ਰਧਾਨ ਹਰਮੰਦਰ ਸਿੰਘ ਤੇ ਚੰਡੀਗੜ੍ਹ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਆਪ ਸਰਕਾਰ ਨੂੰ ਇੱਕ ਸਾਲ ਹੋ ਗਿਆ ਹੈ। ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਬਹੁਤ ਵਾਅਦੇ ਕੀਤੇ ਸੀ ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਕੰਮ ਕਰ ਰਹੀ ਹੈ। ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਇਹ ਸਰਕਾਰ ਖਾਸ ਲੋਕਾਂ ਦੀ ਸਰਕਾਰ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਰੋਡਵੇਜ਼ ਵਿੱਚ ਠੇਕੇ 'ਤੇ ਕੰਮ ਕਰ ਕਰ ਰਹੇ ਹਾਂ। ਸਾਲ 2014 ਵਿੱਚ ਅਕਾਲੀ ਸਰਕਾਰ ਸਮੇਂ ਸਾਨੂੰ ਪੱਕੇ ਕਰਨ ਲਈ ਕਾਰਵਾਈਆਂ ਕੀਤੀਆਂ ਗਈਆਂ ਪਰ ਸਾਨੂੰ ਨਾ ਤਾਂ ਅਕਾਲੀ ਸਰਕਾਰ ਨੇ ਪੱਕਾ ਕੀਤਾ ਤੇ ਨਾ ਹੀ ਕਾਂਗਰਸ ਸਰਕਾਰ ਨੇ ਪੱਕਾ ਕੀਤਾ। ਹੁਣ ਆਪ ਸਰਕਾਰ ਦਾ ਵੀ ਇੱਕ ਸਾਲ ਬੀਤ ਚੁੱਕਾ ਹੈ। ਆਮ ਆਦਮੀ ਪਾਰਟੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਕਰਮਚਾਰੀਆਂ ਨੂੰ ਪੱਕੇ ਕਰ ਰਹੇ ਹਾਂ ਪਰ ਇਸ ਵਿੱਚ ਸੱਚਾਈ ਕੁੱਝ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਵਾਲੇ ਦਿਨ ਅਸੀਂ ਸਰਕਾਰ ਖਿਲਾਫ ਪ੍ਰਦਰਸ਼ਨ ਕਰਾਂਗੇ। ਕਰਮਚਾਰੀਆਂ ਨੇ ਕਿਹਾ ਕਿ ਅਸੀਂ ਗੁਲਾਮਾਂ ਵਾਲੀ ਜਿੰਦਗੀ ਜੀਏ ਰਹੇ ਹਾਂ। ਸਾਡੇ ਤੇ ਕਾਲੇ ਅੰਗਰੇਜ ਰਾਜ ਕਰ ਰਹੇ ਹਨ। ਸਰਕਾਰ ਨੂੰ ਸਤਾ ਵਿੱਚ ਆਈ ਨੂੰ ਸਾਲ ਹੋ ਗਿਆ ਹੈ ਪਰ ਸਰਕਾਰ ਨੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਕਰਮਚਾਰੀਆਂ ਨੂੰ ਪਕਾ ਕਰਨ ਦੀ ਬਜਾਏ ਹੋਰ ਕਰਮਚਾਰੀਆਂ ਦੀਆਂ ਭਰਤੀਆਂ ਠੇਕੇ ਤੇ ਕਰਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਭਰਤੀ ਕਰਨਾ ਚਾਹੁੰਦੀ ਹੈ ਤਾਂ ਕਰੇ ਪਰ ਆਉਟਸੋਰਸ ਭਰਤੀ ਨਾ ਕਰੇ। ਕਰਮਚਾਰੀਆ ਨੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਸਰਕਾਰ ਕੋਲ ਬਾਕਾਇਆ ਹਨ ਜਿਸ ਕਾਰਨ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਪੈਂਡਿੰਗ ਹਨ। 1452 ਕੁੱਲ ਕੱਚੇ ਕਰਮਚਾਰੀ ਹਨ ਜੋ ਪੰਜਾਬ ਰੋਡਵੇਜ਼ ਤੇ ਪਨਬਸ ਵਿੱਚ ਕਾਨਟ੍ਰੈਕਟ ਤੇ ਭਰਤੀ ਹਨ। 4500 ਦੇ ਕਰੀਬ ਕਰਮਚਾਰੀ ਆਉਟ ਸੋਰਸ ਤੇ ਭਰਤੀ ਹਨ