Ropar: ਹਾਏ ਹੋਏ ਰੱਬਾ! ਦੇਖੋ ਕਲਯੁੱਗੀ ਵਕੀਲ ਪੁੱਤਰ ਦਾ ਕਾਰਾ, ਵਿਧਵਾ ਮਾਂ 'ਤੇ ਢਾਹਿਆ ਅਣਮਨੁੱਖੀ ਤਸ਼ੱਦਦ, ਦਿਨ ਰਾਤ ਕਰਦਾ ਸੀ ਕੁੱਟਮਾਰ
Punjab News: ਇੱਕ ਪੜ੍ਹੇ ਲਿਖੇ ਪੁੱਤਰ ਜੋ ਕਿ ਬਤੌਰ ਵਕੀਲ ਕੰਮ ਕਰ ਰਿਹਾ ਹੈ, ਉਸ ਵੱਲੋਂ ਆਪਣੀ ਮਾਂ ਦੇ ਨਾਲ ਜੋ ਕੀਤਾ ਗਿਆ ਹੈ, ਉਸ ਨੂੰ ਜਾਣਕੇ ਅੱਖਾਂ ਨਮ ਤੇ ਸਿਰ ਸ਼ਰਮ ਦੇ ਨਾਲ ਝੁੱਕ ਜਾਵੇਗਾ
Mother torture by her son: ਮਾਂ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਬਦ ਹੈ। ਜਿਸ ਕਰਕੇ ਕਿਹਾ ਜਾਂਦਾ ਹੈ ਕਿ ਮਾਂ ਰੱਬ ਦਾ ਰੂਪ ਹੈ। ਮਾਂ ਦੁਨੀਆ ਦਾ ਸਭ ਤੋਂ ਪਿਆਰਾ ਤੇ ਸੰਵੇਦਨਸ਼ੀਲ ਰਿਸ਼ਤਾ ਮੰਨਿਆ ਜਾਂਦਾ ਹੈ। ਪਰ ਕਦੇ ਕੋਈ ਸੋਚ ਸਕਦਾ ਹੈ ਜਿਸ ਮਾਂ ਨੇ ਨੌ ਮਹੀਨੇ ਆਪਣੇ ਪੇਟ ਦੇ ਵਿੱਚ ਬੱਚੇ ਨੂੰ ਪਾਲਿਆ ਹੋਵੇ ਤੇ ਉਹ ਬੱਚਾ ਵੱਡੇ ਹੋ ਕੇ ਆਪਣੀ ਮਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਕਰੇ!...ਜੀ ਹਾਂ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ। ਇੱਕ ਪੜ੍ਹੇ ਲਿਖੇ ਪੁੱਤਰ ਜੋ ਕਿ ਬਤੌਰ ਵਕੀਲ ਕੰਮ ਕਰ ਰਿਹਾ ਹੈ, ਉਸ ਵੱਲੋਂ ਆਪਣੀ ਮਾਂ ਦੇ ਨਾਲ ਜੋ ਕੀਤਾ ਗਿਆ ਹੈ, ਉਸ ਨੂੰ ਜਾਣਕੇ ਅੱਖਾਂ ਨਮ ਤੇ ਸਿਰ ਸ਼ਰਮ ਦੇ ਨਾਲ ਝੁੱਕ ਜਾਵੇਗਾ। ਜੀ ਹਾਂ ਇਹ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਕੀਲ ਤੇ ਉਸਦੇ ਪਰਿਵਾਰ ਵੱਲੋਂ ਆਪਣੀ ਬਜ਼ੁਰਗ ਵਿਧਵਾ ਮਾਤਾ ਦੇ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ।
ਬਜ਼ੁਰਗ ਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਹਸਪਤਾਲ ਦਾਖਲ ਕਰਵਾਇਆ
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਨੂੰਨੀ ਮਦਦ ਨਾਲ ਪੁਲਿਸ ਅਤੇ ਮਨੁੱਖਤਾ ਦੀ ਸੇਵਾ ਸੰਸਥਾ ਨੇ ਇਸ ਬਜ਼ੁਰਗ ਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਹਸਪਤਾਲ ਦਾਖਲ ਕਰਵਾਇਆ ਹੈ ਤੇ ਪੁਲਿਸ ਵੱਲੋ ਇਸ ਕਲਯੁਗੀ ਪੁੱਤਰ 'ਤੇ ਕਾਰਵਾਈ ਕੀਤੀ ਗਈ ਹੈ।
ਰੋਪੜ ਦੇ ਪੋਸ਼ ਇਲਾਕੇ ਗਿਆਨੀ ਜੈਲ ਸਿੰਘ ਨਗਰ ਦੇ ਵਸ਼ਿੰਦੇ ਵਕੀਲ ਅੰਕੁਰ ਵਰਮਾ ਤੇ ਉਸਦੀ ਪਤਨੀ ਅਤੇ ਨਾਬਾਲਗ ਬੇਟੇ ਵੱਲੋ ਬਜ਼ੁਰਗ ਵਿਧਵਾ ਮਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਹੈ। 73 ਸਾਲਾ ਸੇਵਾ ਮੁਕਤ ਇਸ ਬਜ਼ੁਰਗ ਵਿਧਵਾ ਪ੍ਰੋਫੇਸਰ ਆਸ਼ਾ ਰਾਣੀ ਦੇ ਨਾਲ ਕੁੱਟ ਮਾਰ ਹੋਣ ਦਾ ਸ਼ੱਕ ਹੋਇਆ ਤਾਂ ਧੀ ਦੀਪਸ਼ਿਖਾ ਨੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਤੇ ਇਸ ਸੀ ਸੀ ਟੀ ਵੀ ਵਿੱਚ ਮਾਰ ਕੁੱਟ ਦੀਆਂ ਤਸਵੀਰਾਂ ਕੈਦ ਹੋ ਗਈਆਂ। ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਪੁੱਤਰ ਦਿਨ ਰਾਤ ਆਪਣੀ ਮਾਂ ਨੂੰ ਬੇਹਰਿਮੀ ਦੇ ਨਾਲ ਕੁੱਟਦਾ ਮਾਰਦਾ ਸੀ।
ਇਸ ਘਟਨਾਕ੍ਰਮ ਦੀ ਸਾਰੀ ਜਾਣਕਾਰੀ ਜਦੋਂ ਧੀ ਦੀਪਸ਼ਿਖਾ ਨੇ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦਿੱਤੀ ਤਾਂ ਇਸ ਸੰਸਥਾ ਨੇ ਸਥਾਨਕ ਪ੍ਰਸਾਸ਼ਨ ਦਾ ਸਾਥ ਲੈ ਕੇ ਕਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਇਸ ਬਜ਼ੁਰਗ ਮਹਿਲਾ ਨੂੰ ਪੁੱਤਰ ਦੇ ਪਰਿਵਾਰ ਦੇ ਚੁੰਗਲ 'ਚੋਂ ਛੁਡਵਾਇਆ ਤੇ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵੱਲੋ ਇਸ ਬਜ਼ੁਰਗ ਦਾ ਇਲਾਜ ਅਰੰਭਿਆ ਗਿਆ ਹੈ।
ਉਧਰ ਮਨੁੱਖਤਾ ਦੇ ਸੇਵਾ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੇਵਾ ਦੇ ਅੱਠ ਸਾਲਾਂ ਦੇ ਅਰਸੇ ਵਿੱਚ ਉਨ੍ਹਾਂ ਕਦੇ ਇਸ ਤਰ੍ਹਾਂ ਦਾ ਮਾਮਲਾ ਨਹੀਂ ਦੇਖਿਆ ਜਿੱਥੇ ਇੱਕ ਪੜਿਆ ਲਿਖਿਆ ਪਰਿਵਾਰ ਆਪਣੀ ਬਜ਼ੁਰਗ ਵਿਧਵਾ ਮਾਤਾ ਨਾਲ ਰਾਕਸ਼ਸ਼ਾ ਵਰਗਾ ਸਲੂਕ ਕਰਦਾ ਹੋਵੇ।
ਉਧਰ ਪੁਲਿਸ ਨੇ ਇਸ ਬਜ਼ੁਰਗ ਮਹਿਲਾ ਨੂੰ ਉਸਦੇ ਕਲਯੁਗੀ ਪੁੱਤਰ ਦੇ ਪਰਿਵਾਰ ਦੇ ਚੁੰਗਲ ਚੋਂ ਛੁਡਵਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ। ਪੁਲਿਸ ਨੇ ਬਜ਼ੁਰਗ ਮਹਿਲਾ ਦੇ ਇਸ ਕਲਯੁਗੀ ਪੁੱਤਰ ਵਕੀਲ ਅੰਕੁਰ ਵਰਮਾ ਤੇ ਵੀ ਕਾਰਵਾਈ ਕਰਨ ਦੀ ਗੱਲ ਆਖੀ ਹੈ।