ਪੜਚੋਲ ਕਰੋ
(Source: ECI/ABP News)
ਚੋਣਾਂ ਤੋਂ ਪਹਿਲਾਂ ਹੀ ਤਿੜਕੇ ਮਾਨ ਤੇ ਬਰਗਾੜੀ ਮੋਰਚੇ ਦੇ ਰਿਸ਼ਤੇ
![ਚੋਣਾਂ ਤੋਂ ਪਹਿਲਾਂ ਹੀ ਤਿੜਕੇ ਮਾਨ ਤੇ ਬਰਗਾੜੀ ਮੋਰਚੇ ਦੇ ਰਿਸ਼ਤੇ sad amritsar announces its candidate from bathinda gursewak singh jwaharke as bargari morcha candidate refused to contest polls ਚੋਣਾਂ ਤੋਂ ਪਹਿਲਾਂ ਹੀ ਤਿੜਕੇ ਮਾਨ ਤੇ ਬਰਗਾੜੀ ਮੋਰਚੇ ਦੇ ਰਿਸ਼ਤੇ](https://static.abplive.com/wp-content/uploads/sites/5/2019/03/25140810/Bathinda-SAD-Amritsar-announcing-lok-sabha-candidate-gursewak-singh.jpeg?impolicy=abp_cdn&imwidth=1200&height=675)
ਬਠਿੰਡਾ: ਬਰਗਾੜੀ ਮੋਰਚੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਗਠਜੋੜ ਦੇ ਐਲਾਨ ਧਰੇ ਧਰਾਏ ਰਹਿ ਗਏ, ਜਦ ਆਪਣਾ ਉਮੀਦਵਾਰ ਐਲਾਨਣ ਸਮੇਂ ਮੋਰਚੇ ਨੇ ਪੈਰ ਪਿਛਾਂਹ ਖਿੱਚ ਲਏ। ਮੋਰਚੇ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਰਮਿਆਨ ਮੱਤਭੇਦ ਦੇਖਣ ਨੂੰ ਮਿਲੇ। ਹਾਲਾਂਕਿ, ਅਕਾਲੀ ਦਲ ਅੰਮ੍ਰਿਤਸਰ ਨੇ ਇੱਕਜੁੱਟ ਹੋਣ ਦੀ ਗੱਲ ਕਹੀ ਪਰ ਨਾਲ ਹੀ ਬਠਿੰਡਾ ਸੀਟ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ।
ਦਰਅਸਲ, ਬਰਗਾੜੀ ਮੋਰਚੇ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਉਮੀਦਵਾਰ ਗੁਰਦੀਪ ਸਿੰਘ ਨੇ ਚੋਣ ਨਾ ਲੜਨ ਦਾ ਫੈਸਲਾ ਕਰ ਲਿਆ ਹੈ ਪਰ ਉਮੀਦਵਾਰੀ ਐਲਾਣਨ ਲਈ ਮੋਰਚੇ ਤਰਫੋਂ ਬਠਿੰਡਾ ਵਿੱਚ ਧਿਆਨ ਸਿੰਘ ਮੰਡ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਣ ਸੀ ਪਰ ਉਹ ਨਹੀਂ ਪੁੱਜੇ। ਮੌਕੇ ਦੀ ਨਜ਼ਾਕਤ ਦੇਖਦਿਆਂ ਹੋਇਆ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੈੱਸ ਕਾਨਫਰੰਸ ਕਰਕੇ ਬਠਿੰਡਾ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਅਕਾਲੀ ਦਲ ਅੰਮ੍ਰਿਤਸਰ ਹੁਣ ਗੁਰਸੇਵਕ ਸਿੰਘ ਜਵਾਹਰਕੇ ਨੂੰ ਬਠਿੰਡਾ ਤੋਂ ਚੋਣ ਲੜਵਾਏਗੀ। ਮਾਨ ਦਲ ਨੇ ਕਿਹਾ ਕਿ ਫਿਲਹਾਲ ਅਸੀਂ ਪੰਜਾਬ ਵਿੱਚ ਦੋ ਸੀਟਾਂ ਉਤੇ ਚੋਣਾਂ ਲੜਾਂਗੇ, ਇੱਕ ਸੰਗਰੂਰ ਜਿੱਥੋਂ ਸਿਮਰਨਜੀਤ ਸਿੰਘ ਮਾਨ ਅਤੇ ਦੂਜੀ ਸੀਟ ਬਠਿੰਡਾ ਜਿੱਥੋਂ ਗੁਰਸੇਵਕ ਸਿੰਘ ਜਵਾਹਰਕੇ ਉਮੀਦਵਾਰ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)