SAD: ਸ਼੍ਰੋਮਣੀ ਅਕਾਲੀ ਦਲ ਨੇ ਲਿਆ ਯੂ-ਟਰਨ, ਅੰਮ੍ਰਿਤਪਾਲ ਸਿੰਘ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ
SAD: ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ “ਵਾਰਿਸ ਪੰਜਾਬ ਦੇ” ਦੇ ਮੁਖੀ ਅੰਮ੍ਰਿਤਪਾਲ ਸਿੰਘ ਲਈ ਸਟੈਂਡ ਲੈਂਦਿਆਂ ਯੂ-ਟਰਨ ਲਿਆ ਹੈ।
SAD: ਲੋਕ ਸਭਾ ਚੋਣਾਂ ਵਿੱਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਕਾਲੀ ਦਲ ਐਕਸ਼ਨ ਮੋਡ ਵਿੱਚ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ “ਵਾਰਿਸ ਪੰਜਾਬ ਦੇ” ਦੇ ਮੁਖੀ ਅੰਮ੍ਰਿਤਪਾਲ ਸਿੰਘ ਲਈ ਸਟੈਂਡ ਲੈਂਦਿਆਂ ਯੂ-ਟਰਨ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਜੇਲ੍ਹ ਵਿੱਚੋਂ ਤੁਰੰਤ ਰਿਹਾਅ ਕੀਤਾ ਜਾਵੇ। ਖਾਲਿਸਤਾਨੀ ਸਮਰਥਕ ਨੇਤਾ ਅੰਮ੍ਰਿਤਪਾਲ 23 ਜੁਲਾਈ ਤੱਕ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ 'ਚ ਬੰਦ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 15 ਮਈ ਨੂੰ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਦਾ ਏਜੰਟ ਦੱਸਿਆ ਸੀ ਅਤੇ ਕਿਹਾ ਸੀ “ਮੈਂ ਲੋਕਾਂ ਨੂੰ ਇਹ ਮੁਲਾਂਕਣ ਕਰਨ ਦੀ ਅਪੀਲ ਕਰਦਾ ਹਾਂ ਕਿ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਨੇ ਸ਼ਹਿ ਦਿੱਤੀ ਹੈ। ਉਸ ਵਿਅਕਤੀ ਲਈ ਹੋਰ ਕੀ ਸਪੱਸ਼ਟੀਕਰਨ ਹੋ ਸਕਦਾ ਹੈ ਜਿਸ ਨੇ ਪਹਿਲਾਂ ਪ੍ਰਚਾਰ ਕੀਤਾ, ਫਿਰ ਪੇਸ਼ ਕੀਤਾ ਅਤੇ ਗ੍ਰਿਫਤਾਰ ਕੀਤਾ ਅਤੇ ਹੁਣ ਅਕਾਲੀ ਦਲ ਵਿਰੁੱਧ ਚੋਣ ਲੜਨ ਲਈ ਉਸ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Amritpal Singh: ਲੋਕ ਸਭਾ ਚੋਣਾਂ ਜਿੱਤਣ ਮਗਰੋਂ ਜੇਲ੍ਹ ਅੰਦਰੋਂ ਅੰਮ੍ਰਿਤਪਾਲ ਸਿੰਘ ਨੇ ਕਹੀ ਵੱਡੀ ਗੱਲ, ਮੁਲਕਾਤ ਕਰਕੇ ਮਾਪੇ ਖੁਸ਼
ਸਾਬਕਾ ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਭੂੰਦੜ ਨੇ ਕਿਹਾ, “ਅੰਮ੍ਰਿਤਪਾਲ ਨੇ ਪਹਿਲਾਂ ਹੀ ਸੰਵਿਧਾਨ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਹੋਇਆ ਹੈ। ਉਸ ਨੇ ਚੋਣ ਵੀ ਜਿੱਤ ਲਈ ਹੈ। ਹੁਣ ਉਸ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।”
ਭੂੰਦੜ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਆਪਣੇ ਭਾਸ਼ਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਇਹ ਇੱਕ ਵੱਡਾ ਕਾਰਨ ਸੀ ਜਿਸ ਕਰਕੇ ਇਨ੍ਹਾਂ ਚੋਣਾਂ ਵਿੱਚ ਪਾਰਟੀ ਨੂੰ ਝਟਕਾ ਲੱਗਿਆ। ਭੂੰਦੜ ਨੇ ਕਿਹਾ ਕਿ ਵੋਟਰਾਂ ਨੇ ਮੰਨ ਲਿਆ ਸੀ ਕਿ ਚੋਣਾਂ ਤੋਂ ਬਾਅਦ ਅਕਾਲੀ ਦਲ ਐਨਡੀਏ ਵਿੱਚ ਸ਼ਾਮਲ ਹੋ ਜਾਵੇਗਾ। ਇੰਡੀਆ ਬਲਾਕ ਨੇ ਇੱਕ ਬਿਰਤਾਂਤ ਤੈਅ ਕੀਤਾ ਸੀ ਕਿ ਸੱਤਾ ਸੰਭਾਲਣ ਤੋਂ ਬਾਅਦ ਐਨਡੀਏ ਸੰਵਿਧਾਨ ਨੂੰ ਬਦਲ ਦੇਵੇਗਾ। ਇਸ ਤਰ੍ਹਾਂ ਇਹ ਘੱਟਗਿਣਤੀ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਿਹਾ। ਨੌਜਵਾਨ ਇਹ ਸੋਚ ਕੇ ਕੁਝ ਕੱਟੜਪੰਥੀਆਂ ਵੱਲ ਝੁਕ ਗਏ ਕਿ ਉਹ ਪੰਥਕ ਮੁੱਦਿਆਂ ਨੂੰ ਹੱਲ ਕਰ ਸਕਦੇ ਹਨ।”
ਉੱਥੇ ਹੀ ਕੰਗਨਾ ਰਣੌਤ ਨੂੰ ਕੁਲਵਿੰਦਰ ਕੌਰ ਵਲੋਂ ਥੱਪੜ ਮਾਰਨ ਵਾਲੇ ਕਾਂਡ 'ਤੇ ਬੋਲਦਿਆਂ ਭੂੰਦੜ ਨੇ ਕਿਹਾ, “ਉਹ ਹੁਣ ਚੁਣੀ ਹੋਈ ਐਮਪੀ ਹੈ ਅਤੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਬੋਲਣਾ ਹੈ। ਮੈਂ ਪੂਰੀ ਤਰ੍ਹਾਂ ਹਿੰਸਾ ਦੇ ਖਿਲਾਫ ਹਾਂ ਪਰ ਕਿਸੇ ਨੇਤਾ ਨੂੰ ਆਪਣੇ ਭਾਸ਼ਣ ਰਾਹੀਂ ਨਫਰਤ ਨਹੀਂ ਫੈਲਾਉਣੀ ਚਾਹੀਦੀ।'' ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਪਾਰਟੀ ਲੀਡਰਸ਼ਿਪ ਨੂੰ ਆਤਮ ਚਿੰਤਨ ਕਰਨ ਲਈ ਕਹੇ ਜਾਣ 'ਤੇ ਭੂੰਦੜ ਨੇ ਕਿਹਾ, 'ਪਾਰਟੀ ਲੀਡਰਸ਼ਿਪ ਜਲਦੀ ਹੀ ਇਸ ਸਬੰਧੀ ਮੀਟਿੰਗ ਸੱਦੇਗੀ। ਸਾਡਾ ਸਟੈਂਡ ਸਪੱਸ਼ਟ ਹੈ ਕਿ ਅਸੀਂ ਐਨਡੀਏ ਦਾ ਹਿੱਸਾ ਨਹੀਂ ਬਣਾਂਗੇ। ਹੋਰ ਤਾਂ ਹੋਰ, ਸਾਡੇ ਸੂਬੇ ਅਤੇ ਪੰਥ ਨਾਲ ਜੁੜੇ ਮਸਲੇ ਅਜੇ ਹੱਲ ਨਹੀਂ ਹੋਏ। ਅਸੀਂ ਇਕੱਲੇ ਲੜਾਂਗੇ।”