ਪੜਚੋਲ ਕਰੋ

Sangrur Elections: 1766 ਪੋਲਿੰਗ ਸਟੇਸ਼ਨਾਂ ’ਤੇ ਸੰਗਰੂਰ ਲੋਕ ਸਭਾ ਹਲਕੇ ਦੇ 15,69,240 ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਪਾਉਣਗੇ ਵੋਟਾਂ, ਤਿਆਰੀਆਂ ਮੁਕੰਮਲ

ਸੰਗਰੂਰ : ਲੋਕ ਸਭਾ ਹਲਕਾ 12 ਸੰਗਰੂਰ ਦੀ 23 ਜੂਨ ਨੂੰ ਹੋ ਰਹੀ ਉਪ ਚੋਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਸੰਗਰੂਰ : ਲੋਕ ਸਭਾ ਹਲਕਾ 12 ਸੰਗਰੂਰ ਦੀ 23 ਜੂਨ ਨੂੰ ਹੋ ਰਹੀ ਉਪ ਚੋਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ  ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ 1766 ਪੋਲਿੰਗ ਸਟੇਸ਼ਨਾਂ ’ਤੇ 15,69,240 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਕਿਹਾ ਕਿ ਇਨਾਂ ਵਿੱਚੋਂ 7540 ਸਰਵਿਸ ਵੋਟਰ ਹਨ ਜਦਕਿ 987 ਐਬਸੈਂਟੀ ਵੋਟਰ ਹਨ ਜਿਨਾਂ ਵਿਚੋਂ 80 ਸਾਲ ਦੀ ਉਮਰ ਤੋਂ ਵੱਧ ਵਾਲੇ 730 ਵੋਟਰ ਜਦਕਿ 257 ਦਿਵਿਆਂਗ (ਪੀ.ਡਬਲਿਊ.ਡੀ.) ਵੋਟਰ ਸ਼ਾਮਲ ਹਨ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ’ਤੇ ਦੋ ਬੈਲਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇਕ ਵੀਵੀਪੈਟ ਮੌਜੂਦ ਰਹੇਗੀ। ਉਨਾਂ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਢੋਆ ਢੁਆਈ ਸਿਰਫ ਜੀ.ਪੀ.ਐਸ. ਵਾਲੇ ਵਾਹਨਾਂ ਰਾਹੀਂ ਹੀ ਕੀਤੀ ਜਾਵੇਗੀ ਜਿਸ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਪੋਲਿੰਗ ਪਾਰਟੀਆਂ ਦਾ ਰਿਪੋਰਟਿੰਗ ਟਾਈਮ 23 ਜੂਨ ਨੂੰ ਸਵੇਰੇ 7 ਵਜੇ ਦਾ ਹੈ ਤੇ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ। ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ 296 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਘੋਸ਼ਿਤ ਕੀਤਾ ਗਿਆ ਹੈ ਜਿਥੇ ਫ਼ਲੈਗ ਮਾਰਚ ਤੇ ਪੁਲਿਸ ਪੈਟਰੋਲਿੰਗ ਲਗਾਤਾਰ ਚੱਲ ਰਹੀ ਹੈ।

ਉਨਾਂ ਦੱਸਿਆ ਕਿ ਸੰਗਰੂਰ ਜ਼ਿਲੇ ਦੇ 76 ਪੋਲਿੰਗ ਸਟੇਸ਼ਨ ’ਤੇ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਚੋਣ ਪ੍ਰਬੰਧ ਨੂੰ ਨੇਪੜੇ ਚਾੜਿਆ ਜਾਵੇਗਾ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ 7064 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ ਅਮਲੇ ਵਜੋਂ ਤਾਇਨਾਤ ਕੀਤਾ ਗਿਆ ਹੈ ਜਦਕਿ 1413 ਚੋਣ ਅਮਲੇ ਨੂੰ ਰਿਜ਼ਰਵ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਦੀ ਉਪ ਚੋਣ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜਾਉਣ ਲਈ ਸਟੇਟ ਆਰਮਡ ਫੋਰਸ (ਐਸ.ਏ.ਐਫ) ਤੇ ਸੀ.ਏ.ਪੀ.ਐਫ ਦੇ 6716 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਉਪ ਚੋਣ ਲਈ ਪੋਲਿੰਗ ਤੇ ਕਾਊਂਟਿੰਗ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨਾਂ ਕਿਹਾ ਕਿ ਬਰਨਾਲੇ ਜ਼ਿਲੇ ਨਾਲ ਸਬੰਧਤ 3 ਹਲਕਿਆਂ ਵਿੱਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਲਈ ਬਰਨਾਲਾ ਵਿਖੇ ਹੀ ਗਿਣਤੀ ਕੇਂਦਰ ਸਥਾਪਤ ਕੀਤਾ ਗਿਆ ਹੈ ਜਦਕਿ ਜ਼ਿਲਾ ਸੰਗਰੂਰ ਦੇ 5 ਹਲਕਿਆਂ ਤੇ ਮਲੇਰਕੋਟਲਾ ਜ਼ਿਲੇ ਦੇ ਇਕ ਹਲਕੇ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਸਥਾਪਤ ਗਿਣਤੀ ਕੇਂਦਰਾਂ ਵਿਖੇ ਹੋਵੇਗੀ। ਸ਼੍ਰੀ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਧ ਚੜ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ

ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ

Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ

2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ

ABP Premium

ਵੀਡੀਓਜ਼

ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂਗਾਇਕ Singga ਨੂੰ ਜਾਨ ਦਾ ਖ਼ਤਰਾ , ਮੈਂ ਵਾਰ ਵਾਰ ਘਰ ਬਦਲ ਰਿਹਾਂ, ਸੁਣੋ ਹਾਲਸੁਨੰਦਾ ਸ਼ਰਮਾ ਮਾਮਲੇ 'ਚ ਪਿੰਕੀ ਨੂੰ ਰਾਹਤ , ਮਾਮਲੇ 'ਚ ਗਿਰਫਤਾਰੀ ਹੈ ਗੈਰਕਾਨੂੰਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
Sikh News: ਨਵੇਂ ਜਥੇਦਾਰ ਦੀ ਦਸਤਾਰ ਬੰਦੀ ਵੇਲੇ ਹੋਇਆ ਮਰਿਯਾਦਾ ਦਾ ਘਾਣ, ਕੌਮ ਦੇ ਮੱਥੇ 'ਤੇ ਕਲੰਕ ਲਾਉਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੀ ਮੰਗ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
ਹੁਣ 100 ਅਤੇ 200 ਦੇ ਨਵੇਂ ਨੋਟ ਆਉਣਗੇ, RBI ਨੇ ਦਿੱਤੀ ਜਾਣਕਾਰੀ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
Pinky Dhaliwal: ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ, ਗਾਇਕਾ ਸੁਨੰਦਾ ਸ਼ਰਮਾ ਦੇ ਦੋਸ਼ਾਂ ਦੇ ਮਾਮਲੇ 'ਚੋਂ ਰਿਹਾਅ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
2 ਗੋਲੀਆਂ ਦੀ ਖੇਡ, ਮਾਰ ਦੇਵਾਂਗੀ, ਡਾਕਟਰ ਵੀ ਨਹੀਂ ਬਚਾ ਸਕੇਗਾ...PM ਮੋਦੀ ਨੂੰ ਕੁੜੀ ਨੇ ਦਿੱਤੀ ਧਮਕੀ, ਵੇਖੋ ਹੋਸ਼ ਉਡਾਉਣ ਵਾਲੀ ਵੀਡੀਓ
Shiromani Akali Dal: ਮਜੀਠੀਆ ਨੂੰ ਸਬਕ ਸਿਖਾਉਣ ਲਈ ਬਾਦਲ ਨੇ ਖੇਡਿਆ ਵੱਡਾ ਦਾਅ, ਲੰਗਾਹ ਨੂੰ ਸੌਂਪੀ ਕਮਾਨ

ਭਾਰਤ 'ਚ ਦਾਖ਼ਲ ਹੋਣ ਲਈ ਮਸਕ ਨੂੰ ਮਿਲਿਆ ਏਅਰਟੈੱਲ ਦਾ 'ਕੁਨੈਕਸ਼ਨ' , ਸਟਾਰਲਿੰਕ ਨਾਲ ਸਮਝੌਤਾ, ਹੱਦੋਂ ਜ਼ਿਆਦਾ ਤੇਜ਼ ਹੋ ਜਾਵੇਗਾ ਇੰਟਰਨੈੱਟ, ਜਾਣੋ ਕਿਵੇਂ ?

ਪਾਕਿਸਤਾਨ ਹੀ ਨਹੀਂ ਸਗੋਂ ਭਾਰਤ 'ਚ ਵੀ ਕਈ ਵਾਰ ਰੇਲਗੱਡੀਆਂ ਨੂੰ ਕੀਤਾ ਗਿਆ ਹਾਈਜੈਕ, ਜਾਣੋ ਕਦੋਂ ਵਾਪਰੀਆਂ ਅਜਿਹੀਆਂ ਭਿਆਨਕ ਘਟਨਾਵਾਂ

Punjab News: ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਪੰਜਾਬ, 10 ਦਿਨਾਂ 'ਚ ਹੀ 1485 ਨਸ਼ਾ ਤਸਕਰ ਗ੍ਰਿਫ਼ਤਾਰ, ਕਿਹਾ-ਛੱਡ ਦਿਓ ਪੰਜਾਬ ਨਹੀਂ ਤਾਂ...

Embed widget