ਪਾਕਿ ਜੇਲ੍ਹ ਵਿੱਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ
ਸੁਖਪੀਤ ਕੌਰ ਆਪਣੀ ਧੀ ਸਵਪਨਦੀਪ ਕੌਰ ਨੂੰ ਮਿਲਣ ਲਈ ਮੋਟਰਸਾਇਕਲ ਤੇ ਗੁਆਂਢੀ ਨਾਲ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ।
ਪਾਕਿਸਤਾਨ ਦੀ ਜੇਲ੍ਹ ਵਿੱਚ ਵੀ ਸ਼ਹੀਦ ਹੋਣ ਵਾਲੇ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੰਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ 1 ਵਜੇ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ, ਸੁਖਪੀਤ ਕੌਰ ਆਪਣੀ ਧੀ ਸਵਪਨਦੀਪ ਕੌਰ ਨੂੰ ਮਿਲਣ ਲਈ ਮੋਟਰਸਾਇਕਲ ਤੇ ਗੁਆਂਢੀ ਨਾਲ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਪਿੰਡ ਵਾਲਿਆਂ ਕਰਤਾ ਵੱਡਾ ਐਲਾਨ, ਜੇ ਕੋਈ ਨਸ਼ਾ ਵੇਚਣ ਵਾਲਾ ਪਿੰਡ ਵੜਿਆ ਤਾਂ...
ਜ਼ਿਕਰ ਕਰ ਦਈਏ ਕਿ ਪਾਕਿਸਾਤਨ ਦੀ ਇੱਕ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ 1991 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ 2008 'ਚ ਸਰਕਾਰ ਨੇ ਸਰਬਜੀਤ ਦੀ ਫਾਂਸੀ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਪ੍ਰੈਲ 2013 ਵਿੱਚ ਲਾਹੌਰ ਵਿੱਚ ਕੈਦੀਆਂ ਵੱਲੋਂ ਕੀਤੇ ਹਮਲੇ ਵਿੱਚ ਸਰਬਜੀਤ ਦੀ ਮੌਤ ਹੋ ਗਈ ਸੀ। ਸਰਬਜੀਤ ਸਿੰਘ ਨੂੰ ਮੁੜ ਭਾਰਤ ਲਿਆਉਣ ਲਈ ਉਨ੍ਹਾਂ ਦੀ ਭੈਣ ਦਲਬੀਰ ਕੌਰ ਵੱਲੋਂ ਲਗਾਤਾਰ ਯਤਨ ਕੀਤੇ ਗਏ ਪਰ ਉਨ੍ਹਾਂ ਦੀਆਂ ਉਮੀਦਾ ਨੂੰ ਬੂਰ ਨਹੀਂ ਪਿਆ ਸੀ। 26 ਜੂਨ 2022 ਵਿੱਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।
201.41 ਲੱਖ ਰੁਪਏ ਨਾਲ ਐਸ.ਏ.ਐਸ. ਨਗਰ ਦੀਆਂ ਸੜਕਾਂ ਨੂੰ ਸੁੰਦਰ ਤੇ ਸਾਫ਼ ਸੁਥਰਾ ਬਣਾਇਆ ਜਾਵੇਗਾ: ਨਿੱਜਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਲੋਕਾਂ ਨੂੰ ਹਰ ਸੁਵਿਧਾਵਾਂ ਅਤੇ ਸਾਫ਼-ਸੁਥਰਾ ਵਾਤਾਵਰਨ ਉਪਲਬਧ ਕਰਵਾਉਣ ਲਈ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ 201.41 ਲੱਖ ਰੁਪਏ ਦੀ ਲਾਗਤ ਨਾਲ ਐਸ.ਏ.ਐਸ. ਨਗਰ (ਮੁਹਾਲੀ) ਦੀਆਂ ਸੜਕਾਂ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮੁਹਾਲੀ ਦੀਆਂ ਏ ਅਤੇ ਬੀ ਸੜਕਾਂ ਦੀ ਸਾਫ਼ ਸਫ਼ਾਈ ਕਰਨ ਲਈ ਜੋਨ-1 ਖੇਤਰ ਅਧੀਨ ਆਉਂਦੀਆਂ ਸੜਕਾਂ ਲਈ 46.24 ਲੱਖ ਰੁਪਏ, ਜੋਨ-2 ਖੇਤਰ ਦੀਆਂ ਸੜਕਾਂ ਲਈ 49.70 ਲੱਖ ਰੁਪਏ, ਇਸੇ ਤਰ੍ਹਾਂ ਜੋਨ-3 ਅਤੇ 4 ਖੇਤਰ ਅਧੀਨ ਆਉਂਦੀਆਂ ਏ ਅਤੇ ਬੀ ਸੜਕਾਂ ਲਈ 48.57 ਲੱਖ ਰੁਪਏ ਅਤੇ 42.80 ਲੱਖ ਰੁਪਏ ਦਾ ਖ਼ਰਚਾ ਕੀਤਾ ਜਾਵੇਗਾ।