Farmers Meeting: ਕੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੀ FIR ਰੱਦ ਨਾ ਕਰਨ 'ਤੇ ਕੇਂਦਰ-ਕਿਸਾਨਾਂ ਵਿਚਾਲੇ ਨਹੀਂ ਬਣ ਸਕੀ ਸਹਿਮਤੀ ? ਪੰਧੇਰ ਨੇ ਦੱਸੀ ਅੰਦਰਲੀ ਗੱਲ
Farmers Meeting: ਇਹਨਾਂ ਖ਼ਬਰਾਂ ਦਾ ਖੰਡਨ ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗ਼ੈਰ ਸਿਆਸੀ ਨੇ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਾਫ਼ ਕੀਤਾ ਹੈ ਕਿ ਅਸੀਂ ਕੇਂਦਰ ਸਰਕਾਰ ਅੱਗੇ ਅਜਿਹੀ
Farmers Meeting: ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀਆਂ ਕੇਂਦਰ ਸਰਕਾਰ ਨਾਲ 4 ਮੀਟਿੰਗਾਂ ਹੋਈਆਂ ਪਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਇਸ ਵਿਚਾਲੇ ਚਰਚਾਵਾਂ ਹਨ ਕਿ ਕਿਸਾਨਾਂ ਨੇ ਮੀਟਿੰਗ ਵਿੱਚ ਕੇਂਦਰ ਅੱਗੇ ਇੱਕ ਮੰਗ ਰੱਖੀ ਸੀ ਕਿ ਸਰਕਾਰ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਕਿਸਾਨਾਂ 'ਤੇ ਦਰਜ FIR ਰੱਦ ਕਰੇ।
ਇਹਨਾਂ ਖ਼ਬਰਾਂ ਦਾ ਖੰਡਨ ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗ਼ੈਰ ਸਿਆਸੀ ਨੇ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਾਫ਼ ਕੀਤਾ ਹੈ ਕਿ ਅਸੀਂ ਕੇਂਦਰ ਸਰਕਾਰ ਅੱਗੇ ਅਜਿਹੀ ਕੋਈ ਮੰਗ ਨਹੀਂ ਰੱਖੀ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਕਿਸਾਨਾਂ 'ਤੇ ਦਰਜ FIR ਰੱਦ ਕਰੋ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ FIR ਦਰਜ ਕਰਨੀ ਜਾਂ ਰੱਦ ਕਰਨੀ ਇਹ ਸਰਕਾਰ ਦੀ ਮਰਜ਼ੀ ਹੈ। ਕੇਂਦਰ ਸਰਕਾਰ ਨਾਲ ਜੋ ਗੱਲਬਾਤ ਟੁੱਟਣ ਦਾ ਕਾਰਨ ਇਹ ਹੈ। ਸਾਡੀਆਂ ਮੰਗਾਂ ਕੇਂਦਰ ਨੇ ਮੰਨੀਆਂ ਨਹੀਂ, ਜੋ ਅਸੀਂ ਰੱਖੀਆਂ ਸੀ ਉਹ ਹੈ ਕਿ MSP 'ਤੇ ਕੇਂਦਰ ਸਰਕਾਰ ਖਰੀਦ ਗਰੰਟੀ ਕਾਨੂੰਨ ਲੈ ਕੇ ਆਵੇ ਅਤੇ 23 ਫਸਲਾਂ 'ਤੇ ਸਰਕਾਰ MSP ਦੇਵੇ।