See Video: ਨਵਜੋਤ ਸਿੱਧੂ ਨੇ ਦਿਖਾਈ ਦਰਿਆਦਿਲੀ, ਜ਼ਖ਼ਮੀ ਵਿਅਕਤੀ ਨੂੰ ਕਾਫਲਾ ਰੋਕ ਪਹੁੰਚਾਇਆ ਹਸਪਤਾਲ
ਸੋਮਵਾਰ ਨੂੰ ਨਵਜੋਤ ਸਿੱਧੂ ਜਦੋਂ ਆਪਣੀ ਕਾਰ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ, ਉਦੋਂ ਰਸਤੇ 'ਚ ਹੋਇਆ ਇਹ ਹਾਦਸਾ ਦੇਖ ਸਿੱਧੂ ਨੇ ਆਪਣਾ ਕਾਫਲਾ ਰੋਕਿਆ ਤੇ ਤੁੰਰਤ ਜ਼ਖ਼ਮੀ ਦੀ ਸਹਾਇਤਾ ਕੀਤੀ।

ਰਵਨੀਤ ਕੌਰ, ਚੰਡੀਗੜ੍ਹ: ਲਗਾਤਾਰ ਸੁਰਖੀਆਂ 'ਚ ਰਹਿਣ ਵਾਲੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸੋਮਵਾਰ ਨੂੰ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਹੈ। ਦਰਅਸਲ ਸੋਮਵਾਰ ਨੂੰ ਨਵਜੋਤ ਸਿੱਧੂ ਜਦੋਂ ਆਪਣੀ ਕਾਰ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ, ਉਦੋਂ ਰਸਤੇ 'ਚ ਹੋਇਆ ਇਹ ਹਾਦਸਾ ਦੇਖ ਸਿੱਧੂ ਨੇ ਆਪਣਾ ਕਾਫਲਾ ਰੋਕਿਆ ਤੇ ਤੁੰਰਤ ਜ਼ਖ਼ਮੀ ਦੀ ਸਹਾਇਤਾ ਕੀਤੀ।
Life is what happens, when you are making other plans ... Patiala-Sirhind Road pic.twitter.com/9vce9AWYuZ — Navjot Singh Sidhu (@sherryontopp) December 20, 2021
ਸਿੱਧੂ ਆਪਣਾ ਕਾਫਲਾ ਰੋ ਕੇ ਪਹਿਲਾਂ ਜ਼ਖ਼ਮੀ ਵਿਅਕਤੀ ਕੋਲ ਪਹੁੰਚੇ ਫਿਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਭੇਜਣ ਲਈ ਗੱਡੀ ਮੰਗਵਾਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਸੁਰੱਖਿਆ 'ਚ ਤਾਇਨਾਤ ਜਵਾਨ ਨੂੰ ਵੀ ਜ਼ਖ਼ਮੀ ਨਾਲ ਭੇਜਿਆ ਤੇ ਜ਼ਖਮੀ ਵਿਅਕਤੀ ਨੂੰ ਕੁਝ ਪੈਸੇ ਦਿੱਤੇ ਤੇ ਇਲਾਜ ਦਾ ਖਰਚ ਚੁੱਕਣ ਦੀ ਗੱਲ ਕਹੀ।
ਇਸ ਤੋਂ ਬਾਅਦ ਸਿੱਧੂ ਨੇ ਉਸ ਹਸਪਤਾਲ ਦੇ ਡਾਕਟਰ ਨਾਲ ਵੀ ਗੱਲਬਾਤ ਦੀ ਜਿਸ 'ਚ ਜ਼ਖਮੀ ਵਿਅਕਤੀ ਨੂੰ ਇਲਾਜ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਡਾਕਟਰ ਨੂੰ ਕਿਹਾ ਕਿ ਮਰੀਜ਼ ਦਾ ਪੂਰਾ ਖਰਚ ਖੁਦ ਚੁੱਕਣਗੇ। ਇਸ ਦੌਰਾਨ ਸਿੱਧੂ ਨੇ ਡਾਕਟਰ ਨੇ ਕਿਹਾ ਕਿ ਜੇਕਰ ਜ਼ਖ਼ਮੀ ਵਿਅਕਤੀ ਦਾ ਕੋਈ ਆਪ੍ਰੇਸ਼ਨ ਹੋਣਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕਰਨ।






















