ਪੜਚੋਲ ਕਰੋ

Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ

ਸਿਖਲਾਈ ਲਈ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਦੌਰਾਨ ਇਹ ਦੇਖਿਆ ਗਿਆ ਕਿ ਹਰੇਕ ਅਧਿਆਪਕ ਕੋਲ ਕਿੰਨਾ ਤਜ਼ਰਬਾ ਹੈ ਅਤੇ ਉਨ੍ਹਾਂ ਦੀ ਨੌਕਰੀ ਵਿੱਚ ਕਿੰਨੇ ਸਾਲ ਬਾਕੀ ਹਨ, ਤਾਂ ਜੋ ਸਿਖਲਾਈ ਤੋਂ ਬਾਅਦ ਉਹ ਘੱਟੋ-ਘੱਟ 10-15 ਸਾਲ ਤੱਕ ਬੱਚਿਆਂ ਨੂੰ ਪੜ੍ਹਾ ਸਕਣ।  ਇਸ ਦੇ ਨਾਲ ਹੀ ਉਨ੍ਹਾਂ ਦਾ ਪਿਛਲਾ ਰਿਕਾਰਡ ਵੀ ਚੈੱਕ ਕੀਤਾ ਗਿਆ

Punjab News: ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸੁਧਾਰ ਹੋਇਆ ਹੈ। ਅੱਜ ਹਰ ਪਿੰਡ ਅਤੇ ਸ਼ਹਿਰ ਵਿੱਚ ਲੋਕ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਬਾਊਂਡਰੀ ਨਹੀਂ ਸਨ।  ਅਸੀਂ ਉਨ੍ਹਾਂ ਸਾਰੇ ਸਕੂਲਾਂ ਵਿੱਚ ਲਗਭਗ 1400 ਕਿਲੋਮੀਟਰ ਲੰਬੀ ਬਾਊਂਡਰੀ ਬਣਾਈ ਹੈ। 10,000 ਤੋਂ ਵੱਧ ਨਵੇਂ ਕਲਾਸਰੂਮ ਬਣਾਏ ਅਤੇ ਬੱਚਿਆਂ ਦੀ ਪੜ੍ਹਾਈ ਲਈ ਡੈਸਕ ਮੁਹੱਈਆ ਕਰਵਾਏ ਗਏ।  ਇਸ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਫਰਨੀਚਰ ਨਾ ਹੋਣ ਕਾਰਨ ਇੱਕ ਲੱਖ ਦੇ ਕਰੀਬ ਬੱਚੇ ਫਰਸ਼ 'ਤੇ ਬੈਠ ਕੇ ਪੜ੍ਹਦੇ ਸਨ। ਅਸੀਂ ਇਸ ਸਮੱਸਿਆ ਦਾ ਹੱਲ ਕੀਤਾ ਹੈ।  1400 ਸਕੂਲਾਂ ਵਿੱਚ ਲੜਕੀਆਂ ਲਈ ਬਾਥਰੂਮ ਨਹੀਂ ਸਨ। ਅਸੀਂ ਉਹ ਵੀ ਬਣਾਏ।

ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਦੇ ਨਾਲ-ਨਾਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। 18,000 ਸਕੂਲਾਂ ਵਿੱਚ ਵਾਈ-ਫਾਈ ਲਗਾਇਆ ਗਿਆ ਹੈ। ਸਕੂਲਾਂ ਵਿੱਚ ਸੁਰੱਖਿਆ ਗਾਰਡ ਅਤੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ।  'ਆਪ' ਸਰਕਾਰ ਤੋਂ ਪਹਿਲਾਂ ਸਰਕਾਰੀ ਸਕੂਲਾਂ ਨੂੰ ਸਫਾਈ ਲਈ ਇਕ ਰੁਪਿਆ ਵੀ ਨਹੀਂ ਮਿਲਦਾ ਸੀ। ਹੁਣ 3000 ਤੋਂ ਲੈ ਕੇ 50,000 ਰੁਪਏ ਪ੍ਰਤੀ ਮਹੀਨਾ ਤੱਕ ਮਿਲ ਰਿਹਾ ਹੈ। 

ਇਸ ਸਭ ਦੇ ਬਾਵਜੂਦ ਚੰਗੀ ਸਿੱਖਿਆ ਲਈ ਸਭ ਤੋਂ ਜ਼ਰੂਰੀ ਹੈ ਅਧਿਆਪਕਾਂ ਦੀ ਸਿਖਲਾਈ।  ਅਸੀਂ ਸਾਰੇ ਸਕੂਲ ਆਫ਼ ਐਮੀਨੈਂਸ ਅਤੇ ਪੰਜਾਬ ਦੇ ਹੋਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੋਂ ਸਿਖਲਾਈ ਦਿੱਤੀ।  ਅਸੀਂ ਹੁਣ ਤੱਕ 202 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜ ਚੁੱਕੇ ਹਾਂ।  ਅਹਿਮਦਾਬਾਦ ਤੋਂ 152 ਹੈੱਡਮਾਸਟਰਾਂ ਨੂੰ ਸਿਖਲਾਈ ਦਿੱਤੀ ਗਈ ਹੈ।  ਹੁਣ 72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ। 

ਇਸ ਦੇ ਲਈ ਪਿਛਲੇ ਮਹੀਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਿਖਲਾਈ ਲਈ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ। ਦਿੱਲੀ ਵਿੱਚ ਫਿਨਲੈਂਡ ਦੇ ਰਾਜਦੂਤ ਦੀ ਮੌਜੂਦਗੀ ਵਿੱਚ ਐਮਓਯੂ ਉੱਤੇ ਹਸਤਾਖਰ ਕੀਤੇ ਗਏ। ਸਿਖਲਾਈ ਤਿੰਨ ਹਫ਼ਤਿਆਂ ਲਈ ਹੋਵੇਗੀ। ਅਗਲਾ ਬੈਚ ਫਰਵਰੀ - ਮਾਰਚ 2025 ਵਿੱਚ ਭੇਜਿਆ ਜਾਵੇਗਾ।

ਇਸ ਐਮਓਯੂ ਤਹਿਤ ਪੰਜਾਬ ਸਰਕਾਰ ਆਪਣੇ ਅਧਿਆਪਕਾਂ ਨੂੰ ਕਿਸੇ ਵੀ ਸਮੇਂ ਫਿਨਲੈਂਡ ਭੇਜ ਸਕਦੀ ਹੈ ਜਾਂ ਫਿਨਲੈਂਡ ਤੋਂ ਅਧਿਆਪਕ ਪੰਜਾਬ ਆ ਸਕਦੇ ਹਨ।  ਮੰਤਰੀ ਨੇ ਕਿਹਾ ਕਿ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਧਿਆਪਕਾਂ ਨਾਲ ਗੱਲਬਾਤ ਕਰਨਗੇ ਅਤੇ ਫਿਰ ਉਨ੍ਹਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਿਖਲਾਈ ਲਈ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਦੌਰਾਨ ਇਹ ਦੇਖਿਆ ਗਿਆ ਕਿ ਹਰੇਕ ਅਧਿਆਪਕ ਕੋਲ ਕਿੰਨਾ ਤਜ਼ਰਬਾ ਹੈ ਅਤੇ ਉਨ੍ਹਾਂ ਦੀ ਨੌਕਰੀ ਵਿੱਚ ਕਿੰਨੇ ਸਾਲ ਬਾਕੀ ਹਨ, ਤਾਂ ਜੋ ਸਿਖਲਾਈ ਤੋਂ ਬਾਅਦ ਉਹ ਘੱਟੋ-ਘੱਟ 10-15 ਸਾਲ ਤੱਕ ਬੱਚਿਆਂ ਨੂੰ ਪੜ੍ਹਾ ਸਕਣ।  ਇਸ ਦੇ ਨਾਲ ਹੀ ਉਨ੍ਹਾਂ ਦਾ ਪਿਛਲਾ ਰਿਕਾਰਡ ਵੀ ਚੈੱਕ ਕੀਤਾ ਗਿਆ।

ਇਸ ਦੇ ਨਾਲ ਹੀ ਜਿਹੜੇ ਮਾਪੇ ਆਪਣੇ ਬਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਉਨ੍ਹਾਂ ਵਿਚੋਂ 10 ਮਾਪਿਆਂ ਦੀਆਂ ਸਿਫ਼ਾਰਸ਼ਾਂ ਅਧਿਆਪਕਾਂ ਨੂੰ ਆਪਣੀ ਫਾਈਲ 'ਚ ਲਗਾਉਣਾ ਸੀ। ਬੱਚਿਆਂ ਦੇ ਮਾਪਿਆਂ ਤੋਂ ਵੀ ਫੀਡਬੈਕ ਲਈ ਗਈ। ਫੋਨ ਕਰਕੇ ਕਰੀਬ 6000 ਮਾਪਿਆਂ ਦੀ ਰਾਏ ਮੰਗੀ ਗਈ। ਸਿੱਖਿਆ ਮੰਤਰੀ ਨੇ ਕਿਹਾ ਕਿ ਫਿਨਲੈਂਡ ਵਿੱਚ ਅਧਿਆਪਕਾਂ ਦੀ ਸਿਖਲਾਈ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ
Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ
Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ
Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ
ਮਾਲੇਗਾਓਂ ਨੇੜੇ ਰੇਲ ਹਾਦਸਾ, ਲੋਕਮਾਨਿਆ ਤਿਲਕ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Advertisement
ABP Premium

ਵੀਡੀਓਜ਼

ਪੰਜਾਬ 'ਚ ਸਿੱਖਿਆ ਕ੍ਰਾਂਤੀ, 72 ਅਧਿਆਪਕ Training ਲਈ ਜਾਣਗੇ Finlandਕਨੈਡਾ-ਭਾਰਤ 'ਚ ਇੱਕ ਵਾਰ ਫਿਰ ਵਧਿਆ ਤਣਾਅ! | Canada | India |ਕੁਲੱੜ੍ਹ ਪੀਜ਼ਾ ਜੌੜੇ ਨੂੰ ਕਿਸ ਦੇ ਕੋਲੋਂ ਜਾਨ ਦਾ ਖਤਰਾ ? |Kulhad Pizza| Sehaj Arora| Gurpreet kaur|ਝੋਨੇ ਦੀ ਖਰੀਦ ਰੁਕੀ, ਕਿਸਾਨਾਂ ਨੇ ਹਾਈਵੇ ਰੋਕੇ, ਲੋਕਾਂ ਨਾਲ ਤੱਤੇ ਹੋਏ ਕਿਸਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ
Amritsar News: ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚੋਂ ਮੰਗਵਾਏ ਗਏ 50 ਤਰ੍ਹਾਂ ਦੇ ਫੁੱਲ
Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ
Punjab News: ਪੰਜਾਬ 'ਚ ਆਈ ਸਿੱਖਿਆ ਕ੍ਰਾਂਤੀ ! 72 ਅਧਿਆਪਕਾਂ ਸਿਖਲਾਈ ਲਈ ਜਾਣਗੇ ਫਿਨਲੈਂਡ, 10,000 ਤੋਂ ਵੱਧ ਬਣੇ ਨਵੇਂ ਕਲਾਸਰੂਮ, 8000 ਸਕੂਲਾਂ ਦੀਆਂ ਬਣਵਾਈ ਬਾਊਂਡਰੀ
ਮਾਲੇਗਾਓਂ ਨੇੜੇ ਰੇਲ ਹਾਦਸਾ, ਲੋਕਮਾਨਿਆ ਤਿਲਕ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ
ਮਾਲੇਗਾਓਂ ਨੇੜੇ ਰੇਲ ਹਾਦਸਾ, ਲੋਕਮਾਨਿਆ ਤਿਲਕ ਐਕਸਪ੍ਰੈਸ ਦੇ 8 ਡੱਬੇ ਪਟੜੀ ਤੋਂ ਉਤਰੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ

Punjab News:  ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ

Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'

ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?

Embed widget