ਪੜਚੋਲ ਕਰੋ
Advertisement
ਸ਼੍ਰੋਮਣੀ ਕਮੇਟੀ NDTV ਤੋਂ ਖਫਾ
ਅੰਮ੍ਰਿਤਸਰ: "ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਲੋਗੋ ਵਿੱਚ ਪ੍ਰਚਾਰ ਪੋਸਟਰਾਂ ਉਪਰ ਦਰਬਾਰ ਸਾਹਿਬ ਦੀ ਤਸਵੀਰ ’ਤੇ ਗਾਂਧੀ ਦੀਆਂ ਐਨਕਾਂ, ਡਿਟੌਲ ਤੇ ਹਾਰਪਿੱਕ ਦੀ ਮਸ਼ਹੂਰੀ ਲਾਉਣ ‘ਤੇ ਐਨ.ਡੀ.ਟੀ.ਵੀ. ਚੈਨਲ ਨੂੰ ਸਮੁੱਚੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਐਨ.ਡੀ.ਟੀ.ਵੀ. ਚੈਨਲ ਵੱਲੋਂ ਪਹਿਲਾਂ ਪ੍ਰਚਾਰ ਕਰਨ ਲਈ ਆਪਣਾ ਸੈੱਟ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵੱਲ ਪਿੱਠ ਕਰਕੇ ਲਾਇਆ ਗਿਆ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਧਾਰਮਿਕ ਮਰਿਆਦਾ ਨੂੰ ਮੁੱਖ ਰੱਖਦਿਆਂ ਹਟਾਇਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਜਿਹੇ ਮੁਕੱਦਸ ਅਸਥਾਨ ਦੀ ਤਸਵੀਰ ’ਤੇ ਐਨ.ਡੀ.ਟੀ.ਵੀ. ਚੈਨਲ ਵੱਲੋਂ ਪ੍ਰਚਾਰ 'ਤੇ ਗਾਂਧੀ ਦੀ ਐਨਕ ਤੇ ਡਿਟੌਲ, ਹਾਰਪਿੱਕ ਦੀ ਮਸ਼ਹੂਰੀ ਲਾਉਣੀ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਧਰਮ ਨੂੰ ਪ੍ਰਚਾਰ ਖਾਤਰ ਵਰਤਣਾ ਕਿਸੇ ਵੀ ਕੀਮਤ 'ਤੇ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਜਿਸ ਦਾ ਅਪਮਾਣ ਕਰਨ ‘ਤੇ ਐਨ.ਡੀ.ਟੀ.ਵੀ. ਚੈਨਲ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement