ਢੀਂਡਸਾ ਦੇ ਇਲਜ਼ਾਮਾਂ 'ਤੇ ਬੀਬੀ ਜਗੀਰ ਕੌਰ ਦਾ ਜਵਾਬ
ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਸਾਰਾਗੜ੍ਹੀ ਸਰਾਂ 2008 ਦੇ ਵਿੱਚ ਬਣੀ ਸੀ ਤੇ ਉਸ ਸਮੇਂ ਦਾ ਖਰੀਦਿਆ ਫਰਨੀਚਰ ਤਾਂ ਹੁਣ ਬੁੱਢਾ ਵੀ ਹੋ ਗਿਆ ਤੇ ਢੀਂਡਸਾ ਜੀ ਨੂੰ ਇਸ ਦਾ ਹੁਣ ਚੇਤਾ ਆਇਆ ਹੈ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬੇਨਿਯਮੀਆਂ ਨਹੀਂ ਹੁੰਦੀਆਂ ਹਨ। ਉਨ੍ਹਾਂ ਕਿਹਾ ਜੇਕਰ ਪਰਮਿੰਦਰ ਢੀਂਡਸਾ ਨੂੰ ਕੁੱਝ ਗ਼ਲਤ ਲੱਗਦਾ ਹੈ ਤਾਂ ਲਿਖਤੀ ਸ਼ਿਕਾਇਤ ਕਰਨ।
ਦਰਅਸਲ ਅੱਜ ਅਕਾਲੀ ਦਲ ਡੈਮੋਕ੍ਰੇਟਿਕ ਦੇ ਲੀਡਰ ਪਰਮਿੰਦਰ ਢੀਂਡਸਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕਰਦਿਆਂ ਕਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਬਣੀ ਆਧੁਨਿਕ ਸਰਾਂ ਸਾਰਾਗੜ੍ਹੀ ਬਣਨ ਸਮੇਂ ਜੋ ਫਰਨੀਚਰ 1 ਕਰੋੜ, 80 ਲੱਖ ਦਾ ਭਾਰਤ ਵਿੱਚ ਬਣਿਆ ਲੱਗ ਸਕਦਾ ਸੀ ਉਹ ਫਰਨੀਚਰ ਚਾਈਨਾ ਤੋਂ ਬਣਿਆ 5 ਕਰੋੜ, 57 ਲੱਖ ਦਾ ਖਰੀਦਿਆ ਗਿਆ ਸੀ।
ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਸਾਰਾਗੜ੍ਹੀ ਸਰਾਂ 2008 ਦੇ ਵਿੱਚ ਬਣੀ ਸੀ ਤੇ ਉਸ ਸਮੇਂ ਦਾ ਖਰੀਦਿਆ ਫਰਨੀਚਰ ਤਾਂ ਹੁਣ ਬੁੱਢਾ ਵੀ ਹੋ ਗਿਆ ਤੇ ਢੀਂਡਸਾ ਜੀ ਨੂੰ ਇਸ ਦਾ ਹੁਣ ਚੇਤਾ ਆਇਆ ਹੈ। ਉਨ੍ਹਾਂ ਕਿਹਾ ਜੇਕਰ ਫੇਰ ਵੀ ਕੋਈ ਕੋਤਾਹੀ ਹੋਈ ਤਾਂ ਉਹ ਜਰੂਰ ਦੇਖਣਗੇ।
ਬਰਨਾਲਾ ਦੇ ਗੁਰਦਵਾਰਾ ਬਾਬਾ ਗੰਡਾ ਸਾਹਿਬ ਦੇ ਅਧਿਕਾਰੀਆਂ ਵੱਲੋਂ ਘੋਟਾਲਾ ਕਰਨ ਦੇ ਪਰਮਿੰਦਰ ਢੀਂਡਸਾ ਦੇ ਦੋਸ਼ਾਂ 'ਤੇ ਕਿਹਾ ਕਿ ਪਰਮਿੰਦਰ ਢੀਂਡਸਾ ਜੀ ਨੂੰ ਇਸ ਸਮੇਂ ਸਿਆਸਤ ਕਰਨ ਲਈ ਕੁੱਝ ਹੋਰ ਵਿਸ਼ਾ ਨਹੀਂ ਮਿਲ ਰਿਹਾ ਤਾਂ ਉਹ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਤਾਂ ਹੈ ਨਹੀਂ ਹਨ ਜੇਕਰ ਉਨ੍ਹਾਂ ਨੂੰ ਫਿਰ ਵੀ ਕੁੱਝ ਗਲਤ ਲੱਗਦਾ ਹੈ ਤਾਂ ਲਿਖਤੀ ਸ਼ਿਕਾਇਤ ਭੇਜਣ ਫੇਰ ਉਹ ਕਾਰਵਾਈ ਬਾਰੇ ਵੀ ਸੋਚਣਗੇ।