Punjab Politics: 'ਕਰਮਜੀਤ ਅਨਮੋਲ ਨਹੀਂ ਹੈ SC', ਸ਼੍ਰੋਮਣੀ ਅਕਾਲੀ ਦਲ ਨੇ ਸਬੂਤਾਂ ਸਮੇਤ ਸੌਂਪੀ ਲਿਖਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
ਕਰਮਜੀਤ ਅਨਮੋਲ ਨੇ ਕਥਿਤ ਫਰਜੀ ਮੱਜ੍ਹਬੀ ਸਿੱਖ ਜਾਤੀ ਜੋ ਅਨੁਸੂਚਿਤ ਜਾਤੀ ਵਿਚ ਆਉਂਦੀ ਹੈ ਦਾ ਸਾਰਟੀਫੀਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਸੇ ਐਸਸੀ ਭਾਈਚਾਰੇ ਦੇ ਯੋਗ ਉਮੀਦਵਾਰ ਦਾ ਹੱਕ ਮਾਰਿਆ ਹੈ ਅਤੇ ਕਥਿਤ ਫਰਜੀਵਾੜਾ ਕੀਤਾ ਹੈ।
Punjab Politics: ਫ਼ਰੀਦਕੋਟ ਲੋਕ ਸਭਾ (ਐਸਸੀ ਰਾਖਵਾਂ) ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜਰ ਆ ਰਹੀਆਂ ਹਨ । ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਇੱਕ ਲਿਖਤ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਮਰਾਸੀ ਜਾਤੀ ਨਾਲ ਸੰਬੰਧਿਤ ਹਨ ਜੋ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਬੀਸੀ ਕਲਾਸ ਅਧੀਨ ਆਂਉਂਦੀ ਹੈ। ਪਰ ਕਰਮਜੀਤ ਅਨਮੋਲ ਨੇ ਕਥਿਤ ਫਰਜੀ ਮੱਜ੍ਹਬੀ ਸਿੱਖ ਜਾਤੀ ਜੋ ਅਨੁਸੂਚਿਤ ਜਾਤੀ ਵਿਚ ਆਉਂਦੀ ਹੈ ਦਾ ਸਾਰਟੀਫੀਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਸੇ ਐਸਸੀ ਭਾਈਚਾਰੇ ਦੇ ਯੋਗ ਉਮੀਦਵਾਰ ਦਾ ਹੱਕ ਮਾਰਿਆ ਹੈ ਅਤੇ ਕਥਿਤ ਫਰਜੀਵਾੜਾ ਕੀਤਾ ਹੈ।
ਇਸ ਮੌਕੇ ਜਣਾਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਰਾਜਵਿੰਦਰ ਸਿੰਘ ਉਮੀਦਵਾਰ ਸ੍ਰੋਮਣੀ ਅਕਾਲੀ ਦਲ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਰਮਜੀਤ ਅਨਮੋਲ ਨੇ ਅਨੁਸੂਚਿਤ ਜਾਤੀ ਦਾ ਕਥਿਤ ਜਾਅਲੀ ਸਾਰਟੀਫੀਕੇਟ ਬਣਾ ਕੇ ਫਰੀਦਕੋਟ ਲੋਕ ਸਭਾ ਜੋ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵਾਂ ਹੈ ਤੋਂ ਨੌਮੀਨੇਸ਼ਨ ਦਾਖਲ ਕਰਵਾਈ ਹੈ।
ਜਿਸ ਸੰਬੰਧੀ ਉਹਨਾਂ ਦੇ ਇਲੈਕਸ਼ਨ ਏਜੰਟ ਨੇ ਪਹਿਲਾਂ ਵੀ ਇਹ ਜ਼ਿਲ੍ਹਾ ਚੋਣ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਉਹਨਾਂ ਨੇ ਆਰਟੀਆਈ ਰਾਹੀਂ ਕਰਮਜੀਤ ਅਨਮੋਲ ਦੇ ਸਕੂਲ ਦਾ ਰਿਕਾਰਡ ਹਾਸਲ ਕੀਤਾ ਹੈ ਜਿਸ ਵਿਚ ਸਾਂਫ ਲਿਖਿਆ ਹੈ ਕਿ ਕਰਮਜੀਤ ਅਨਮੋਲ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਪਰ ਹੁਣ ਇਸ ਨੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਾਤੀ ਦਾ ਸਾਰਟੀਫੀਕੇਟ ਬਣਾ ਕੇ ਨੌਮੀਨੇਸ਼ਨ ਭਰੀ ਹੈ ਜੋ ਸਰਾ ਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਏਡੀਸੀ ਫ਼ਰੀਦਕੋਟ ਰਾਹੀ ਇਲੇਕਸ਼ਨ ਕਮਿਸ਼ਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਧੋਖਾਧੜੀ ਕਰਨ ਵਾਲੇ ਕਰਮਜੀਤ ਅਨਮੋਲ ਤੇ ਉਸ ਦਾ ਕਥਿਤ ਜਾਅਲੀ ਐਸਸੀ ਸਾਰਟੀਫੀਕੇਟ ਬਣਾਉਣ ਵਾਲੇ ਅਫਸਰਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ। ਉਨ੍ਹਾਂ ਕਿਹਾ ਕਿ ਜੇ ਚੋਣ ਕਮਿਸ਼ਨ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਅਮਲ ਵਿਚ ਨਾਂ ਲਿਆਦੀ ਤਾਂ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਜਾਣਗੇ।