Punjab News: 'ਆਪ' ਲੀਡਰ ਕਰਵਾ ਰਹੇ ਗੈਰ-ਕਾਨੂੰਨੀ ਮਾਈਨਿੰਗ! ਤਸਵੀਰ ਸ਼ੇਅਰ ਕਰ ਮਜੀਠੀਆ ਨੇ ਕੀਤਾ ਵੱਡਾ ਦਾਅਵਾ
ਮਜੀਠੀਆ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਮਾਈਨਿੰਗ ਰਾਹੀਂ 20,000 ਕਰੋੜ ਰੁਪਏ ਕਮਾਵਾਂਗੇ....
Punjab News: ਸ਼੍ਰੋਮਣੀ ਅਕਾਲੀ ਦਲ ਦੇ ਸਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਪਰ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਇੱਕ ਵੱਡਾ ਮੁੱਦਾ ਬਣ ਗਿਆ ਹੈ। ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੀ ਕਰਵਾਈ ਜਾ ਰਹੀ ਹੈ।
ਮਜੀਠੀਆ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਮਾਈਨਿੰਗ ਰਾਹੀਂ 20,000 ਕਰੋੜ ਰੁਪਏ ਕਮਾਵਾਂਗੇ ਪਰ ਸੱਚਾਈ ਇਹ ਹੈ ਕਿ ਰੇਤ ਮਹਿੰਗੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ 'ਚ ਧੜੱਲੇ ਨਾਲ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਇਹ 'ਆਪ' ਨੇਤਾਵਾਂ ਵੱਲੋਂ ਹੀ ਕੀਤੀ ਜਾ ਰਹੀ ਹੈ।"
#WATCH | Shiromani Akali Dal leader Bikram Singh Majithia says, "Mining has become a big issue in Punjab. There is a video of Arvind Kejriwal in which he is seen saying that we will earn Rs 20,000 crore through mining. But the truth is that sand has become costly...Illegal mining… pic.twitter.com/Jfzt5UNpX1
— ANI (@ANI) October 5, 2023
ਇਸ ਦੇ ਨਾਲ ਹੀ ਟਵੀਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਮਾਇਨਿੰਗ ਮਾਫੀਆ ਕਿੰਗਪਿਨ 'ਆਪ' ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਨਿਸ਼ਾਨ ਸਿੰਘ ਸਿਵਲ ਹਸਪਤਾਲ ਤਰਨ ਤਾਰਨ ਵਿੱਚ VVIP ਸਹੂਲਤਾਂ ਦਾ ਲੁਤਫ ਉਠਾਉਂਦਾ ਹੋਇਆ। ਭਗਵੰਤ ਮਾਨ ਦੀ ਪੁਸ਼ਤਪਨਾਹੀ ਹੇਠ ਨਿਸ਼ਾਨ ਸਿੰਘ ਨੂੰ ਗ੍ਰਿਫਤਾਰੀ ਮਗਰੋਂ ਇੱਕ ਦਿਨ ਵੀ ਜੇਲ੍ਹ ਨਹੀਂ ਭੇਜਿਆ ਗਿਆ ਸਗੋਂ ਹਸਪਤਾਲ ਵਿਚ ਨਿੱਜੀ ਕਮਰਾ ਦੇ ਕੇ ਸਹੂਲਤਾਂ ਦਿੱਤੀਆਂ ਗਈਆਂ। ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਹੋਏ ਹਨ...ਜਦੋਂ ਦਿਲ ਕਰਦਾ ਹੈ ਨਿਸ਼ਾਨ ਸਿੰਘ ਘਰ ਚਲਾ ਜਾਂਦਾ ਹੈ...ਜਦੋਂ ਦਿਲ ਕਰਦਾ ਹੈ ਇਸ ਦੇ ਪਰਿਵਾਰਕ ਮੈਂਬਰ ਇਸ ਕੋਲ ਆ ਜਾਂਦੇ ਹਨ....ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ...
ਮਾਇਨਿੰਗ ਮਾਫੀਆ ਕਿੰਗਪਿਨ ਆਪ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਨਿਸ਼ਾਨ ਸਿੰਘ ਸਿਵਲ ਹਸਪਤਾਲ ਤਰਨਤਾਰਨ ਵਿਚ VVIP ਸਹੂਲਤਾਂ ਦਾ ਲੁਤਫ ਉਠਾਉਂਦਾ ਹੋਇਆ....ਭਗਵੰਤ ਮਾਨ ਦੀ ਪੁਸ਼ਤਪਨਾਹੀ ਹੇਠ ਨਿਸ਼ਾਨ ਸਿੰਘ ਨੂੰ ਗ੍ਰਿਫਤਾਰੀ ਮਗਰੋਂ ਇਕ ਦਿਨ ਵੀ ਜੇਲ੍ਹ ਨਹੀਂ ਭੇਜਿਆ ਗਿਆ ਸਗੋਂ ਹਸਪਤਾਲ ਵਿਚ ਨਿੱਜੀ ਕਮਰਾ ਦੇ ਕੇ ਸਹੂਲਤਾਂ ਦਿੱਤੀਆਂ… pic.twitter.com/LwVHWF5b4q
— Bikram Singh Majithia (@bsmajithia) October 6, 2023