ਵਾਪਰ ਗਿਆ ਭਾਣਾ! ਅੱਗ 'ਚ ਸੜੇ ਦੋਵੇਂ ਪਤੀ-ਪਤਨੀ, ਸ਼ਾਰਟ ਸਰਕਟ ਨਾਲ ਵਾਪਰਿਆ ਵੱਡਾ ਹਾਦਸਾ
Punjab News: ਬਰਨਾਲਾ ਵਿੱਚ ਸ਼ਾਰਟ ਸਰਕਿਟ ਕਾਰਨ ਘਰ ਵਿੱਚ ਅੱਗ ਲੱਗ ਗਈ ਜਿਸ ਕਰਕੇ ਘਰ ਸੌਂ ਰਹੇ ਪਤੀ-ਪਤਨੀ ਜਿਉਂਦੇ ਸੜ ਗਏ ਅਤੇ ਉਨ੍ਹਾਂ ਦਾ 10 ਸਾਲਾਂ ਦਾ ਬੱਚਾ ਬੱਚ ਗਿਆ।

Punjab News: ਬਰਨਾਲਾ ਵਿੱਚ ਸ਼ਾਰਟ ਸਰਕਿਟ ਕਾਰਨ ਘਰ ਵਿੱਚ ਅੱਗ ਲੱਗ ਗਈ ਜਿਸ ਕਰਕੇ ਘਰ ਸੌਂ ਰਹੇ ਪਤੀ-ਪਤਨੀ ਜਿਉਂਦੇ ਸੜ ਗਏ ਅਤੇ ਉਨ੍ਹਾਂ ਦਾ 10 ਸਾਲਾਂ ਦਾ ਬੱਚਾ ਬੱਚ ਗਿਆ।
ਉਹ ਵੀ ਤਾਂ ਬੱਚ ਗਿਆ ਕਿਉਂਕਿ ਉਹ ਆਪਣੇ ਚਾਚੇ ਦੇ ਘਰ ਸੁੱਤਾ ਹੋਇਆ ਸੀ, ਜਿਸ ਕਰਕੇ ਉਸ ਦੀ ਜਾਨ ਬੱਚ ਗਈ। ਮ੍ਰਿਤਕਾਂ ਦੀ ਪਛਾਣ ਮਹਿਲਕਲਾਂ ਦੇ ਮੂਮ ਪਿੰਡ ਦੇ ਰਹਿਣ ਵਾਲੇ ਜਗਰੂਪ ਸਿੰਘ ਤੇ ਅੰਗਰੇਜ਼ ਕੌਰ ਵਜੋਂ ਹੋਈ ਹੈ। ਉੱਥੇ ਹੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੇ ਭਰਾਵਾਂ ਨੇ ਦੱਸਿਆ ਕਿ ਗਰਮੀ ਕਾਰਨ ਪਤੀ-ਪਤਨੀ ਵਿਹੜੇ ਵਿੱਚ ਸੌਂ ਰਹੇ ਸਨ। ਸਵੇਰੇ ਤਿੰਨ ਵਜੇ ਦੇ ਕਰੀਬ ਮੀਂਹ ਪੈਣ ਕਾਰਨ ਉਹ ਕਮਰੇ ਵਿੱਚ ਆ ਕੇ ਸੌਂ ਗਏ। ਇਸ ਦੌਰਾਨ ਕਮਰੇ ਦੀ ਬਿਜਲੀ ਸਪਲਾਈ ਵਿੱਚ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਅਚਾਨਕ ਅੱਗ ਲੱਗ ਗਈ।
ਹਾਦਸੇ ਵਿੱਚ ਜਗਰੂਪ ਸਿੰਘ ਦੀ ਦਮ ਘੁੱਟਣ ਅਤੇ ਸੜਨ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਅੰਗਰੇਜ਼ ਕੌਰ ਗੰਭੀਰ ਰੂਪ ਵਿੱਚ ਝੁਲਸ ਗਈ। ਉਸ ਨੂੰ ਤੁਰੰਤ ਬਰਨਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਜ਼ਖ਼ਮਾਂ ਦਾ ਦਰਦ ਨਾ ਸਹਿ ਸਕੀ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਦੋਂ ਅੱਗ ਲੱਗੀ ਤਾਂ ਉਹ ਨੀਂਦ ਵਿੱਚ ਸਨ, ਜਦੋਂ ਅੰਗਰੇਜ਼ ਕੌਰ ਝੁਲਸ ਗਈ ਤਾਂ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਸਾਰੇ ਇਕੱਠੇ ਹੋ ਗਏ, ਛੇਤੀ-ਛੇਤੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਘਰ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਸੀ ਅਤੇ ਜਗਰੂਪ ਸਿੰਘ ਦੀ ਮੌਤ ਵੀ ਹੋ ਗਈ ਸੀ। ਇਸ ਦੇ ਨਾਲ ਹੀ ਅੰਗਰੇਜ਼ ਕੌਰ ਦੀ ਬੁਰੀ ਤਰ੍ਹਾਂ ਝੁਲਸ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















