ਸਿੱਧੂ ਤੇ ਪਰਗਟ ਸਾਡਾ ਹਿੱਸਾ ਪਰ ਕੈਪਟਨ ਖਿਲਾਫ ਬੋਲਣਾ ਗਲਤ: ਸੁੰਦਰ ਸ਼ਾਮ ਅਰੋੜਾ
ਦੱਸ ਦਈਏ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੇ ਸਿਆਸਤੀ ਗਰਮਾਈ ਹੋਈ ਹੈ ਤੇ ਕਾਂਗਰਸ ਦੇ ਮੰਤਰੀ ਜਾਂ ਵਿਧਾਇਕ ਹਰ ਕੋਈ ਇਸ ਸਵਾਲ ਤੇ ਬੋਲਣ ਤੋਂ ਝਿਜਕ ਰਿਹਾ ਹੈ। ਇੱਕ ਪਾਸੇ ਮੰਤਰੀ ਦਾ ਅਹੁਦਾ ਛੱਡ ਚੁੱਕੇ ਨਵਜੋਤ ਸਿੱਧੂ ਨੇ ਟਵੀਟ ਵਾਰ ਜਾਰੀ ਰੱਖੀ ਹੋਈ ਹੈ ਤੇ ਉੱਥੇ ਹੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਤਿੱਖਾ ਅਟੈਕ ਕੀਤਾ ਹੈ।
ਅਸ਼ਰਫ ਢੁੱਡੀ
ਚੰਡੀਗੜ੍ਹ/ਹੁਸ਼ਿਆਰਪੁਰ: ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਬਾਰੇ ਬੋਲਣ ਤੋਂ ਝਿਜਕਦੇ ਨਜ਼ਰ ਆਏ। ਉਨ੍ਹਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਅਰੋੜਾ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਵੀ ਸਾਡਾ ਹਿੱਸਾ ਹਨ ਤੇ ਨਵਜੋਤ ਸਿੱਧੂ ਵੀ ਸਾਡਾ ਹਿੱਸਾ ਹਨ ਪਰ ਮੁੱਖ ਮੰਤਰੀ ਖਿਲਾਫ ਕੋਈ ਵੀ ਗੱਲ ਕਹਿਣੀ ਪਾਰਟੀ ਦੇ ਖਿਲਾਫ ਹੈ। ਜੇਕਰ ਕੋਈ ਵੀ ਗੱਲ ਉਨ੍ਹਾਂ ਦੇ ਮਨ ਵਿੱਚ ਹੈ ਤਾਂ ਉਹ ਪਾਰਟੀ ਪਲੇਟ ਫਾਰਮ 'ਤੇ ਆ ਕੇ ਕਹਿਣੀ ਚਾਹੀਦੀ ਹੈ। ਅਰੋੜਾ ਅੱਜ ਹੁਸ਼ਿਆਰਪੁਰ ਵਿੱਚ ਵੁੱਡ ਪਾਰਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀ।
ਦੱਸ ਦਈਏ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੇ ਸਿਆਸਤੀ ਗਰਮਾਈ ਹੋਈ ਹੈ ਤੇ ਕਾਂਗਰਸ ਦੇ ਮੰਤਰੀ ਜਾਂ ਵਿਧਾਇਕ ਹਰ ਕੋਈ ਇਸ ਸਵਾਲ ਤੇ ਬੋਲਣ ਤੋਂ ਝਿਜਕ ਰਿਹਾ ਹੈ। ਇੱਕ ਪਾਸੇ ਮੰਤਰੀ ਦਾ ਅਹੁਦਾ ਛੱਡ ਚੁੱਕੇ ਨਵਜੋਤ ਸਿੱਧੂ ਨੇ ਟਵੀਟ ਵਾਰ ਜਾਰੀ ਰੱਖੀ ਹੋਈ ਹੈ ਤੇ ਉੱਥੇ ਹੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਤਿੱਖਾ ਅਟੈਕ ਕੀਤਾ ਹੈ।
ਪੰਜਾਬ ਵਿੱਚ 1 ਮਈ ਤੋਂ 18 ਸਾਲ ਤੋਂ 45 ਸਾਲ ਤਕ ਦੀ ਉਮਰ ਵਾਲਿਆਂ ਲਈ ਵੈਕਸੀਨ ਸ਼ੁਰੂ ਹੋਵੇਗੀ ਜਾਂ ਨਹੀਂ, ਇਸ 'ਤੇ ਮੰਤਰੀ ਨੇ ਕਿਹਾ ਹੈ ਕਿ ਅਸੀਂ 30 ਲੱਖ ਵੈਕਸੀਨ ਦਾ ਆਰਡਰ ਦੇ ਦਿੱਤਾ ਹੈ। ਜਲਦ ਹੀ ਇਹ ਵੈਕਸੀਨ ਸਾਡੇ ਕੋਲ ਪਹੁੰਚੇਗੀ ਤੇ ਅਸੀਂ ਕੰਮ ਸ਼ੁਰੂ ਕਰਾਂਗੇ ਪਰ ਮੰਤਰੀ ਸਾਹਿਬ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸੀਰਮ ਇੰਸਟੀਚਿਊਟ ਵੱਲੋਂ ਤਾਂ ਇਹ ਕਿਹਾ ਹੈ ਗਿਆ ਹੈ ਕਿ 15 ਮਈ ਤੋਂ ਪਹਿਲਾਂ ਅਸੀਂ ਵੈਕਸੀਨ ਉਪਲੱਬਧ ਨਹੀਂ ਕਰਵਾ ਸਕਦੇ।
ਅਰੋੜਾ ਨੇ ਵੁੱਡ ਪਾਰਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮਗਰੋਂ ਕਿਹਾ ਕਿ ਇਸ ਵੁੱਡ ਪਾਰਕ ਦੇ ਆਉਣ ਨਾਲ 30 ਤੋਂ ਵੱਧ ਇੰਡਸਟਰੀ ਹੁਸ਼ਿਆਰਪੁਰ ਵਿੱਚ ਆਉਣਗੀਆਂ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 5 ਹਜ਼ਾਰ ਲੋਕਾਂ ਨੂੰ ਨੌਕਰੀ ਮਿਲੇਗੀ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਫੇਦਾ ਤੇ ਪਾਪੂਲਰ ਦੇ ਦਰਖਤਾਂ ਦੀ ਖੇਤੀ ਜ਼ਿਆਦਾ ਹੁੰਦੀ ਹੈ, ਇਸ ਲਈ ਉਨ੍ਹਾਂ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ।
ਪੰਜਾਬ ਵਿੱਚੋਂ ਪਰਵਾਸੀ ਮਜ਼ਦੂਰਾਂ ਦੇ ਵਾਪਸ ਜਾਣ ਬਾਰੇ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਸੀਂ ਇੰਡਸਟਰੀ ਨੂੰ ਬੰਦ ਨਹੀਂ ਹੋਣ ਦਿਆਂਗੇ। ਅਸੀਂ ਬੱਚਿਆਂ ਵਾਂਗ ਪਰਵਾਸੀ ਮਜ਼ਦੂਰਾਂ ਨੂੰ ਰੱਖਦੇ ਹਾਂ। ਕੋਰੋਨਾ ਕਾਰਨ ਇਹ ਔਖਾ ਸਮਾਂ ਹੈ ਤੇ ਇਸ ਉਤੇ ਅਸੀਂ ਕਾਬੂ ਪਾ ਲਵਾਂਗੇ। ਪਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਿਆ ਜਾਏਗਾ। ਇੰਡਸਟਰੀ ਦੇ ਅੰਦਰ ਹੀ ਇਨ੍ਹਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਘਰ 'ਚ ਹੀ ਕੋਰੋਨਾ ਪੌਜ਼ੇਟਿਵ ਦੀ ਕਿਵੇਂ ਕਰੀਏ ਦੇਖਭਾਲ? ਜਾਣੋ ਹੋਮ ਆਈਸੋਲੇਸ਼ਨ ਨਾਲ ਜੁੜੇ ਖ਼ਾਸ ਨੁਕਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904