(Source: ECI/ABP News)
Sidhu moose wala: ਇੰਗਲੈਂਡ ਤੋਂ ਵਾਪਸ ਆਏ ਸਿੱਧੂ ਮੂਸੇਵਾਲਾ ਦੇ ਮਾਪੇ, ਕਿਹਾ ਕਾਤਲ ਤਾਂ ਫੜ੍ਹੇ ਗਏ ਪਰ ਸਾਜ਼ਿਸ਼ਘਾੜੇ ਕਦੋਂ ਆਉਣਗੇ ਹੱਥ ?
ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਰਹਿਣਗੇ ਪਰ ਉਹ ਲਗਾਤਾਰ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਹੁਣ ਤੱਕ ਉਸ ਨੂੰ ਜਾਂਚ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
![Sidhu moose wala: ਇੰਗਲੈਂਡ ਤੋਂ ਵਾਪਸ ਆਏ ਸਿੱਧੂ ਮੂਸੇਵਾਲਾ ਦੇ ਮਾਪੇ, ਕਿਹਾ ਕਾਤਲ ਤਾਂ ਫੜ੍ਹੇ ਗਏ ਪਰ ਸਾਜ਼ਿਸ਼ਘਾੜੇ ਕਦੋਂ ਆਉਣਗੇ ਹੱਥ ? sidhu moose wala parents question on police investigation Sidhu moose wala: ਇੰਗਲੈਂਡ ਤੋਂ ਵਾਪਸ ਆਏ ਸਿੱਧੂ ਮੂਸੇਵਾਲਾ ਦੇ ਮਾਪੇ, ਕਿਹਾ ਕਾਤਲ ਤਾਂ ਫੜ੍ਹੇ ਗਏ ਪਰ ਸਾਜ਼ਿਸ਼ਘਾੜੇ ਕਦੋਂ ਆਉਣਗੇ ਹੱਥ ?](https://feeds.abplive.com/onecms/images/uploaded-images/2022/11/27/0775b7c89809b02b957c9e44724182f51669538221963370_original.jpg?impolicy=abp_cdn&imwidth=1200&height=675)
Sidhu Moose wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਹੋ ਗਏ ਹਨ ਅਤੇ ਅੱਜ ਵੀ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰ ਐਤਵਾਰ ਨੂੰ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕ ਲਗਾਤਾਰ ਪਿੰਡ ਮੂਸੇ ਪਹੁੰਚ ਰਹੇ ਹਨ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਸਮਰਥਨ ਕਰਦੇ ਰਹਿਣਗੇ ਪਰ ਉਹ ਲਗਾਤਾਰ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਹੁਣ ਤੱਕ ਉਸ ਨੂੰ ਜਾਂਚ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਉਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਪਿੱਛੇ ਕਿਹੜੀ ਤਾਕਤ ਸੀ। ਬੇਸ਼ੱਕ ਗੋਲ਼ੀ ਮਾਰਨ ਵਾਲੇ ਫੜ੍ਹੇ ਗਏ ਹਨ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਨੂੰ ਜੋ ਨਹੀਂ ਚਾਹੁੰਦੇ ਸੀ ਉਹ ਸਾਮਹਣੇ ਆਉਣ, ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਰਾਜਨੀਤਿਕ ਲੋਕ ਵੀ ਹੋ ਸਕਦੇ ਹਨ, ਜਿੰਨ੍ਹਾਂ ਨੇ ਉਸ ਦੇ ਬੇਟੇ ਨੂੰ ਪਾਸੇ ਕਰਕੇ ਆਪਣਾ ਧੰਦਾ ਚਲਾਇਆ।
ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਇੰਗਲੈਂਡ ਗਏ ਸੀ ਉਥੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਜਿਸ ਤੋਂ ਪਤਾ ਲਗਦਾ ਹੈ ਕਿ ਸਿੱਧੂ ਉਨ੍ਹਾਂ ਦਾ ਨਹੀਂ 150 ਦੇਸ਼ਾਂ ਦੇ ਬੇਟਾ ਬਣ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਪੁਲਿਸ ਨੇ ਉਨ੍ਹਾਂ ਦੀ ਪੂਰੀ ਸੁਰੱਖਿਆ ਕੀਤੀ ਤੇ ਜੇ ਕਈ ਦਰਵਾਜੇ ਉੱਤੇ ਆਉਂਦਾ ਸੀ ਤਾਂ ਤਿੰਨ ਮਿੰਟਾਂ ਦੇ ਅੰਦਰ ਹੀ ਪੁਲਿਸ ਪਹੁੰਚ ਜਾਂਦੀ ਸੀ।
ਬਲੌਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਵਿਦੇਸ਼ਾਂ ਵਿੱਚ ਪੱਗ ਤੇ ਪੰਜਾਬੀ ਨੂੰ ਘਰ-ਘਰ ਤੱਕ ਪਹੁੰਚਾਇਆ, ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਦੀ ਤੀਜੀ ਪੀੜੀ ਸਿੱਧੂ ਦੀ ਬਦੌਲਤ ਹੀ ਪੰਜਾਬੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੀ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)