IVF ਤਕਨੀਕ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੜ ਘੇਰੀ ਪੰਜਾਬ ਸਰਕਾਰ, ਕਿਹਾ ਜਿਲ੍ਹਾ ਅਫ਼ਸਰ ਤੋਂ ਸਾਰਾ ਡਾਟਾ ਫਿਰ ਵੀ ਸਾਨੂੰ ਕਰ ਰਹੇ ਪਰੇਸ਼ਾਨ
Sidhu Moosewala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਇੱਕ ਵਾਰ ਮੁੜ ਤੋਂ ਨਿਸ਼ਾਨੇ ਸਾਧੇ ਹਨ। ਪਰਿਵਾਰ ਤੋਂ IVF ਤਕਨੀਕ ਦੀ ਰਿਪੋਰਟ ਮੰਗੀ ਜਾ ਰਹੀ ਸੀ। ਜਿਸ 'ਤੇ ਹੁਣ ਬਲਕੌਰ ਸਿੰਘ ਨੇ ਸਵਾਲ ਚੁੱਕੇ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਇੱਕ ਵਾਰ ਮੁੜ ਤੋਂ ਨਿਸ਼ਾਨੇ ਸਾਧੇ ਹਨ। 17 ਮਾਰਚ ਨੂੰ ਛੋਟੇ ਸਿੱਧੂ ਦੇ ਜਨਮ ਦੌਰਾਨ ਪਰਿਵਾਰ ਤੋਂ IVF ਤਕਨੀਕ ਦੀ ਰਿਪੋਰਟ ਮੰਗੀ ਜਾ ਰਹੀ ਸੀ। ਜਿਸ 'ਤੇ ਹੁਣ ਬਲਕੌਰ ਸਿੰਘ ਨੇ ਸਵਾਲ ਚੁੱਕੇ ਹਨ। ਬਲਕੌਰ ਸਿੰਘ ਨੇ ਕਿਹਾ ਅਸੀਂ ਸਾਰੀ ਜਾਣਕਾਰੀ ਇੱਕ ਫਾਈਲ ਵਿੱਚ ਆਪਣੇ ਜਿਲ੍ਹਾ ਸਿਹਤ ਅਫ਼ਸਰ ਨੂੰ ਦੇ ਦਿੱਤੀ ਸੀ। ਪਰ ਫਿਰ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕੀ ਤੁਸੀਂ ਹੁਣ ਸਾਰਾ ਕੁਝ ਕੇਂਦਰ ਦੇ ਸਿਰ 'ਤੇ ਪਾਉਣਾ ਚਾਹੁੰਦੇ ਹੋ ਆਖਿਰ ਤੁਹਾਨੂੰ ਕਾਰਵਾਈ ਦੀ ਇੰਨੀ ਜਲਦੀ ਕੀ ਸੀ, ਤੁਸੀਂ ਬਠਿੰਡਾ ਦੇ CMO ਅਤੇ ਸਿਹਤ ਵਿਭਾਗ ਦੀ ਟੀਮ ਨੂੰ ਇਸ ਤਰ੍ਹਾਂ ਭੇਜਿਆ ਜਿਵੇਂ ਕੋਈ ਵੱਡਾ ਕ੍ਰਾਈਮ ਹੋ ਗਿਆ ਹੈ। ਤੁਸੀਂ ਡਿਲੀਵਰੀ ਕਰਨ ਵਾਲੇ ਹਸਪਤਾਲ ਨੂੰ ਵੀ ਤੰਗ ਕੀਤੀ । ਅਜਿਹੇ ਸਵਾਲ ਕੀਤੇ ਗਏ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਮੈਂ ਵਿਦੇਸ਼ ਤੋ IVE ਕਰਵਾਇਆ ਹੈ,ਅਸੀਂ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ ।
ਸਿਰਫ਼ ਇੰਨਾਂ ਹੀ ਨਹੀਂ ਗੁੱਸੇ ਵਿੱਚ ਪਿਤਾ ਬਲਕੌਰ ਸਿੰਘ ਨੇ ਕਿਹਾ ਸਾਨੂੰ ਪੁਲਿਸ ਅਤੇ ਸਰਕਾਰ ਕੋਲੋ ਇਨਸਾਫ ਦੀ ਕੋਈ ਉਮੀਦ ਨਹੀਂ ਹੈ । ਸਿੱਧੂ ਮੂਸੇਵਾਲਾ ਦੇ ਨਾਂ ਇੱਕ ਗੱਡੀ ਚੱਲ ਰਹੀ ਹੈ ਅਸੀਂ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਸੀ ਪਰ ਕੁਝ ਨਹੀਂ ਹੋਇਆ । ਜੇਕਰ ਸਰਕਾਰ ਮੇਰੇ ਪੁੱਤਰ ਨੂੰ ਗੈਂਗਸਟਰ ਮੰਨਦੀ ਹੈ ਤਾਂ ਖੁੱਲ ਕੇ ਦੱਸੇ,ਅੱਜ ਕੱਲ ਗੈਂਗਸਟਰਾਂ ਤੋਂ ਜ਼ਿਆਦਾ ਸਫੇਦਪੋਸ਼ਾ ਤੋਂ ਖਤਰਾ ਲੱਗ ਦਾ ਹੈ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial