![ABP Premium](https://cdn.abplive.com/imagebank/Premium-ad-Icon.png)
Sidhu Mooswala shooter encounter: ਜਗਰੂਪ ਰੂਪਾ ਫਾਈਰਿੰਗ 'ਚ ਢੇਰ, ਇਕ ਹੋਰ ਗੈਂਗਸਟਰ ਜ਼ਖਮੀ, ਫਾਈਰਿੰਗ ਜਾਰੀ
ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ ਜਾਰੀ ਹੈ।ਗੈਂਗਸਟਰ ਲਗਾਤਾਰ ਪੁਲਿਸ 'ਤੇ ਫਾਈਰਿੰਗ ਕਰ ਰਹੇ ਹਨ।ਇਸ ਵਿਛਾਲੇ ਖ਼ਬਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਜਗਰੂਪ ਰੂਪਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ।
![Sidhu Mooswala shooter encounter: ਜਗਰੂਪ ਰੂਪਾ ਫਾਈਰਿੰਗ 'ਚ ਢੇਰ, ਇਕ ਹੋਰ ਗੈਂਗਸਟਰ ਜ਼ਖਮੀ, ਫਾਈਰਿੰਗ ਜਾਰੀ Sidhu Mooswala shooter encounter, Another gangster killed on Jagrup Roopa, killed in police encounter, firing continues Sidhu Mooswala shooter encounter: ਜਗਰੂਪ ਰੂਪਾ ਫਾਈਰਿੰਗ 'ਚ ਢੇਰ, ਇਕ ਹੋਰ ਗੈਂਗਸਟਰ ਜ਼ਖਮੀ, ਫਾਈਰਿੰਗ ਜਾਰੀ](https://feeds.abplive.com/onecms/images/uploaded-images/2022/07/14/554fb071a2f59bcdc02bc3d8ee381f901657821844_original.jpg?impolicy=abp_cdn&imwidth=1200&height=675)
ਚੰਡੀਗੜ੍ਹ/ਅੰਮ੍ਰਿਤਸਰ: ਗੈਂਗਸਟਰਾਂ ਦਾ ਪੁਲਿਸ ਨਾਲ ਮੁਕਾਬਲਾ ਜਾਰੀ ਹੈ।ਗੈਂਗਸਟਰ ਲਗਾਤਾਰ ਪੁਲਿਸ 'ਤੇ ਫਾਈਰਿੰਗ ਕਰ ਰਹੇ ਹਨ।ਇਸ ਵਿਛਾਲੇ ਖ਼ਬਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਜਗਰੂਪ ਰੂਪਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ।ਇਸ ਤੋਂ ਇਲਾਵਾ ਇੱਕ ਹੋਰ ਗੈਂਗਸਟਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਮੁਕਾਬਲਾ ਅੰਮ੍ਰਿਤਸਰ ਦਿਹਾਤੀ ਪੱਟੀ ਦੇ ਪਿੰਡ ਭਕਨਾ ਕਲਾਨੌਰ ਵਿਖੇ ਹੋਇਆ। ਰੂਪਾ ਅਤੇ ਮਨੂੰ ਕੋਸਾ ਦੇ ਮੌਜੂਦ ਹੋਣ ਦੀਆਂ ਖ਼ਬਰਾਂ ਮਿਲੀਆਂ ਸੀ।ਦੋਵੇਂ ਜੱਗੂ ਭਾਗਨਪੁਰੀਆ ਗੈਂਗ ਨਾਲ ਸਬੰਧਤ ਸੀ। ਭਗਵਾਨਪੁਰੀਆ ਨੇ ਇਨ੍ਹਾਂ ਸ਼ੂਟਰਾਂ ਨੂੰ ਮੂਸੇਵਾਲਾ ਹੱਤਿਆਕਾਂਡ ਲਈ ਲਾਰੈਂਸ ਬਿਸ਼ਨੋਈ ਨੂੰ ਮੁਹੱਈਆ ਕਰਵਾਇਆ ਸੀ। ਇਹ ਦੋਵੇਂ 52 ਦਿਨਾਂ ਤੱਕ ਪੁਲਿਸ ਤੋਂ ਫ਼ਰਾਰ ਸੀ।ਮੁਕਾਬਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਚਾਰ ਗੈਂਗਸਟਰਾਂ ਦੇ ਹੋਣ ਦੀ ਸੂਚਨਾ ਹੈ। ਪੁਲਿਸ ਨੇ ਇੱਕ ਇਮਾਰਤ ਵਿੱਚ ਲੁਕੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ।
ਫਾਇਰਿੰਗ ਦੀ ਕਵਰੇਜ ਦੌਰਾਨ ਏਬੀਪੀ ਸਾਂਝਾ ਦਾ ਕੈਮਰਾਮੈਨ ਸੀਕੰਦਰ ਵੀ ਜ਼ਖਮੀ ਹੋ ਗਿਆ ਹੈ।ਕੈਮਰਾਮੈਨ ਦੇ ਸੱਜੀ ਲੱਤ 'ਚ ਗੋਲੀ ਦਾ ਛਰਾ ਵੱਜਾ ਹੈ।ਉਸਨੂੰ ਹਸਪਤਾਲ ਲਜਾਇਆ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)