(Source: ECI/ABP News/ABP Majha)
ਬਿਜਲੀ ਸੰਕਟ 'ਤੇ ਸਿੱਧੂ ਦਾ ਕੈਪਟਨ ਤੇ ਨਿਸ਼ਾਨਾ, ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਹੋਣ ਤਾਂ ਕਟੌਤੀ ਦੀ ਲੋੜ ਨਹੀਂ
ਗਰਮੀ ਅਤੇ ਕੱਟਾਂ ਤੋਂ ਪਰੇਸ਼ਾਨ ਲੋਕ ਸਰਕਾਰ ਖਿਲਾਫ਼ ਸੜਕਾਂ ਤੇ ਉਤਰ ਰਹੇ ਹਨ।ਹੁਣ ਇਸ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।
ਚੰਡੀਗੜ੍ਹ: ਬਿਜਲੀ ਦੀ ਭਾਰੀ ਕਟੌਤੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਹੰਗਾਮਾ ਚੱਲ ਰਿਹਾ ਹੈ।ਗਰਮੀ ਅਤੇ ਕੱਟਾਂ ਤੋਂ ਪਰੇਸ਼ਾਨ ਲੋਕ ਸਰਕਾਰ ਖਿਲਾਫ਼ ਸੜਕਾਂ ਤੇ ਉਤਰ ਰਹੇ ਹਨ।ਹੁਣ ਇਸ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ।
ਸਿੱਧੂ ਨੇ ਕਿਹਾ ਹੈ ਕਿ ਜੇ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਕੀਤੀਆਂ ਜਾਣ ਤਾਂ ਪੰਜਾਬ ਵਿੱਚ ਬਿਜਲੀ ਕੱਟਾਂ ਦੀ ਜ਼ਰੂਰਤ ਨਹੀਂ ਪਵੇਗੀ। ਮੁੱਖ ਮੰਤਰੀ ਦਫਤਰਾਂ ਦੇ ਕੰਮ ਦੇ ਸਮੇਂ ਅਤੇ ਏ.ਸੀ. ਦੀ ਵਰਤੋਂ ਨਿਰਧਾਰਤ ਕਰਨ ਦੀ ਲੋੜ ਨਹੀਂ। ਦੱਸ ਦੇਈਏ ਕਿ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਦਾ ਸੀਐਮ ਅਮਰਿੰਦਰ ਉੱਤੇ ਇਹ ਪਹਿਲਾ ਹਮਲਾ ਹੈ।
Truth of Power Costs, Cuts, Power Purchase Agreements & How to give Free & 24 hour Power to the People of Punjab:- 1. There is No need for Power-Cuts in Punjab or for the Chief Minister to regulate office timings or AC use of the Common People ... If we Act in the right direction
— Navjot Singh Sidhu (@sherryontopp) July 2, 2021
ਇੱਥੇ ਪੜ੍ਹੋ ਪੂਰੀ ਖ਼ਬਰ: ਮਹਿੰਗਾਈ ਦੀ ਮਾਰ: ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਤਾਜ਼ਾ ਰੇਟ
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ, “ਪੰਜਾਬ 'ਚ ਔਸਤਨ 4.54 ਰੁਪਏ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਖਰੀਦ ਹੋ ਰਹੀ ਹੈ। ਜਦੋਂ ਕਿ ਰਾਸ਼ਟਰੀ ਔਸਤ ਪ੍ਰਤੀ ਯੂਨਿਟ 3.85 ਰੁਪਏ ਹੈ ਅਤੇ ਚੰਡੀਗੜ੍ਹ 'ਚ 3.44 ਰੁਪਏ ਪ੍ਰਤੀ ਯੂਨਿਟ ਹੈ। ਪੰਜਾਬ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਪ੍ਰਤੀ ਯੂਨਿਟ 5 ਤੋਂ 8 ਰੁਪਏ ਅਦਾ ਕਰਦਾ ਹੈ, ਜੋ ਕਿ ਦੂਜੇ ਰਾਜਾਂ ਨਾਲੋਂ ਵੱਧ ਹੈ।
ਅੱਤ ਦੀ ਗਰਮੀ ਦੇ ਮੱਦੇਨਜ਼ਰ, ਪੰਜਾਬ ਦੀ ਪ੍ਰਤੀ ਦਿਨ ਬਿਜਲੀ ਦੀ ਮੰਗ 14,000 ਮੈਗਾਵਾਟ ਤੋਂ ਪਾਰ ਹੋ ਗਈ ਹੈ, ਜਿਸ ਨਾਲ ਰਾਜ ਨੂੰ ਬਿਜਲੀ ਸਪਲਾਈ ਕਰਨ ਵਾਲੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (PSPCL) ਬਿਜਲੀ ਕੱਟਣ ਅਤੇ ਉਦਯੋਗਾਂ 'ਤੇ ਪਾਬੰਦੀਆਂ ਲਗਾਉਣ ਲਈ ਮਜਬੂਰ ਹੈ।
ਇਹ ਵੀ ਪੜ੍ਹੋ: Monsoon Update: ਅਜੇ ਲੂ ਤੋਂ ਨਹੀਂ ਮਿਲੇਗੀ ਰਾਹਤ, ਮਾਨਸੂਨ 'ਚ ਦੋ ਹਫਤੇ ਦੀ ਦੇਰੀ
ਰਾਜ ਵਿਚ ਬਿਜਲੀ ਸਪਲਾਈ 'ਚ ਕਥਿਤ ਬੇਨਿਯਮੀਆਂ ਕਾਰਨ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਮਗਰੋਂ ਲੋਕਾਂ ਨੇ ਪ੍ਰਦਰਸ਼ਨ ਕੀਤੇ ਅਤੇ ਸੜਕਾਂ ਜਾਮ ਕਰ ਦਿੱਤੀਆਂ। ਵਿਰੋਧੀ ਧਿਰ ਨੇ ਇਲਜ਼ਾਮ ਲਾਏ ਹਨ ਕਿ ਸੱਤਾਧਾਰੀ ਕਾਂਗਰਸ ਰਾਜ ਵਿੱਚ ਬਿਜਲੀ ਸਪਲਾਈ ਕਰਨ ਵਿੱਚ ਅਸਫਲ ਰਹੀ ਹੈ।ਪੀਐਸਪੀਸੀਐਲ ਦੇ ਅਨੁਸਾਰ ਰਾਜ ਵਿੱਚ ਬਿਜਲੀ ਦੀ ਮੰਗ ਬੁੱਧਵਾਰ ਨੂੰ 14,142 ਮੈਗਾਵਾਟ ਤੱਕ ਪਹੁੰਚ ਗਈ ਜਦੋਂ ਕਿ ਸਪਲਾਈ 12,842 ਮੈਗਾਵਾਟ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :