(Source: ECI/ABP News/ABP Majha)
Punjab News: ਘਰ ਛੁੱਟੀ ਕੱਟਣ ਆਇਆ ਫੌਜੀ ਹੋਇਆ ਦੁਰਘਟਨਾ ਦਾ ਸ਼ਿਕਾਰ, CCTV 'ਚ ਕੈਦ ਹੋਇਆ ਮੌ*ਤ ਦਾ ਖੌਫਨਾਕ ਦ੍ਰਿਸ਼
Soldier died in a road accident: ਛੁੱਟੀ ਕੱਟਣ ਘਰ ਆਏ ਫੌਜੀ ਜਵਾਨ ਨਾਲ ਵਾਪਰ ਗਿਆ ਇਹ ਭਾਣਾ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ।
Punjab News: ਜਲਾਲਾਬਾਦ ਛੁੱਟੀ ਆਏ ਫੌਜੀ ਦੀ ਬੁਲਟ ਮੋਟਰ ਸਾਈਕਲ ਦੁਰਘਟਨਾ ਗ੍ਰਸਤ ਹੋ ਗਿਆ ਜਿਸ ਵਿੱਚ ਉਸਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈਆਂ। ਉੱਧਰ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ। ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾਈ ਪਈ ਹੈ।
ਹੋਰ ਪੜ੍ਹੋ : ਇਜ਼ਰਾਈਲ ਨੇ ਲੇਬਨਾਨ ਵਿੱਚ ਮਚਾਈ ਤਬਾਹੀ, ਹਵਾਈ ਹਮਲੇ ਵਿੱਚ 22 ਦੀ ਮੌ*ਤ, ਪਰ ਨਸਰੁੱਲਾ ਦਾ ਜੀਜਾ ਬਚ ਗਿਆ
ਪਿਛਲੇ ਚਾਰ ਸਾਲਾਂ ਤੋਂ ਫੌਜ ਦੇ ਰਿਹਾ ਸੀ ਆਪਣੀ ਸੇਵਾਵਾਂ
ਪਿੰਡ ਢਾਬ ਖੁਸ਼ਹਾਲ ਜੋਈਆ ਦੇ ਸੁਨੀਲ ਸਿੰਘ ਜੋ ਕਿ ਬੀਤੇ ਚਾਰ ਸਾਲਾਂ ਤੋਂ ਭਾਰਤੀ ਫੌਜ ਦੇ ਵਿੱਚ ਤੈਨਾਤ ਸੀ, ਬੀਤੇ ਦਿਨ ਛੁੱਟੀ ਆਪਣੇ ਘਰ ਆਇਆ ਅਤੇ ਰਾਤ ਸਮੇਂ ਜਦੋਂ ਉਹ ਜਲਾਲਾਬਾਦ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸਦਾ ਬੁਲਟ ਮੋਟਰਸਾਈਕਲ ਇੱਕ ਮੋੜ ਉੱਤੇ ਹਾਦਸਾ ਗ੍ਰਸਤ ਹੋ ਗਿਆ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ।
ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਫੌਜੀ ਸੁਨੀਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਦੇ ਵਿੱਚ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਫੌਜੀ ਵਿਆਹਿਆ ਹੋਇਆ ਸੀ ਅਤੇ ਉਸ ਦਾ 10 ਮਹੀਨਿਆਂ ਦਾ ਬੱਚਾ ਵੀ ਸੀ। ਫਿਲਹਾਲ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।