Sri Muktsar Sahib: ਜ਼ਮੀਨੀ ਝਗੜੇ 'ਚ ਗੋਲੀਆਂ ਚੱਲੀਆਂ, ਸੇਵਾ ਮੁਕਤ SHO ਨੂੰ ਲੱਗੀ ਗੋਲੀ, ਨਿੱਜੀ ਹਸਪਤਾਲ ਜ਼ੇਰੇ ਇਲਾਜ
Punjab News: ਸ੍ਰੀ ਮੁਕਤਸਰ ਸਾਹਿਬ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਜਿਸ 'ਚ ਸੇਵਾ ਮੁਕਤ SHO ਨੂੰ ਗੋਲੀ ਲੱਗੀ, ਜਿਸ ਕਰਕੇ ਉਸ ਨੂੰ ਨਿੱਜੀ ਹਸਪਤਾਲ 'ਚ ਇਲਾਜ ਦੇ ਲਈ ਭਰਤੀ
Land dispute: ਸ੍ਰੀ ਮੁਕਤਸਰ ਸਾਹਿਬ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਇਸ ਝਗੜੇ ਦੇ ਵਿੱਚ ਇੱਕ ਸਖ਼ਸ਼ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਸਖ਼ਸ਼, ਪੰਜਾਬ ਪੁਲਿਸ ਤੋਂ ਸੇਵਾ ਮੁਕਤ ਐਸ ਐਚ ਓ ਹੈ, ਜਿਸ ਦਾ ਨਾਮ ਦਰਬਾਰਾ ਸਿੰਘ ਹੈ। ਉਸ ਨੂੰ ਇੱਕ ਗੋਲੀ ਵੱਜੀ ਹੈ।
ਜ਼ਖਮੀ ਸਾਬਕਾ ਐਸ ਐਚ ਓ ਦਰਬਾਰਾ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਥੇ ਜ਼ਖਮੀ ਦਰਬਾਰਾ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਦਰਬਾਰਾ ਸਿੰਘ ਦੇ ਸਾਲੇ ਨੇ ਦੱਸਿਆ ਕਿ ਮੇਰੇ ਜੀਜੇ ਦਾ ਕਿਸੇ ਨਾਲ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਉਸੇ ਕਰਕੇ ਮੇਰੇ ਜੀਜੇ ਉਪਰ ਹਮਲਾ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।