ਪੜਚੋਲ ਕਰੋ

Sidhu Moosewala Murder: ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਲਈ SSP ਮਾਨਸਾ ਗੌਰਵ ਤੂਰਾ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ: ਬੀਰ ਦਵਿੰਦਰ ਸਿੰਘ

ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ SSP ਗੌਰਵ ਤੂਰਾ ਨੂੰ ਤੁਰੰਤ ਮੁਅੱਤਲ ਕਰਨ ਦੀ ਗੱਲ ਕਹੀ ਹੈ।

ਚੰਡੀਗੜ੍ਹ: ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ SSP ਗੌਰਵ ਤੂਰਾ ਨੂੰ ਤੁਰੰਤ ਮੁਅੱਤਲ ਕਰਨ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ ਐੱਸਐੱਸਪੀ ਮਾਨਸਾ ਗੌਰਵ ਤੂਰਾ ਨੂੰ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਨਵੀਂ ਗਠਿਤ ਐਸਆਈਟੀ ਦਾ ਮੈਂਬਰ ਬਣਾਉਣ ਦੀ ਬਜਾਏ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ SSP ਤੋਂ ਇਲਾਵਾ SP(ਡਿਟੈਕਟਿਵ) ਅਤੇ DSP(ਡਿਟੈਕਟਿਵ) ਮਾਨਸਾ ਨੂੰ ਵੀ ਮੁਅੱਤਲ ਕੀਤਾ ਜਾਵੇ, ਨਾ ਸਿਰਫ CIA ਮਾਨਸਾ ਤੋਂ ਉਹਨਾਂ ਦੇ ਨਿਗਰਾਨ ਕੰਟਰੋਲ ਨੂੰ ਮੁਕੰਮਲ ਤੌਰ 'ਤੇ ਢਹਿ-ਢੇਰੀ ਕਰਨ ਲਈ ਬਲਕਿ ਆਪਣੇ ਫਰਜ਼ਾਂ ਨੂੰ ਨਿਭਾਉਣ ਵਿੱਚ ਪੇਸ਼ੇਵਰਤਾ ਦੀ ਘਾਟ ਲਈ। ਸੀਆਈਏ ਮਾਨਸਾ ਦੀ ਹਿਰਾਸਤ ਵਿੱਚੋਂ ਏ-ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜ਼ਿਲ੍ਹੇ ਵਿੱਚ ਪੁਲਿਸ ਦੇ ਕੰਮਕਾਜ ਵਿੱਚ ਕੋਈ ਤਾਲਮੇਲ ਨਹੀਂ ਹੈ।

ਉਨ੍ਹਾਂ ਕਿ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਹੁਣ ਤੱਕ ਜਿਸ ਤਰੀਕੇ ਨਾਲ ਮਾਮਲੇ ਨੂੰ ਇੰਨੀ ਲਾਪਰਵਾਹੀ ਨਾਲ ਨਜਿੱਠਿਆ ਜਾ ਰਿਹਾ ਹੈ, ਹਰ ਪਾਸੇ ਕਮਾਂਡ ਅਤੇ ਕੰਟਰੋਲ ਸਿਸਟਮ ਦੀ ਪੂਰੀ ਤਰ੍ਹਾਂ ਟੁੱਟਣ ਦਾ ਪ੍ਰਗਟਾਵਾ ਕਰਦਾ ਹੈ। ਏ-ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਨੇ ਰਾਜ ਪੁਲਿਸ ਦੇ ਕੰਮਕਾਜ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।

ਬੀਰ ਸਿੰਘ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ CIA, ਮਾਨਸਾ ਦੇ ਕੰਮਕਾਜ 'ਤੇ ਸੀਨੀਅਰ ਅਧਿਕਾਰੀਆਂ ਦਾ ਕੋਈ ਨਿਯੰਤਰਣ ਨਹੀਂ ਸੀ। ਐਸਪੀ (ਡਿਟੈਕਟਿਵ) ਅਤੇ ਡੀਐਸਪੀ (ਡਿਟੈਕਟਿਵ) ਮਾਨਸਾ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਜੇਕਰ ਏ-ਕੈਟਾਗਰੀ ਦੇ ਗੈਂਗਸਟਰ ਦੀਪਕ ਟੀਨੂੰ ਨੂੰ ਐਸਐਸਪੀ ਸਮੇਤ ਸੀਨੀਅਰ ਅਫਸਰਾਂ ਦੀ ਜਾਣਕਾਰੀ ਤੋਂ ਬਿਨਾਂ ਆਪਣੀਆਂ ਮਨਭਾਉਂਦੀਆਂ ਲਾਲਸਾਵਾਂ ਦੀ ਪੂਰਤੀ ਲਈ ਵੱਖ-ਵੱਖ ਥਾਵਾਂ 'ਤੇ ਇੰਨੀ ਖੁੱਲ੍ਹੇ ਦਿਲ ਨਾਲ ਲਿਜਾਇਆ ਜਾ ਰਿਹਾ ਸੀ, ਤਾਂ ਕਿੱਥੇ ਸਨ SP (ਡਿਟੈਕਟਿਵ)ਅਤੇ DSP (ਡਿਟੈਕਟਿਵ), ਕੀ ਉਹ ਡੂੰਘੀ ਨੀਂਦ ਵਿੱਚ ਸਨ ਜਾਂ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨਾਲ ਮਿਲੀਭੁਗਤ ਹੈ?

ਸੀਆਈਏ ਇੰਚਾਰਜ ਮਾਨਸਾ, ਐਸ.ਆਈ. ਪ੍ਰਿਤਪਾਲ ਸਿੰਘ ਨੂੰ ਕਿਸੇ ਸੀਨੀਅਰ ਅਧਿਕਾਰੀ ਦੀ ਨਿਗਰਾਨੀ ਤੋਂ ਬਿਨਾਂ, ਇਕੱਲੇ ਅਤੇ ਸੁਤੰਤਰ ਤੌਰ 'ਤੇ ਅਤਿ-ਸੰਵੇਦਨਸ਼ੀਲ ਜਾਂਚ ਨੂੰ ਸੰਭਾਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਕੀ ਐਸਐਸਪੀ, ਐਸਪੀ (ਡੀ) ਅਤੇ ਡੀਐਸਪੀ (ਡੀ) ਮਾਨਸਾ ਨੇ ਕਿਸੇ ਵੀ ਪੜਾਅ 'ਤੇ ਸੀਆਈਏ ਸਟਾਫ ਮਾਨਸਾ ਦਾ ਦੌਰਾ ਨਹੀਂ ਕੀਤਾ; ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਹਿਰਾਸਤ ਦੌਰਾਨ ਕਿੱਥੇ ਰੱਖਿਆ ਗਿਆ ਸੀ?

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਗ੍ਰਹਿ ਮੰਤਰਾਲਾ ਸੰਭਾਲ ਰਹੇ ਹਨ ਅਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੂੰ ਇਨ੍ਹਾਂ ਸਾਰੇ ਢੁੱਕਵੇਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ।ਜੋ ਲੋਕਾਂ ਦੇ ਮਨਾਂ ਨੂੰ ਪਰੇਸ਼ਾਨ ਕਰ ਰਹੇ ਹਨ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs AUS Live Score: ਆਸਟ੍ਰੇਲੀਆ ਵੱਲੋਂ ਟ੍ਰੈਵਿਸ ਹੈੱਡ ਅਤੇ ਕੂਪਰ ਕੌਨੋਲੀ ਨੇ ਕੀਤੀ ਓਪਨਿੰਗ, ਵੱਡੀ ਸੰਖਿਆਂ 'ਚ ਟੱਕਰ ਵੇਖਣ ਪੁੱਜੇ ਫੈਨਜ਼
ਆਸਟ੍ਰੇਲੀਆ ਵੱਲੋਂ ਟ੍ਰੈਵਿਸ ਹੈੱਡ ਅਤੇ ਕੂਪਰ ਕੌਨੋਲੀ ਨੇ ਕੀਤੀ ਓਪਨਿੰਗ, ਵੱਡੀ ਸੰਖਿਆਂ 'ਚ ਟੱਕਰ ਵੇਖਣ ਪੁੱਜੇ ਫੈਨਜ਼
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਦੀ ਦੱਸੀ ਸਾਰੀ ਗੱਲ, ਤੇ ਕਿਹਾ- ਹਾਂ ਮੈਂ ਉੱਠ ਕੇ ਆਇਆ ਤੇ ਕਿਹਾ ਸਾਰੀਆਂ ਮੰਗਾਂ ਕੈਂਸਲ, ਜਾਓ ਲਾ ਲਓ ਮੋਰਚਾ
ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਦੀ ਦੱਸੀ ਸਾਰੀ ਗੱਲ, ਤੇ ਕਿਹਾ- ਹਾਂ ਮੈਂ ਉੱਠ ਕੇ ਆਇਆ ਤੇ ਕਿਹਾ ਸਾਰੀਆਂ ਮੰਗਾਂ ਕੈਂਸਲ, ਜਾਓ ਲਾ ਲਓ ਮੋਰਚਾ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs AUS Live Score: ਆਸਟ੍ਰੇਲੀਆ ਵੱਲੋਂ ਟ੍ਰੈਵਿਸ ਹੈੱਡ ਅਤੇ ਕੂਪਰ ਕੌਨੋਲੀ ਨੇ ਕੀਤੀ ਓਪਨਿੰਗ, ਵੱਡੀ ਸੰਖਿਆਂ 'ਚ ਟੱਕਰ ਵੇਖਣ ਪੁੱਜੇ ਫੈਨਜ਼
ਆਸਟ੍ਰੇਲੀਆ ਵੱਲੋਂ ਟ੍ਰੈਵਿਸ ਹੈੱਡ ਅਤੇ ਕੂਪਰ ਕੌਨੋਲੀ ਨੇ ਕੀਤੀ ਓਪਨਿੰਗ, ਵੱਡੀ ਸੰਖਿਆਂ 'ਚ ਟੱਕਰ ਵੇਖਣ ਪੁੱਜੇ ਫੈਨਜ਼
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਦੀ ਦੱਸੀ ਸਾਰੀ ਗੱਲ, ਤੇ ਕਿਹਾ- ਹਾਂ ਮੈਂ ਉੱਠ ਕੇ ਆਇਆ ਤੇ ਕਿਹਾ ਸਾਰੀਆਂ ਮੰਗਾਂ ਕੈਂਸਲ, ਜਾਓ ਲਾ ਲਓ ਮੋਰਚਾ
ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਦੀ ਦੱਸੀ ਸਾਰੀ ਗੱਲ, ਤੇ ਕਿਹਾ- ਹਾਂ ਮੈਂ ਉੱਠ ਕੇ ਆਇਆ ਤੇ ਕਿਹਾ ਸਾਰੀਆਂ ਮੰਗਾਂ ਕੈਂਸਲ, ਜਾਓ ਲਾ ਲਓ ਮੋਰਚਾ
Punjab News: CM ਮਾਨ ਵੱਡਾ ਐਕਸ਼ਨ! ਹੜਤਾਲ 'ਤੇ ਗਏ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ, ਬੋਲੇ- 'ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ...'
Punjab News: CM ਮਾਨ ਵੱਡਾ ਐਕਸ਼ਨ! ਹੜਤਾਲ 'ਤੇ ਗਏ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ, ਬੋਲੇ- 'ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ...'
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਈ ਕਿਸਾਨ, ਕੰਧਾਂ ਟੱਪ ਘਰਾਂ 'ਚ ਵੜੀ ਪੁਲਿਸ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਈ ਕਿਸਾਨ, ਕੰਧਾਂ ਟੱਪ ਘਰਾਂ 'ਚ ਵੜੀ ਪੁਲਿਸ
ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ
Champions Trophy 2025: ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਏ ਬਾਹਰ ? ਇਹ ਖਿਡਾਰੀ ਕਰੇਗਾ ਓਪਨਿੰਗ
ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ 'ਚ ਭਾਰਤ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਏ ਬਾਹਰ ? ਇਹ ਖਿਡਾਰੀ ਕਰੇਗਾ ਓਪਨਿੰਗ
Embed widget